ਹਰਿਦੁਆਰ ਲਈ ਚੱਲੀਆਂ ਬੱਸਾਂ, ਮਾਤਾ ਚਿੰਤਪੂਰਨੀ ਜਾਣ ਵਾਲੇ ਯਾਤਰੀਆਂ ਲਈ ਚਲਾਉਣਾ ਪਿਆ ਨੰਗਲ ਰੂਟ

10/18/2020 1:06:01 PM

ਜਲੰਧਰ (ਪੁਨੀਤ)— ਅੰਤਰਰਾਜੀ ਬੱਸਾਂ ਚੱਲਣ ਕਾਰਨ ਪੰਜਾਬ ਤੋਂ ਹਿਮਾਚਲ ਜਾਣ ਵਾਲੇ ਯਾਤਰੀਆਂ ਦੀ ਗਿਣਤੀ 'ਚ ਰੋਜ਼ਾਨਾ ਵਾਧਾ ਹੋ ਰਿਹਾ ਹੈ, ਜਿਸ ਕਾਰਣ ਪੰਜਾਬ ਦੀਆਂ ਬੱਸਾਂ ਦੇ ਨਾਲ-ਨਾਲ ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ਦੀ ਗਿਣਤੀ ਵੀ ਵਧ ਰਹੀ ਹੈ। ਉਥੇ ਹੀ ਇਸ ਲੜੀ 'ਚ ਉੱਤਰਾਖੰਡ ਦੀਆਂ ਬੱਸਾਂ ਨੇ ਪੰਜਾਬ 'ਚ ਦਾਖ਼ਲ ਹੋਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਸ਼ਨੀਵਾਰ ਪਹਿਲੇ ਦਿਨ ਹਰਿਦੁਆਰ ਲਈ ਵੀ ਬੱਸਾਂ ਚੱਲੀਆਂ।

ਇਹ ਵੀ ਪੜ੍ਹੋ: ਪਰਿਵਾਰ ਕਰ ਰਿਹਾ ਸੀ ਅੰਤਿਮ ਸੰਸਕਾਰ ਦੀਆਂ ਰਸਮਾਂ, ਅਚਾਨਕ ਆਏ ਫੋਨ ਨੇ ਉਡਾ ਦਿੱਤੇ ਸਭ ਦੇ ਹੋਸ਼

ਪਹਿਲੇ ਨਰਾਤੇ ਕਾਰਨ ਮਾਤਾ ਚਿੰਤਪੂਰਨੀ ਨੂੰ ਜਾਣ ਵਾਲੇ ਯਾਤਰੀਆਂ ਦੀ ਗਿਣਤੀ 'ਚ ਇਜ਼ਾਫਾ ਵੇਖਣ ਨੂੰ ਮਿਲਿਆ। ਇਸ ਕਾਰਨ ਰੋਡਵੇਜ਼ ਨੂੰ ਨੰਗਲ ਰੂਟ ਦਾ ਸਹਾਰਾ ਲੈਣਾ ਪਿਆ। ਹਿਮਾਚਲ ਲਈ ਯਾਤਰੀਆਂ ਦੀ ਗਿਣਤੀ 'ਚ ਦੁਪਹਿਰ 12 ਵਜੇ ਤੋਂ ਬਾਅਦ ਵਾਧਾ ਵੇਖਣ ਨੂੰ ਮਿਲਿਆ, ਜਦਕਿ ਜਲੰਧਰ ਦੇ ਦੋਵਾਂ ਡਿਪੂਆਂ ਕੋਲ 12 ਵਜੇ ਤੋਂ ਬਾਅਦ ਦਾ ਕੋਈ ਟਾਈਮ ਟੇਬਲ ਨਹੀਂ ਹੈ। ਅਧਿਕਾਰੀਆਂ ਵੱਲੋਂ ਪਬਲਿਕ ਦੀ ਡਿਮਾਂਡ ਨੂੰ ਵੇਖਦੇ ਹੋਏ ਨੰਗਲ ਰੂਟ ਨੂੰ ਵੱਡੇ ਪੱਧਰ 'ਤੇ ਚਲਾਇਆ ਗਿਆ, ਜਿਸ ਕਾਰਣ ਯਾਤਰੀਆਂ ਨੇ ਨੰਗਲ ਤੋਂ ਬੱਸਾਂ ਬਦਲੀਆਂ ਅਤੇ ਹਿਮਾਚਲ ਲਈ ਰਵਾਨਾ ਹੋਏ।

ਇਹ ਵੀ ਪੜ੍ਹੋ: ਅਸਥੀਆਂ ਚੁਗਣ ਵੇਲੇ ਮਿਲੀ ਅਜਿਹੀ ਚੀਜ਼, ਜਿਸ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼

ਜਲੰਧਰ ਦੇ ਡਿਪੂਆਂ ਤੋਂ ਸਵੇਰੇ ਮਾਤਾ ਚਿੰਤਪੂਰਨੀ ਅਤੇ ਜਵਾਲਾ ਜੀ ਲਈ ਬੱਸਾਂ 'ਚ ਯਾਤਰੀਆਂ ਦੀ ਗਿਣਤੀ ਘੱਟ ਰਹੀ, ਜਦੋਂ ਕਿ ਹੁਸ਼ਿਆਰਪੁਰ ਤੱਕ ਜਾਣ ਤੋਂ ਬਾਅਦ ਬੱਸਾਂ 'ਚ ਸੀਟਾਂ ਭਰ ਗਈਆਂ। ਸ਼ਨੀਵਾਰ ਸ਼ਿਮਲਾ ਜਾਣ ਵਾਲੇ ਯਾਤਰੀਆਂ ਨੇ ਵੀ ਉਤਸ਼ਾਹ ਵਿਖਾਇਆ ਅਤੇ ਚੰਡੀਗੜ੍ਹ ਦੇ ਰਸਤੇ ਨੂੰ ਤਰਜੀਹ ਦਿੱਤੀ। ਹਿਮਾਚਲ ਤੋਂ ਆਈਆਂ ਕਈ ਬੱਸਾਂ ਹੁਸ਼ਿਆਰਪੁਰ ਰਸਤੇ ਸ਼ਿਮਲਾ ਨੂੰ ਰਵਾਨਾ ਹੋਈਆਂ। ਧਰਮਸ਼ਾਲਾ ਲਈ ਚੱਲੀਆਂ ਬੱਸਾਂ ਦੇ ਪਹਿਲੇ ਦਿਨ ਉਮੀਦ ਤੋਂ ਵੱਧ ਯਾਤਰੀ ਰਵਾਨਾ ਹੋਏ। ਇਨ੍ਹਾਂ ਵਿਚ ਕਈ ਵਿਦੇਸ਼ੀ ਯਾਤਰੀ ਵੀ ਸ਼ਾਮਲ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਨਵਰਾਤਰੇ ਕਾਰਨ ਭਗਤਾਂ ਵੱਲੋਂ ਘਟ ਸਥਾਪਨਾ ਕੀਤੀ ਜਾਣੀ ਸੀ, ਜਿਸ ਕਾਰਨ 11-12 ਵਜੇ ਤੱਕ ਯਾਤਰੀ ਘੱਟ ਰਹੇ, ਜਦੋਂ ਕਿ ਬਾਅਦ 'ਚ ਯਾਤਰੀਆਂ ਦੀ ਗਿਣਤੀ ਵਧ ਗਈ। ਯਾਤਰੀਆਂ ਨੂੰ ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ਨੇ ਰਾਹਤ ਪ੍ਰਦਾਨ ਕੀਤੀ ਅਤੇ ਉਹ ਮਾਤਾ ਚਿੰਤਪੂਰਨੀ ਅਤੇ ਜਵਾਲਾ ਜੀ ਸਮੇਤ ਕਈ ਸ਼ਹਿਰਾਂ ਲਈ ਰਵਾਨਾ ਹੋ ਸਕੇ।

ਇਹ ਵੀ ਪੜ੍ਹੋ: ਘਰ 'ਚ ਚੱਲ ਰਿਹਾ ਸੀ ਇਹ ਗੰਦਾ ਧੰਦਾ, ਪੁਲਸ ਨੇ ਛਾਪਾ ਮਾਰ ਇਤਰਾਜ਼ਯੋਗ ਹਾਲਤ 'ਚ ਫੜੀਆਂ ਔਰਤਾਂ

ਹਰਿਆਣਾ-ਦਿੱਲੀ ਹੱਦ ਤੱਕ ਜਾ ਰਹੀਆਂ ਬੱਸਾਂ 'ਚ ਵੀ ਯਾਤਰੀਆਂ ਦੀ ਗਿਣਤੀ ਵਧਣ ਕਾਰਨ ਪੰਜਾਬ ਦੇ ਲਗਭਗ ਸਾਰੇ ਡਿਪੂਆਂ ਵੱਲੋਂ ਹਰਿਆਣਾ ਲਈ ਬੱਸ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਵਿਚ ਹੋਰ ਇਜ਼ਾਫਾ ਕੀਤਾ ਜਾਵੇਗਾ। ਉੱਤਰਾਖੰਡ ਦੀ ਗੱਲ ਕੀਤੀ ਜਾਵੇ ਤਾਂ ਉਸ ਦੀਆਂ ਬੱਸਾਂ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਸਮੇਤ ਕਈ ਮੁੱਖ ਸ਼ਹਿਰਾਂ ਦੇ ਬੱਸ ਅਡੇ 'ਤੇ ਦੇਖੀਆਂ ਗਈਆਂ, ਜਦਕਿ ਛੋਟੇ ਸ਼ਹਿਰਾਂ ਵਿਚ ਬੱਸਾਂ ਨੂੰ ਹਾਈਵੇ ਤੋਂ ਹੇਠਾਂ ਨਹੀਂ ਉਤਾਰਿਆ ਗਿਆ। ਹਰਿਦੁਆਰ ਦੀ ਗੱਲ ਕੀਤੀ ਜਾਵੇ ਤਾਂ ਇਸ ਰੂਟ ਦੀ ਬੱਸ ਨੂੰ ਵੱਧ ਯਾਤਰੀ ਮਿਲੇ।
ਇਹ ਵੀ ਪੜ੍ਹੋ: ਸਹੁਰੇ ਪਰਿਵਾਰ ਦੀ ਰੂਹ ਕੰਬਾਊ ਵਾਰਦਾਤ, ਸੁੱਤੀ ਪਈ ਨੂੰਹ ਨੂੰ ਲਾਈ ਅੱਗ


shivani attri

Content Editor

Related News