ਸਿੱਧਾ ਦਿੱਲੀ ਰੂਟ ’ਤੇ ਬੱਸਾਂ ਚੱਲਣ ਨਾਲ ਯਾਤਰੀਆਂ ਨੂੰ ਮਿਲੀ ਵੱਡੀ ਰਾਹਤ

01/24/2021 1:18:31 PM

ਜਲੰਧਰ (ਪੁਨੀਤ)– ਲਗਭਗ 60 ਦਿਨਾਂ ਬਾਅਦ ਦਿੱਲੀ ਲਈ ਸਿੱਧੇ ਸ਼ੁਰੂ ਹੋਏ ਬੱਸਾਂ ਦੇ ਰੂਟ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਸਰਕਾਰੀ ਦਫ਼ਤਰਾਂ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ਕਾਰਨ ਅੱਜ ਦਿੱਲੀ ਲਈ ਸਵੇਰੇ ਰਵਾਨਾ ਹੋਣ ਵਾਲੀਆਂ ਬੱਸਾਂ ਵਿਚ ਕਾਫੀ ਭੀੜ ਨਜ਼ਰ ਆਈ, ਜਿਸ ਕਾਰਨ ਸੀਟਾਂ ਭਰੀਆਂ ਨਜ਼ਰ ਆਈਆਂ। ਦਿੱਲੀ ਦੇ ਰਸਤੇ ਬੰਦ ਹੋਣ ਕਾਰਣ ਉੱਤਰ ਪ੍ਰਦੇਸ਼ ਦੇ ਈਸਟਰਨ ਪੈਰੀਫੇਰਲ ਐਕਸਪ੍ਰੈੱਸ ਵੇਅ (ਈ. ਪੀ. ਈ.) ਤੋਂ ਹੋ ਕੇ ਬੱਸਾਂ ਦਿੱਲੀ ਨੂੰ ਰਵਾਨਾ ਹੋ ਰਹੀਆਂ ਹਨ, ਜੋ ਕਿ ਨਿਯਮਾਂ ਦੇ ਖ਼ਿਲਾਫ਼ ਹੈ। ਅਜਿਹੇ ਹਾਲਾਤ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ, ਇਸ ਲਈ ਅਧਿਕਾਰੀ ਸੁਚੇਤ ਹਨ। ਪ੍ਰਸ਼ਾਸਨ ਵੱਲੋਂ ਰੂਟ ਨੂੰ ਡਾਈਵਰਟ ਕੀਤਾ ਗਿਆ, ਜਿਸ ਕਾਰਨ ਯੂ. ਪੀ. ਵੱਲੋਂ ਬੱਸਾਂ ਭੇਜੀਆਂ ਜਾ ਰਹੀਆਂ ਹਨ ਪਰ ਇਸ ਸਮੇਂ ਕੋਈ ਦਿੱਕਤ ਨਾ ਆਵੇ, ਇਸ ਲਈ ਸ਼ਨੀਵਾਰ ਨੂੰ ਛੁੱਟੀ ਦੇ ਬਾਵਜੂਦ ਅਧਿਕਾਰੀ ਘਰਾਂ ਵਿਚੋਂ ਵਾਰ-ਵਾਰ ਬੱਸਾਂ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਫੋਨ ਕਰਕੇ ਜਾਣਕਾਰੀ ਲੈਂਦੇ ਰਹੇ ਅਤੇ ਰੂਟ ’ਤੇ ਆਪਣੀਆਂ ਨਜ਼ਰਾਂ ਟਿਕਾਈ ਰੱਖੀਆਂ।

