‘ਜਗ ਬਾਣੀ’ ’ਚ ਵਿਸਥਾਰ ਨਾਲ ਖ਼ਬਰ ਛਪਣ ਮਗਰੋਂ ਨਿਗਮ ਨੇ ਚਲਾਈ ਸਫ਼ਾਈ ਮੁਹਿੰਮ

08/13/2023 3:28:33 PM

ਜਲੰਧਰ (ਖੁਰਾਣਾ)–ਬਰਸਾਤੀ ਸੀਜ਼ਨ ਅਤੇ ਸ਼ਹਿਰ ਵਿਚ ਸਾਫ਼-ਸਫ਼ਾਈ ਦੀ ਹਾਲਤ ਜ਼ਿਆਦਾ ਵਧੀਆ ਨਾ ਹੋਣ ਕਾਰਨ ਇਸ ਸਮੇਂ ਜਲੰਧਰ ਸ਼ਹਿਰ ਨੂੰ ਬੀਮਾਰੀਆਂ ਨੇ ਘੇਰ ਰੱਖਿਆ ਹੈ ਅਤੇ ਡੇਂਗੂ ਮਹਾਮਾਰੀ ਦੀ ਦਸਤਕ ਵੀ ਹੋ ਚੁੱਕੀ ਹੈ। ਸਥਿਤੀ ਦੇ ਮੱਦੇਨਜ਼ਰ ਸਿਹਤ ਵਿਭਾਗ ਅਤੇ ਜਲੰਧਰ ਨਿਗਮ ਨੇ ਸ਼ਹਿਰ ਵਿਚ ਬੀਮਾਰੀਆਂ ਪ੍ਰਤੀ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ, ਜਿਸ ਤਹਿਤ ਸ਼ਹਿਰ ਦੇ ਘਰਾਂ ਅਤੇ ਦੁਕਾਨਾਂ ਵਿਚ ਵੱਖ-ਵੱਖ ਟੀਮਾਂ ਜਾ ਕੇ ਕੂਲਰਾਂ, ਟਾਇਰਾਂ, ਗਮਲਿਆਂ ਆਦਿ ਵਿਚ ਖੜ੍ਹੇ ਪਾਣੀ ਅਤੇ ਉਨ੍ਹਾਂ ਵਿਚ ਪੈਦਾ ਹੋ ਰਹੇ ਮੱਛਰਾਂ ਦੇ ਲਾਰਵਾ ਵੀ ਚੈਕਿੰਗ ਕਰ ਰਹੀਆਂ ਹਨ।

‘ਜਗ ਬਾਣੀ’ ਨੇ ਬੀਤੇ ਦਿਨੀਂ ਇਸ ਬਾਬਤ ਖਬਰ ਵਿਸਥਾਰ ਨਾਲ ਛਾਪੀ ਸੀ। ਇਕ ਪਾਸੇ ਤਾਂ ਸ਼ਹਿਰ ਵਿਚ ਅਜਿਹੀ ਚੈਕਿੰਗ ਚੱਲ ਰਹੀ ਹੈ, ਦੂਜੇ ਪਾਸੇ ਨਿਗਮ ਦੇ ਕਮਿਸ਼ਨਰ ਆਫਿਸ ਦੀ ਖਿੜਕੀ ਦੇ ਬਿਲਕੁਲ ਹੇਠਾਂ ਖਤਰਨਾਕ ਮੱਛਰਾਂ ਦਾ ਲਾਰਵਾ ਪੈਦਾ ਹੋ ਰਿਹਾ ਹੈ, ਜਿਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ।

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਮੇਲੇ 'ਤੇ ਲੰਗਰ ਲਾਉਣ ਵਾਲਿਆਂ ਲਈ ਹੁਸ਼ਿਆਰਪੁਰ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ

ਖ਼ਬਰ ਛਪਦੇ ਹੀ ਨਿਗਮ ਦੀਆਂ ਵੱਖ-ਵੱਖ ਟੀਮਾਂ ਹਰਕਤ ਵਿਚ ਆਈਆਂ ਅਤੇ ਉਨ੍ਹਾਂ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ। ਇਸ ਦੌਰਾਨ ਕਮਿਸ਼ਨਰ ਆਫਿਸ ਦੀ ਖਿੜਕੀ ਦੇ ਹੇਠਾਂ ਉਸ ਸਥਾਨ ਨੂੰ ਸ਼ੈਂਪੂ ਨਾਲ ਧੋਤਾ ਗਿਆ, ਜਿੱਥੇ ਖ਼ਤਰਨਾਕ ਮੱਛਰ ਡੇਰਾ ਜਮਾਈ ਬੈਠੇ ਸਨ। ਸ਼ੈਂਪੂ ਨਾਲ ਸਫ਼ਾਈ ਤੋਂ ਬਾਅਦ ਉਹ ਸਥਾਨ ਇੰਝ ਚਮਕਣ ਲੱਗਾ ਜਿਵੇਂ ਕਿਸੇ ਨੇ ਉਥੇ ਸੰਗਮਰਮਰ ਪੱਥਰ ਲਾ ਦਿੱਤਾ ਹੋਵੇ।

ਇਹ ਵੀ ਪੜ੍ਹੋ-ਆਜ਼ਾਦੀ ਦਿਹਾੜੇ 'ਤੇ ਤੀਜੀ ਅੱਖ ਨਾਲ ਰਹੇਗੀ ਜਲੰਧਰ ਸ਼ਹਿਰ ’ਤੇ ਨਜ਼ਰ, ਅਧਿਕਾਰੀਆਂ ਨੂੰ ਮਿਲੇ ਇਹ ਸਖ਼ਤ ਹੁਕਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News