ਨਸ਼ਿਆਂ ਖਿਲਾਫ ਜਨ ਸੇਵਾ ਦਲ ਨੇ ਫੂਕਿਆ ਸਰਕਾਰ ਦਾ ਪੁਤਲਾ

Friday, Nov 02, 2018 - 01:33 AM (IST)

 ਨਸਰਾਲਾ,   (ਚੁੰਬਰ)-  ਜਨ ਸੇਵਾ ਦਲ ਵਲੋਂ ਪੰਜਾਬ ਪ੍ਰਧਾਨ ਨਰਿੰਦਰ ਨਹਿਰੂ ਨਸਰਾਲਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਨਸਰਾਲਾ-ਸਿੰਗਡ਼ੀਵਾਲਾ ਵਿਖੇ ਫੂਕਿਆ ਗਿਆ। 
ਇਸ ਮੌਕੇ ਨਰਿੰਦਰ ਨਹਿਰੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ  ਸ੍ਰੀ ਗੁਟਕਾ ਸਾਹਿਬ ਹੱਥ ਵਿਚ ਫਡ਼ ਕੇ ਸਹੁੰ ਖਾਧੀ ਸੀ ਕਿ ਉਹ ਪੰਜਾਬ ਵਿਚੋਂ ਨਸ਼ੇ ਦਾ ਖਾਤਮਾ ਚਾਰ ਹਫਤਿਆਂ ਵਿਚ ਕਰ ਦੇਣਗੇ ਪਰ ਅਫ਼ਸੋਸ ਹੈ ਕਿ ਪੰਜਾਬ ਦੀ ਜਵਾਨੀ ਅੱਜ ਨਸ਼ੇ ਦੀ ਲਪੇਟ ਵਿਚ ਆ ਕੇ ਆਪਣਾ ਜੀਵਨ ਤਬਾਹ ਕਰ ਰਹੀ ਹੈ ਅਤੇ ਅਨੇਕਾਂ ਨੌਜਵਾਨ ਨਸ਼ੇ ਕਾਰਨ ਮੌਤ ਨੂੰ ਆਪਣੇ ਗਲ ਲਾ ਚੁੱਕੇ ਹਨ। ਕਈ ਮਾਵਾਂ ਦੇ ਨੌਜਵਾਨ ਪੁੱਤਰ ਮਰ ਗਏ ਹਨ ਅਤੇ ਉਨ੍ਹਾਂ ਦੀਆਂ ਪਤਨੀਆਂ ਵਿਧਵਾ ਅਤੇ ਬੱਚੇ ਯਤੀਮ ਹੋ ਚੁੱਕੇ ਹਨ ਪਰ  ਅਜੇ ਤੱਕ ਨਸ਼ੇ ਨੂੰ ਕੋਈ ਠੱਲ੍ਹ ਨਹੀਂ ਪਈ। ਦਿਨ ਦਿਹਾਡ਼ੇ ਲੁੱਟਾਂ-ਖੋਹਾਂ ਹੋਣ ਲੱਗ ਪਈਆਂ ਹਨ। ਵਪਾਰੀ ਵਰਗ ਤਾਂ ਆਪਣੇ -ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ ਪਰ ਆਮ ਲੋਕਾਂ ਦਾ ਘਰਾਂ ’ਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਨਸ਼ੇ ਦੀ ਪੂਰਤੀ ਲਈ ਨੌਜਵਾਨ ਲੁੱਟਾਂ-ਖੋਹਾਂ ਕਰ ਰਹੇ ਹਨ। ਸਰਕਾਰ ਹਰ ਮੋਡ਼ ’ਤੇ ਅਸਫ਼ਲ ਹੋਈ ਜਾਪਦੀ ਹੈ। ਜੇਕਰ ਪੰਜਾਬ ਸਰਕਾਰ ਨੇ ਇਸ ਵਿਗਡ਼ਦੇ ਹੋਏ ਮਾਹੌਲ ਨੂੰ ਨਾ ਠੀਕ ਕਰਵਾਇਆ ਤਾਂ ਇਹ ਮਸਲਾ ਆਉਣ ਵਾਲੇ ਸਮੇਂ ਵਿਚ ਹੋਰ ਵੀ ਗੰਭੀਰ ਹੋ ਜਾਵੇਗਾ। ਇਸ ਸਮੇਂ ਪੰਜਾਬ ਪ੍ਰੈੱਸ ਸਕੱਤਰ ਨਟਵਰ ਸੰਧੂ, ਜ਼ਿਲਾ ਪ੍ਰਧਾਨ ਤਰਨਜੋਤ, ਸਿਟੀ ਪ੍ਰਧਾਨ ਸੰਦੀਪ ਕੁਮਾਰ, ਚਰਨਜੀਤ, ਵਿੱਕੀ, ਨਰਿੰਦਰ, ਨਵਜੋਤ ਸਿੰਘ, ਪਾਲਾ ਸੰਗਾ, ਜਿੰਦਰ, ਸ਼ੈਲੀ, ਸੋਨੂੰ, ਸੰਧੂ, ਪਰਮਵੀਰ, ਹੈਪੀ ਮੇਹਟੀਆਣਾ ਸਮੇਤ ਕਈ ਹੋਰ ਹਾਜ਼ਰ ਸਨ। 


Related News