ਜਲੰਧਰ ''ਚ 50 ਕਰੋੜ ਦੇ ਪ੍ਰਾਜੈਕਟ ਦੇ ਬਾਵਜੂਦ ਗ੍ਰਾਂਟ ਨਾਲ ਵੀ ਲੁਆਈਆਂ ਜਾ ਰਹੀਆਂ ਹਨ LED ਲਾਈਟਾਂ

Saturday, Oct 09, 2021 - 11:23 AM (IST)

ਜਲੰਧਰ ''ਚ 50 ਕਰੋੜ ਦੇ ਪ੍ਰਾਜੈਕਟ ਦੇ ਬਾਵਜੂਦ ਗ੍ਰਾਂਟ ਨਾਲ ਵੀ ਲੁਆਈਆਂ ਜਾ ਰਹੀਆਂ ਹਨ LED ਲਾਈਟਾਂ

ਜਲੰਧਰ (ਖੁਰਾਣਾ)– ਐੱਲ. ਈ. ਡੀ. ਲਾਈਟਾਂ ਦੇ ਨਾਂ ’ਤੇ ਨਗਰ ਨਿਗਮ ਵਿਚ ਭਾਰੀ ਗੋਲਮਾਲ ਕੀਤੇ ਜਾਣ ਦੇ ਦੋਸ਼ ਲਗਾਤਾਰ ਲਾਏ ਜਾ ਰਹੇ ਹਨ। ਕਾਂਗਰਸੀ ਕੌਂਸਲਰਾਂ ਵਿਚ ਹੀ ਚਰਚਾ ਹੈ ਕਿ ਸਮਾਰਟ ਸਿਟੀ ਦੇ 50 ਕਰੋੜ ਰੁਪਏ ਦੇ ਪ੍ਰਾਜੈਕਟ ਦੇ ਬਾਵਜੂਦ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਸੰਸਦ ਮੈਂਬਰ ਤੇ ਵਿਧਾਇਕਾਂ ਦੀ ਗ੍ਰਾਂਟ ਅਤੇ ਨਗਰ ਨਿਗਮ ਦੇ ਫੰਡ ਨਾਲ ਨਵੀਆਂ ਐੱਲ. ਈ. ਡੀ. ਲਾਈਟਾਂ ਲੁਆਈਆਂ ਜਾ ਰਹੀਆਂ ਹਨ, ਜਦੋਂ ਕਿ ਇਹ ਕੰਮ ਉਸ ਪ੍ਰਾਜੈਕਟ ਤਹਿਤ ਕਰਵਾਏ ਜਾਣੇ ਚਾਹੀਦੇ ਸਨ।

ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਪੁੱਜਾ ਅਕਾਲੀ ਦਲ ਦਾ ਵਫ਼ਦ, ਬੀਬੀ ਬਾਦਲ ਨੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨਾਲ ਦੁੱਖ਼ ਕੀਤਾ ਸਾਂਝਾ

ਕਾਂਗਰਸੀ ਕੌਂਸਲਰਾਂ ਦਾ ਇਥੋਂ ਤੱਕ ਕਹਿਣਾ ਹੈ ਕਿ ਗ੍ਰਾਂਟ ਅਤੇ ਨਿਗਮ ਫੰਡ ਨਾਲ ਜਿਹੜੀਆਂ ਐੱਲ. ਈ. ਡੀ. ਲਾਈਟਾਂ ਲੁਆਈਆਂ ਵੀ ਜਾ ਰਹੀਆਂ ਹਨ, ਉਨ੍ਹਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਕੋਈ ਨਹੀਂ ਲੈ ਰਿਹਾ ਕਿਉਂਕਿ ਐੱਲ. ਈ. ਡੀ. ਕੰਪਨੀ ਕੋਲੋਂ ਤਾਂ ਆਪਣੀਆਂ ਲਾਈਟਾਂ ਵੀ ਠੀਕ ਨਹੀਂ ਹੋ ਪਾ ਰਹੀਆਂ। ਅਜਿਹੇ ਵਿਚ ਉਹ ਠੇਕੇਦਾਰ ਵੱਲੋਂ ਲਾਈਆਂ ਗਈਆਂ ਲਾਈਟਾਂ ਨੂੰ ਹੱਥ ਤੱਕ ਨਹੀਂ ਲਾਉਂਦੇ।

ਕਾਂਗਰਸੀ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਦਾ ਇਥੋਂ ਤੱਕ ਦੋਸ਼ ਹੈ ਕਿ ਉਨ੍ਹਾਂ ਦੇ ਵਾਰਡ ਵਿਚ ਦਰਜਨਾਂ ਲਾਈਟਾਂ ਪਿਛਲੇ ਕਾਫੀ ਸਮੇਂ ਤੋਂ ਖਰਾਬ ਹਨ ਪਰ ਉਨ੍ਹਾਂ ਦੀ ਰਿਪੇਅਰ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਨਿਗਮ ਫੰਡ ਨਾਲ ਜਿਹੜੀਆਂ ਲਾਈਟਾਂ ਲਾਈਆਂ ਜਾ ਰਹੀਆਂ ਹਨ, ਉਹ ਕੰਮ ਦੂਜੇ ਸ਼ਹਿਰਾਂ ਦੇ ਠੇਕੇਦਾਰਾਂ ਕੋਲੋਂ ਕਰਵਾਇਆ ਜਾ ਰਿਹਾ ਹੈ, ਜਿਹੜੇ ਕੰਮ ਕਰ ਕੇ ਚੱਲਦੇ ਬਣਦੇ ਹਨ ਅਤੇ ਖਰਾਬ ਲਾਈਟਾਂ ਦੀ ਜ਼ਿੰਮੇਵਾਰੀ ਕੋਈ ਨਹੀਂ ਲੈ ਰਿਹਾ।

ਇਹ ਵੀ ਪੜ੍ਹੋ: ਵਿਦੇਸ਼ ਜਾਣ ਦੀ ਲਾਲਸਾ ਰਿਸ਼ਤਿਆਂ ’ਤੇ ਪਈ ਭਾਰੀ, ਦੋਸਤਾਂ ਨਾਲ ਮਿਲ ਕੇ ਪੁੱਤ ਨੇ ਕੀਤਾ ਪਿਤਾ ਦਾ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News