ਜਲੰਧਰ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਇਲਾਕਾ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ ਤੇ ਰੋਸ ਪ੍ਰਦਰਸ਼ਨ

Tuesday, Dec 08, 2020 - 03:34 PM (IST)

ਜਲੰਧਰ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਇਲਾਕਾ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ ਤੇ ਰੋਸ ਪ੍ਰਦਰਸ਼ਨ

ਜਲੰਧਰ (ਮਾਹੀ) : ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਪਿੰਡ ਨੂਰਪੁਰ ਵਿਖੇ ਕਿਸਾਨ ਵੀਰ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ।  ਇਸ ਦੌਰਾਨ ਕਿਸਾਨ ਵੀਰਾਂ ਨੇ ਕੇਂਦਰ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਖੇਤੀ ਬਿੱਲ ਵਾਪਸ ਨਹੀਂ ਲਏ ਗਏ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਰੂਪ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਦੀ ਹੀ ਹੋਵੇਗੀ।

PunjabKesari

ਇਸ ਮੌਕੇ , ਸਤਿੰਦਰਪ੍ਰੀਤ ਸਿਘ(ਗੋਗਾ ਧਾਲੀਵਾਲ) ਸੀਨਿਆਰ ਮੀਤ ਪ੍ਰਧਾਨ ਦੋਆਬਾ ਜੋਨ,ਅਮਰਪ੍ਰੀਤ ਸਿੰਘ(ਮਾਮੂ ਰਾਏਪੁਰ) ਸਰਕਲ ਪ੍ਰਧਾਨ ਮਾਕਸੂਦਾ ਜੰਡੂਸਿੰਘਾ ਯੂੱਥ,ਸੁੱਖਮਿੰਦਰਜੀਤ ਸਿੰਘ( ਲਵਲੀ ਧਾਲੀਵਾਲ) ਸੀਨਿਆਰ ਮੀਤ ਪ੍ਰਧਾਨ ਦੋਆਬਾ ਜੋਨ,ਮਲਕੀਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸੱਭਾ ਬੁਲੰਦਪੁਰ,ਡਾ.ਅਮਰਜੀਤ ਸਿਘ ਬੁਲੰਦਪੁਰ ਕਿਸਾਨ ਵਿੰਗ ,ਜਥੈਦਾਰ ਸ.ਨਿਰਮਲ ਸਿੰਘ ਖੈੜਾ ਸ਼ੇਰਪੁਰ ਸ਼ੈਖੇ,ਮਾਨ ਸਿੰਘ ਨਿਉ ਹਰਗੋਬਿੰਦਨਗਰ,ਰਾਮ ਲਾਲ ਸਾਬਕਾ ਸਰਪੰਚ ਨੂਰਪੁਰ,ਬਕਸ਼ਿਸ਼ ਸਿੰਘ ਪੰਚ ਨੂਰਪੁਰ ਗੁਰਦੁਆਰਾ ਚੈਰਮੇਨ ਸਿਘ ਸਭਾ ਨੂਰਪੁਰ,ਹਰਬੰਸ ਸਿੰਘ ,ਨਿਦੰਰ ਕਲੇਰ,ਨਾਵਾ ਰਾੲੇਪੁਰ ,ਕਾਲਾ ਰਾੲੇਪੁਰ,ਦਰਸ਼ਨ ਸਿੰਘ ਘੁੱਮਣ,ਪਿਆਰਾ ਸਿੰਘ ਕੰਗ,ਕੁਲਤਾਰ ਸਿਘ ਰਾਏ,ਅਾਦਿ ਸਾਮਲ ਸਨ। 
 


author

Harinder Kaur

Content Editor

Related News