ਇਹ ਵੀ ਪੜ੍ਹੋ: ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਦਿੱਲੀ ਦੇ ਯਾਤਰੀਆਂ ਦੀ ਗਿਣਤੀ ਵਧਣ ਦਾ ਕਾਰਨ ਹੈ ਕਿ 23-24 ਨੂੰ ਸਰਕਾਰੀ ਛੁੱਟੀ ਹੈ, ਜਦੋਂ ਕਿ ਕਈਆਂ ਨੇ 25 ਜਨਵਰੀ ਦੀ ਛੁੱਟੀ ਲਈ ਹੋਈ ਹੈ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਹੈ। ਇਸ ਕਾਰਨ ਲੋਕ 3-4 ਦਿਨਾਂ ਲਈ ਘੁੰਮਣ ਵਾਸਤੇ ਵੀ ਨਿਕਲੇ ਹਨ। ਬੱਸਾਂ ਦੇ ਚਾਲਕ ਦਲਾਂ ਨੇ ਦੱਸਿਆ ਕਿ ਜਿਹੜੀਆਂ ਬੱਸਾਂ ਦੀਆਂ ਜਲੰਧਰ ਵਿਚ ਸੀਟਾਂ ਨਹੀਂ ਭਰ ਸਕੀਆਂ ਸਨ, ਲੁਧਿਆਣਾ ਤੱਕ ਜਾਂਦੇ-ਜਾਂਦੇ ਉਨ੍ਹਾਂ ਬੱਸਾਂ ਦੀਆਂ ਸੀਟਾਂ ਵੀ ਭਰ ਗਈਆਂ। ਦਿੱਲੀ ਤੱਕ ਬੱਸਾਂ ਮੁਨਾਫ਼ਾ ਕਮਾ ਕੇ ਪਹੁੰਚੀਆਂ।

ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਤੋਂ ਵਾਪਸ ਆਉਣ ਵਾਲੀਆਂ ਬੱਸਾਂ ਨੂੰ ਸ਼ਨੀਵਾਰ ਓਨਾ ਹੁੰਗਾਰਾ ਨਹੀਂ ਮਿਲਿਆ। ਬੱਸਾਂ ਜਦੋਂ ਬਹਾਲਗੜ੍ਹ ਤੱਕ ਪਹੁੰਚੀਆਂ ਤਾਂ ਉਥੋਂ ਯਾਤਰੀ ਮਿਲਣੇ ਸ਼ੁਰੂ ਹੋਏ ਅਤੇ ਅੰਬਾਲਾ ਤੱਕ ਸੀਟਾਂ ਭਰਨੀਆਂ ਸ਼ੁਰੂ ਹੋ ਗਈਆਂ। ਚਾਲਕ ਦਲਾਂ ਦੇ ਮੈਂਬਰਾਂ ਨੇ ਦੱਸਿਆ ਕਿ ਦਿੱਲੀ ਰੂਟ ਚੱਲਣ ਬਾਰੇ ਅਜੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ, ਜਿਸ ਕਾਰਣ ਵਾਪਸੀ ’ਤੇ ਓਨਾ ਹੁੰਗਾਰਾ ਨਹੀਂ ਮਿਲਦਾ। ਆਉਣ ਵਾਲੇ ਦਿਨਾਂ ਵਿਚ ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗੇਗਾ ਤਾਂ ਹੁੰਗਾਰਾ ਮਿਲਣ ਲੱਗੇਗਾ।

PunjabKesari

ਇਹ ਵੀ ਪੜ੍ਹੋ:  ਜਲੰਧਰ ’ਚ ਦੋਆਬਾ ਚੌਂਕ ਨੇੜੇ ਫਿਲਮੀ ਸਟਾਈਲ ’ਚ ਪੁਲਸ ਨੇ ਫੜਿਆ ਸ਼ੱਕੀ, ਗੋਲੀ ਚੱਲਣ ਦੀ ਚਰਚਾ

