ਜਲੰਧਰ ਦੀ ਡਾਲਿਮਾ ਨੇ ਕੀਤਾ ਪੰਜਾਬ ਦਾ ਨਾਂ ਰੌਸ਼ਨ, ਨੈਸ਼ਨਲ ਸਕੂਲ ਜੂਡੋ ਚੈਂਪੀਅਨਸ਼ਿਪ ''ਚ ਜਿੱਤਿਆ ਕਾਂਸੀ ਦਾ ਤਮਗਾ

Thursday, Jan 18, 2024 - 01:39 AM (IST)

ਜਲੰਧਰ ਦੀ ਡਾਲਿਮਾ ਨੇ ਕੀਤਾ ਪੰਜਾਬ ਦਾ ਨਾਂ ਰੌਸ਼ਨ, ਨੈਸ਼ਨਲ ਸਕੂਲ ਜੂਡੋ ਚੈਂਪੀਅਨਸ਼ਿਪ ''ਚ ਜਿੱਤਿਆ ਕਾਂਸੀ ਦਾ ਤਮਗਾ

ਜਲੰਧਰ (ਮਹੇਸ਼)- ਜਲੰਧਰ ਦੀ ਡਾਲੀਮਾ ਖੋਸਲਾ ਨੇ ਗੰਗਾਨਗਰ (ਰਾਜਸਥਾਨ) ਵਿਖੇ ਚੱਲ ਰਹੀ 67ਵੀਂ ਨੈਸ਼ਨਲ ਸਕੂਲ ਜੂਡੋ ਚੈਂਪੀਅਨਸ਼ਿਪ ’ਚ ਅੰਡਰ-19 57 ਕਿੱਲੋ ਭਾਰ ਵਰਗ ’ਚ ਪੰਜਾਬ ਲਈ ਕਾਂਸੀ ਦਾ ਤਮਗਾ ਜਿੱਤਿਆ ਹੈ। ਡਾਲਿਮਾ ਪੁਲਸ ਡੀ.ਏ.ਵੀ. ਜਲੰਧਰ ਜੂਡੋ ਸੈਂਟਰ ਵਿਖੇ ਅੰਤਰਰਾਸ਼ਟਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਤੋਂ ਸਿਖਲਾਈ ਲੈ ਰਹੀ ਹੈ। ਉਹ ਸਕੂਲ ਜਲੰਧਰ ਛਾਉਣੀ ਤੋਂ 12ਵੀਂ ਜਮਾਤ (ਨਾਨ-ਮੈਡੀਕਲ) ਦੀ ਵਿਦਿਆਰਥਣ ਹੈ।

ਇਹ ਵੀ ਪੜ੍ਹੋ- Aviation Ministry ਨੇ ਅਪਣਾਇਆ ਸਖ਼ਤ ਰੁਖ਼! ਇੰਡੀਗੋ, ਸਪਾਈਸਜੈੱਟ ਤੇ ਏਅਰ ਇੰਡੀਆ ਨੂੰ ਠੋਕਿਆ ਭਾਰੀ ਜੁਰਮਾਨਾ

ਉਕਤ ਮੈਡਲ ਜਿੱਤ ਕੇ ਰਾਸ਼ਟਰੀ ਜੂਡੋ ਤਮਗਾ ਜੇਤੂ ਬਣੀ ਡਾਲਿਮਾ ਨੇ ਆਸਾਮ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਤੇ ਹਰਿਆਣਾ ਦੀਆਂ ਜੂਡੋ ਖਿਡਾਰਨਾਂ ਨੂੰ ਹਰਾ ਕੇ ਪੂਰੇ ਭਾਰਤ ’ਚ ਪੰਜਾਬ ਤੇ ਖਾਸ ਕਰ ਕੇ ਆਪਣੇ ਸਕੂਲ ਤੇ ਜਲੰਧਰ ਜੂਡੋ ਸੈਂਟਰ ਦਾ ਨਾਂ ਰੌਸ਼ਨ ਕੀਤਾ ਹੈ। ਸਖ਼ਤ ਮਿਹਨਤ ਕਰ ਕੇ ਕਾਂਸੀ ਦਾ ਤਮਗਾ ਜਿੱਤਣ ਵਾਲੀ ਡਾਲਿਮਾ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਕੋਚ ਸੁਰਿੰਦਰ ਕੁਮਾਰ ਨੂੰ ਦਿੱਤਾ ਹੈ।

ਇਹ ਵੀ ਪੜ੍ਹੋ- INDvsAFG 3rd T20i : ਦੂਜੇ ਸੁਪਰ ਓਵਰ 'ਚ ਚਮਕਿਆ ਬਿਸ਼ਨੋਈ, ਡਬਲ ਸੁਪਰ ਓਵਰ 'ਚ ਜਿੱਤਿਆ ਭਾਰਤ

ਉਸਨੇ ਕਿਹਾ ਹੈ ਕਿ ਉਹ ਭਵਿੱਖ ’ਚ ਹੋਰ ਸਖ਼ਤ ਮਿਹਨਤ ਕਰੇਗੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਤਗਮਾ ਜਿੱਤਣ ਦੀ ਹਰ ਸੰਭਵ ਕੋਸ਼ਿਸ਼ ਕਰੇਗੀ। ਉਸ ਦੀ ਦਾਦੀ ਤੋਂ ਇਲਾਵਾ ਉਸ ਦੇ ਮਾਤਾ-ਪਿਤਾ ਤੇ ਭੈਣ-ਭਰਾ ਸਾਰੇ ਉਸ ਦੇ ਮੈਡਲ ਜਿੱਤਣ ਤੋਂ ਬਹੁਤ ਖੁਸ਼ ਹਨ ਤੇ ਰਾਜਸਥਾਨ ਤੋਂ ਉਸ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ। ਕੋਚ ਸੁਰਿੰਦਰ ਕੁਮਾਰ ਨੇ ਵੀ ਤਮਗਾ ਜਿੱਤਣ 'ਤੇ ਡਾਲਿਮਾ ਦੀ ਤਾਰੀਫ ਕੀਤੀ ਹੈ ਤੇ ਕਿਹਾ ਹੈ ਕਿ ਉਸ ਨੂੰ ਵੱਡਾ ਅਫ਼ਸਰ ਬਣਨ ਦਾ ਲਾਭ ਵੀ ਮਿਲੇਗਾ।

ਇਹ ਵੀ ਪੜ੍ਹੋ- ਪਹਿਲਾਂ ਇਨਕਮ ਟੈਕਸ ਦਾ ਵਕੀਲ ਬਣ ਕੇ ਕੀਤੀ ਦੋਸਤੀ, ਫਿਰ ਠੱਗ ਲਏ 12 ਲੱਖ ਰੁਪਏ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News