ਸਮਾਰਟ ਸਿਟੀ ’ਚ ਕਰੋੜਾਂ ਦੇ ਭ੍ਰਿਸ਼ਟਾਚਾਰ ਦਾ ਕੱਚਾ ਚਿੱਠਾ ਚੀਫ਼ ਸੈਕਟਰੀ ਸਾਹਮਣੇ ਖੋਲ੍ਹਣਗੇ ਮੇਅਰ
Saturday, Sep 03, 2022 - 02:10 PM (IST)

ਜਲੰਧਰ (ਖੁਰਾਣਾ)–ਪਿਛਲੇ ਲੰਮੇ ਸਮੇਂ ਤੋਂ ਚੁੱਪ ਚਲੇ ਆ ਰਹੇ ਮੇਅਰ ਜਗਦੀਸ਼ ਰਾਜਾ ਨੇ ਹੁਣ ਸਮਾਰਟ ਸਿਟੀ ਜਲੰਧਰ ਵਿਚ ਹੋਏ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਅਤੇ ਪੈਸਿਆਂ ਦੀ ਹੋਈ ਬਰਬਾਦੀ ਦਾ ਕੱਚਾ ਚਿੱਠਾ ਖੋਲ੍ਹਣ ਦਾ ਫ਼ੈਸਲਾ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਨਾਲ-ਨਾਲ ਜਲੰਧਰ ਸਮਾਰਟ ਸਿਟੀ ਵਿਚ ਹੋਏ ਕੰਮਾਂ ਦੀ ਗੜਬੜੀ ਅਤੇ ਚੱਲ ਰਹੀ ਢਿੱਲ ਬਾਰੇ ਚੀਫ ਸੈਕਟਰੀ ਨੇ ਇਕ ਉੱਚ ਪੱਧਰੀ ਮੀਟਿੰਗ 5 ਸਤੰਬਰ ਸੋਮਵਾਰ ਨੂੰ ਚੰਡੀਗੜ੍ਹ ਵਿਚ ਸੱਦੀ ਹੈ, ਜਿਸ ਵਿਚ ਮੇਅਰ ਰਾਜਾ ਨੂੰ ਵੀ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਆਇਆ ਨਵਾਂ ਮੋੜ, ਕਬੱਡੀ ਫੈੱਡਰੇਸ਼ਨਾਂ ਦੇ ਮਾਲਕ ਨਾਮਜ਼ਦ
ਮੰਨਿਆ ਜਾ ਰਿਹਾ ਹੈ ਕਿ ਉਸ ਮੀਟਿੰਗ ਵਿਚ ਮੇਅਰ ਰਾਜਾ ਸਮਾਰਟ ਸਿਟੀ ਨਾਲ ਜੁੜੇ ਅਫ਼ਸਰਾਂ ਦੇ ਕਾਰਨਾਮਿਆਂ ਅਤੇ ਸਮਾਰਟ ਸਿਟੀ ਦੇ ਵੱਖ-ਵੱਖ ਪ੍ਰਾਜੈਕਟਾਂ ਬਾਰੇ ਅਸਲੀਅਤ ਚੀਫ਼ ਸੈਕਟਰੀ ਅਤੇ ਹੋਰ ਅਧਿਕਾਰੀਆਂ ਸਾਹਮਣੇ ਰੱਖਣਗੇ। ਮੇਅਰ ਰਾਜਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਜਿਹੜੀ ਤਾਜ਼ਾ ਰਿਪੋਰਟ ਤਿਆਰ ਕੀਤੀ ਹੈ ਅਤੇ ਜਿਸ ਨੂੰ ਚੰਡੀਗੜ੍ਹ ਵਿਖੇ ਸੋਮਵਾਰ ਦੀ ਮੀਟਿੰਗ ਵਿਚ ਪੇਸ਼ ਕੀਤਾ ਜਾਣਾ ਹੈ, ਉਹ ਸਰਾਸਰ ਗਲਤ ਅਤੇ ਫਰਜ਼ੀ ਹੈ ਕਿਉਂਕਿ ਉਸ ਵਿਚ ਕਈ ਤੱਥ ਜਿੱਥੇ ਲੁਕੋਏ ਗਏ ਹਨ, ਉਥੇ ਹੀ ਝੂਠ ਵੀ ਬੋਲੇ ਗਏ ਹਨ। ਕਈ ਕੰਮ ਪੂਰੇ ਹੋ ਗਏ ਵਿਖਾਏ ਗਏ ਹਨ, ਜਦੋਂ ਕਿ ਅਸਲ ਵਿਚ ਉਹ ਅਧੂਰੇ ਹਨ। ਕਈ ਕੰਮ ਅਜਿਹੇ ਹਨ, ਜਿਨ੍ਹਾਂ ਬਾਰੇ ਗਲਤ ਤੱਥ ਪੇਸ਼ ਕੀਤੇ ਜਾ ਰਹੇ ਹਨ।
ਜੂਨ 2023 ’ਚ ਖ਼ਤਮ ਹੋ ਜਾਵੇਗਾ ਸਮਰਾਟ ਸਿਟੀ ਮਿਸ਼ਨ, ਉਸ ਤੋਂ ਬਾਅਦ ਕੇਂਦਰ ਸਰਕਾਰ ਨਹੀਂ ਦੇਵੇਗੀ ਇਕ ਵੀ ਧੇਲਾ
ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲਾ ਦੇ ਸੈਕਟਰੀ ਮਨੋਜ ਜੋਸ਼ੀ ਨੇ ਸਮਾਰਟ ਸਿਟੀ ਮਿਸ਼ਨ ਨੂੰ ਲੈ ਕੇ ਪੰਜਾਬ ਦੇ ਚੀਫ਼ ਸੈਕਟਰੀ ਨੂੰ ਇਕ ਬਹੁਤ ਸਖ਼ਤ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ 2015 ਵਿਚ ਲਾਂਚ ਹੋਇਆ ਸਮਾਰਟ ਸਿਟੀ ਮਿਸ਼ਨ ਜੂਨ 2023 ਵਿਚ ਖਤਮ ਹੋ ਜਾਵੇਗਾ।
ਇਹ ਵੀ ਪੜ੍ਹੋ: ਪਤਨੀ ਨੂੰ ਮਨਾਉਣ ਗਏ ਪਤੀ ਨੇ ਖ਼ੁਦਕੁਸ਼ੀ ਦਾ ਕੀਤਾ ਡਰਾਮਾ, ਸੱਚ ਸਮਝ ਪਤਨੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