ਰੋਡਵੇਜ਼ ਨੇ ਭਾਵੇਂ ਦਿੱਲੀ ਲਈ ਬੱਸਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਸਾਰੀਆਂ ਬੱਸਾਂ ਨੂੰ ਦਿੱਲੀ ਤੱਕ ਨਹੀਂ ਭੇਜਿਆ ਜਾ ਰਿਹਾ। ਕਈ ਬੱਸਾਂ ਬਹਾਲਗੜ੍ਹ ਤੋਂ ਹੀ ਵਾਪਸ ਆ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਿੱਧੇ ਦਿੱਲੀ ਲਈ ਯਾਤਰੀ ਮਿਲਣ ਲੱਗੇ ਹਨ ਪਰ ਅਜੇ ਰੁਟੀਨ ਸ਼ੁਰੂ ਨਹੀਂ ਹੋਈ। ਜ਼ਿਆਦਾ ਯਾਤਰੀ ਹੋਣ ’ਤੇ ਬੱਸ ਨੂੰ ਦਿੱਲੀ ਭੇਜਿਆ ਜਾ ਰਿਹਾ ਹੈ ਪਰ ਜਦੋਂ ਯਾਤਰੀ ਘੱਟ ਹੁੰਦੇ ਹਨ ਤਾਂ ਬੱਸਾਂ ਨੂੰ ਹਰਿਆਣਾ ਤੋਂ ਵਾਪਸ ਆਉਣ ਲਈ ਕਹਿ ਦਿੱਤਾ ਜਾਂਦਾ ਹੈ।

ਮਾਸਕ ਨਾ ਪਹਿਨਣ ਵਾਲਿਆਂ ਨੂੰ ਬੱਸਾਂ ’ਚ ਐਂਟਰੀ ਨਹੀਂ
ਦਿੱਲੀ ਰੂਟ ਸ਼ੁਰੂ ਹੋ ਚੁੱਕਾ ਹੈ ਪਰ ਕੋਰੋਨਾ ਅਜੇ ਖ਼ਤਮ ਨਹੀਂ ਹੋਇਆ, ਜਿਸ ਕਾਰਨ ਰੋਡਵੇਜ਼ ਪ੍ਰਸ਼ਾਸਨ ਵੱਲੋਂ ਯਾਤਰੀਆਂ ਨੂੰ ਮਾਸਕ ਪਹਿਨਣ ਨੂੰ ਕਿਹਾ ਜਾ ਰਿਹਾ ਹੈ। ਜਿਹੜੇ ਲੋਕ ਮਾਸਕ ਨਹੀਂ ਪਹਿਨਦੇ, ਉਨ੍ਹਾਂ ਨੂੰ ਬੱਸਾਂ ਵਿਚ ਐਂਟਰੀ ਨਹੀਂ ਦਿੱਤੀ ਜਾ ਰਹੀ।

ਇਹ ਵੀ ਪੜ੍ਹੋ:  26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ

ਹਰਿਦੁਆਰ ਲਈ ਮਿਲ ਰਿਹਾ ਬਹੁਤ ਵਧੀਆ ਹੁੰਗਾਰਾ
ਅੰਬਾਲਾ ਤੋਂ ਹੋ ਕੇ ਉੱਤਰਾਖੰਡ ਲਈ ਰਵਾਨਾ ਹੋਣ ਵਾਲੀਆਂ ਬੱਸਾਂ ਨੂੰ ਵੀ ਵਧੀਆ ਹੁੰਗਾਰਾ ਮਿਲਣ ਲੱਗਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ ਹਰਿਦੁਆਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਚੱਲ ਰਹੀ ਹੈ, ਜਿਸ ਕਾਰਨ ਹਰਿਦੁਆਰ ’ਤੇ ਰੂਟ ’ਤੇ ਜਾਣ ਵਾਲੀਆਂ ਬੱਸਾਂ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਗਣਤੰਤਰ ਦਿਵਸ ਅਤੇ ਹੋਰ ਛੁੱਟੀਆਂ ਕਾਰਣ ਯਾਤਰੀਆਂ ਦੀ ਗਿਣਤੀ ਵਧੇਗੀ, ਜਿਸ ਕਾਰਣ ਇਨ੍ਹਾਂ ਰੂਟਾਂ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਤਾਂ ਕਿ ਮੁਨਾਫ਼ੀ ਕਮਾਇਆ ਜਾ ਸਕੇ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News