ਜਲੰਧਰ ਤੋਂ 28 ਸਤਬੰਰ ਨੂੰ ਪਹਿਲੀ ਵਾਰ ਜੋਤਿਰਲਿੰਗ ਦਰਸ਼ਨ ਲਈ ਚੱਲੇਗੀ ਸਪੈਸ਼ਲ ਟਰੇਨ

Monday, Sep 10, 2018 - 04:25 PM (IST)

ਜਲੰਧਰ— 28 ਸਤੰਬਰ ਨੂੰ ਭਾਰਤ ਦਰਸ਼ਨ ਸੈਲਾਨੀ ਸਪੈਸ਼ਲ ਟਰੇਨ 'ਚ ਦੁਪਹਿਰ ਕਰੀਬ 2 ਵਜੇ ਸ਼ਰਧਾਲੂ ਜੋਤਿਰਲਿੰਗ ਦੇ ਦਰਸ਼ਨ ਲਈ ਰਵਾਨਾ ਹੋਣਗੇ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ) ਵੱਲੋਂ ਜਲੰਧਰ ਤੋਂ ਪਹਿਲੀ ਵਾਰ ਟਰੇਨ ਚਲਾਈ ਜਾ ਰਹੀ ਹੈ। ਭਗਤਾਂ ਨੂੰ ਜੋਤਿਰਲਿੰਗ ਬੈਧਨਾਥ ਧਾਮ, ਗੰਗਾਸਾਗਰ ਧਾਮ, ਕੋਲਕਾਤਾ, ਵਾਰਾਣਸੀ, ਪ੍ਰਯਾਗ ਦੇ ਤੀਰਥ ਸਥਾਨਾਂ ਦੀ ਯਾਤਰਾ ਕਰਵਾਈ ਜਾਵੇਗੀ ਅਤੇ 5 ਅਕਤੂਬਰ ਨੂੰ ਸ਼ਰਧਾਲੂਆਂ ਦੀ ਵਾਪਸੀ ਹੋਵੇਗੀ। ਸਪੈਸ਼ਲ ਟੂਰਿਸਟ ਸਲੀਪਰ ਕਲਾਸ ਟਰੇਨ ਦਾ ਲੁਧਿਆਣਾ, ਚੰਡੀਗੜ੍ਹ, ਅੰਬਾਲਾ, ਕੁਰਕਸ਼ੇਤਰ, ਕਰਨਾਲ, ਪਾਨੀਪਤ, ਦਿੱਲੀ, ਸਫਦਰਜੰਗ, ਗਾਜ਼ੀਆਬਾਦ, ਮੁਰਾਦਾਬਾਦ, ਬਰੇਲੀ ਅਤੇ ਲਖਨਊ 'ਚ ਸਟਾਪੇਜ਼ ਹੋਵੇਗਾ। ਯਾਤਰੀਆਂ ਦੇ ਰੁਕਣ ਲਈ ਧਰਮਸ਼ਾਲਾਵਾਂ 'ਚ ਵਿਵਸਥਾ ਤੋਂ ਇਲਾਵਾ ਸ਼ਾਕਾਹਾਰੀ ਭੋਜਨ, ਸੁਰੱਖਿਆ ਵਿਵਸਥਾ ਅਤੇ ਯਾਤਰਾ ਬੀਮਾ ਕਰਵਾਇਆ ਜਾਵੇਗਾ। ਟੂਰ ਦੌਰਾਨ ਜਿੱਥੇ-ਜਿੱਥੇ ਟਰੇਨ ਨਹੀਂ ਜਾ ਸਕੇਗੀ, ਉਥੇ ਬੱਸ ਦੇ ਜ਼ਰੀਏ ਸਫਰ ਕਰਵਾਇਆ ਜਾਵੇਗਾ। ਇਸ ਸਬੰਧ 'ਚ ਯਾਤਰੀ www.irctctourism.com 'ਤੇ ਆਨ ਲਾਈਨ ਬੁਕਿੰਗ ਕਰਵਾ ਸਕਦੇ ਹਨ। 

4 ਦਿਨ ਪਹਿਲਾਂ ਟਿਕਟ ਰੱਦ ਕੀਤੀ ਤਾਂ ਨਹੀਂ ਮਿਲੇਗਾ ਮੁਆਵਜ਼ਾ 
ਯਾਤਰਾ ਦੌਰਾਨ 15 ਦਿਨ ਪਹਿਲਾਂ ਟਿਕਟ ਰੱਦ ਕਰਵਾਉਣ 'ਤੇ 100 ਰੁਪਏ, 8 ਤੋਂ 14 ਦਿਨ ਬਾਕੀ ਰਹਿਣ 'ਤੇ 25 ਫੀਸਦੀ ਕਟੌਤੀ, 4 ਤੋਂ 7 ਦਿਨ ਬਾਕੀ ਰਹਿਣ 'ਤੇ 50 ਫੀਸਦੀ ਅਤੇ 4 ਦਿਨਾਂ ਤੋਂ ਘੱਟ ਰਹਿਣ 'ਤੇ ਜੇਕਰ ਟਿਕਟ ਰੱਦ ਕਰਵਾਈ ਜਾਂਦੀ ਹੈ ਤਾਂ 100 ਫੀਸਦੀ ਕਟੌਤੀ ਖਰਚੇ ਲੱਗਣਗੇ। 
ਬੈਧਨਾਥ ਧਾਮ ਦੇ ਦਰਸ਼ਨ ਲਈ ਯਾਤਰੀ 30 ਸਤੰਬਰ ਨੂੰ ਪਹੁੰਚਣਗੇ ਅਤੇ ਰਾਤ ਨੂੰ ਹਾਵੜਾ ਲਈ ਰਵਾਨਾ ਹੋਣਗੇ। ਇਕ ਅਕਤੂਬਰ ਸਵੇਰੇ ਗੰਗਾਸਾਗਰ ਧਾਮ ਪਹੁੰਚਣ ਤੋਂ ਬਾਅਦ ਉਥੇ ਆਰਾਮ ਕੀਤਾ ਜਾਵੇਗਾ। 2 ਅਕਤੂਬਰ ਨੂੰ ਹਾਵੜਾ ਦੇ ਹੀ ਕਾਲੀ ਮੰਦਿਰ 'ਚ ਦਰਸ਼ਨ ਅਤੇ 3 ਅਕਤੂਬਰ ਨੂੰ ਕਾਸ਼ੀ ਵਿਸ਼ਵਨਾਥ ਮੰਦਿਰ, 4 ਅਕਤੂਬਰ ਨੂੰ ਸੰਗਮ ਅਤੇ ਹਨੂੰਮਾਨ ਮੰਦਿਰ ਦੇ ਯਾਤਰੀ ਦਰਸ਼ਨ ਕਰਨ ਤੋਂ ਬਾਅਦ 5 ਅਕਤੂਬਰ ਨੂੰ ਜਲੰਧਰ ਲਈ ਵਾਪਸੀ ਕਰਨਗੇ।


Related News