ਤਰਸ ਦੇ ਆਧਾਰ ’ਤੇ ਨੌਕਰੀ ਦੇਣ ਦੇ ਮਾਮਲੇ ’ਚ ਨਿਗਮ ’ਚ ਸਾਹਮਣੇ ਆਇਆ ਵੱਡਾ ਘਪਲਾ

Saturday, Apr 17, 2021 - 10:12 AM (IST)

ਤਰਸ ਦੇ ਆਧਾਰ ’ਤੇ ਨੌਕਰੀ ਦੇਣ ਦੇ ਮਾਮਲੇ ’ਚ ਨਿਗਮ ’ਚ ਸਾਹਮਣੇ ਆਇਆ ਵੱਡਾ ਘਪਲਾ

ਜਲੰਧਰ (ਖੁਰਾਣਾ)–ਸਰਕਾਰੀ ਨੌਕਰੀ ਵਿਚ ਨਿਯਮ ਹੈ ਕਿ ਜੇਕਰ ਡਿਊਟੀ ਦੌਰਾਨ ਕਿਸੇ ਕਰਮਚਾਰੀ ਜਾਂ ਅਧਿਕਾਰੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਯੋਗ ਬੱਚੇ ਜਾਂ ਵਾਰਿਸ ਨੂੰ ਉਸਦੇ ਬਦਲੇ ਸਰਕਾਰੀ ਨੌਕਰੀ ਦਿੱਤੀ ਜਾਂਦੀ ਹੈ। ਹਾਲ ਹੀ ਵਿਚ ਨਗਰ ਨਿਗਮ ਜਲੰਧਰ ਵਿਚ ਇਕ ਵੱਡਾ ਘਪਲਾ ਸਾਹਮਣੇ ਆਇਆ ਹੈ, ਜਿਸ ਤਹਿਤ ਤਰਸ ਦੇ ਆਧਾਰ ’ਤੇ ਅਜਿਹੀ ਨੌਕਰੀ ਦੇਣ ਦੇ ਮਾਮਲੇ ਵਿਚ ਫਰਜ਼ੀ ਦਸਤਾਵੇਜ਼ਾਂ ਦਾ ਸਹਾਰਾ ਲਿਆ ਗਿਆ। ਨਗਰ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਇਸ ਘਪਲੇ ਬਾਰੇ ਸ਼ਿਕਾਇਤ ਮਿਲਣ ’ਤੇ ਜਾਂਚ ਦਾ ਜ਼ਿੰਮਾ ਜੁਆਇੰਟ ਕਮਿਸ਼ਨਰ ਮੈਡਮ ਗੁਰਪ੍ਰੀਤ ਕੌਰ ਰੰਧਾਵਾ ਨੂੰ ਸੌਂਪ ਦਿੱਤਾ ਹੈ।

ਹੁਣ ਦੇਖਣਾ ਹੈ ਕਿ ਨਿਗਮ ਅਧਿਕਾਰੀਆਂ ਦੀ ਜਾਂਚ ਦੌਰਾਨ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਹਨ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਸ਼ਿਕਾਇਤਕਰਤਾ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਨੌਕਰੀ ’ਤੇ ਰੱਖੇ ਗਏ ਕੁਝ ਕਰਮਚਾਰੀਆਂ ਦੇ ਨਾਂ ਤੱਕ ਨਿਗਮ ਪ੍ਰਸ਼ਾਸਨ ਨੂੰ ਦੱਸੇ ਅਤੇ ਆਪਣੇ ਵੱਲੋਂ ਕਈ ਸਬੂਤ ਵੀ ਦਿੱਤੇ ਹਨ।

