ਜਲੰਧਰ ਦੇ ਸ਼ਕਤੀ ਨਗਰ 'ਚੋਂ ਕੋਕੀਨ ਬਰਾਮਦ
Monday, Sep 09, 2019 - 09:18 PM (IST)

ਜਲੰਧਰ,(ਰਮਨ, ਜੋਤੀ): ਸ਼ਹਿਰ ਦੇ ਸ਼ਕਤੀ ਨਗਰ 'ਚ ਅੱਜ ਦੇਰ ਸ਼ਾਮ ਦਿੱਲੀ ਤੇ ਪੰਜਾਬ ਪੁਲਸ ਵਲੋਂ ਛਾਪੇਮਾਰੀ ਕੀਤੀ। ਸੂਚਨਾ ਮਿਲਣ 'ਤੇ ਡੀ. ਸੀ. ਪੀ. ਗੁਰਮੀਤ ਸਿੰਘ ਵੀ ਮੌਕੇ 'ਤੇ ਪਹੁੰਚੇ। ਸੂਤਰਾਂ ਮੁਤਾਬਕ ਪੁਲਸ ਦੀ ਛਾਪੇਮਾਰੀ ਦੌਰਾਨ ਸ਼ਕਤੀ ਨਗਰ ਇਲਾਕੇ 'ਚੋਂ ਕੋਕੀਨ ਤੇ ਹੋਰ ਨਸ਼ੀਲੇ ਪਦਾਰਥ ਮਿਲਣ ਦੀ ਸੂਚਨਾ ਹੈ। ਗੁਪਤ ਸੂਚਨਾ ਮਿਲਣ 'ਤੇ ਡੀ. ਸੀ. ਪੀ. ਗੁਰਮੀਤ ਸਿੰਘ ਮੌਕੇ 'ਤੇ ਪਹੁੰਚੇ, ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।