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਯੂਨੀਅਨ ਆਗੂਆਂ ਨੇ ਵੀ ਕੀਤੀ ਹੈ ਸ਼ਿਕਾਇਤ
ਬਹੁਤ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਕੁਝ ਸਮਾਂ ਪਹਿਲਾਂ ਨਿਗਮ ਕਮਿਸ਼ਨਰ ਨੂੰ ਯੂਨੀਅਨ ਆਗੂਆਂ ਨੇ ਹੀ ਮੌਖਿਕ ਸ਼ਿਕਾਇਤ ਕੀਤੀ ਸੀ ਅਤੇ ਕੁਝ ਕਰਮਚਾਰੀਆਂ ਦੇ ਨਾਂ ਤੱਕ ਦੱਸੇ ਸਨ ਕਿ ਇਨ੍ਹਾਂ ਕਰਮਚਾਰੀਆਂ ਕੋਲੋਂ ਪੈਸੇ ਲੈ ਕੇ ਨੌਕਰੀ ਦਿਵਾਈ ਗਈ। ਇਸ ਸਾਰੇ ਘਪਲੇ ਵਿਚ ਨਿਗਮ ਦੇ ਕਲੈਰੀਕਲ ਪੱਧਰ ਦੇ ਕੁਝ ਕਰਮਚਾਰੀ ਵੱਲ ਸ਼ੱਕ ਦੀ ਸੂਈ ਜਾ ਰਹੀ ਹੈ।

ਇਹ ਵੀ ਪੜ੍ਹੋ : ਕਲਯੁਗੀ ਅਧਿਆਪਕ ਦਾ ਸ਼ਰਮਨਾਕ ਕਾਰਾ, ਕੁੜੀ ਨੂੰ ਅਸ਼ਲੀਲ ਵੀਡੀਓ ਵਿਖਾ ਕੀਤੀ ਇਹ ਘਿਨਾਉਣੀ ਹਰਕਤ

ਕਲਰਕ ਬਹਾਲ ਹੋਇਆ ਪਰ ਨੌਕਰੀ ਦੇਣ ਦਾ ਕੰਮ ਲਟਕਿਆ
ਇਸੇ ਵਿਚਕਾਰ ਸ਼ੁੱਕਰਵਾਰ ਨਗਰ ਨਿਗਮ ਦੇ ਕੁਝ ਯੂਨੀਅਨ ਆਗੂਆਂ ਨੇ ਤਰਸ ਦੇ ਆਧਾਰ ’ਤੇ ਨੌਕਰੀ ’ਤੇ ਰੱਖੇ ਜਾਣ ਵਾਲੇ ਲੋਕਾਂ ਦੀ ਤਤਕਾਲ ਇੰਟਰਵਿਊ ਲਏ ਜਾਣ ਦੀ ਮੰਗ ਦੇ ਮੱਦੇਨਜ਼ਰ ਨਿਗਮ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਜਿਸ ਨਿਗਮ ਕਲਰਕ ’ਤੇ ਕਥਿਤ ਰੂਪ ਨਾਲ ਪੈਸੇ ਮੰਗ ਕੇ ਨੌਕਰੀ ’ਤੇ ਰੱਖਣ ਦਾ ਦੋਸ਼ ਲੱਗਾ ਸੀ, ਉਸਨੂੰ ਤਾਂ ਨਿਗਮ ਪ੍ਰਸ਼ਾਸਨ ਨੇ ਬਹਾਲ ਕਰ ਦਿੱਤਾ ਹੈ ਪਰ ਇਸ ਸਾਰੀ ਪ੍ਰਕਿਰਿਆ ਕਾਰਨ ਜਿਹੜੇ ਲੋਕ ਤਰਸ ਦੇ ਆਧਾਰ ’ਤੇ ਨੌਕਰੀ ’ਤੇ ਰੱਖੇ ਜਾਣੇ ਸਨ, ਉਨ੍ਹਾਂ ਨੂੰ ਨੌਕਰੀ ਦੇਣ ਵਿਚ ਦੇਰੀ ਹੋ ਰਹੀ ਹੈ। ਅਧਿਕਾਰੀਆਂ ਨੇ ਹੇਠਲੇ ਸਟਾਫ ਨੂੰ ਇਹ ਪ੍ਰਕਿਰਿਆ ਤੇਜ਼ ਕਰਨ ਨੂੰ ਕਿਹਾ ਹੈ।

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News