ਪੰਜਾਬ ਦੇ ਹਰ ਸ਼ਹਿਰ ''ਚ ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਬੇਅੰਤ ਸਿੰਘ ਦੇ ਬੁੱਤ ਲਗਾਉਣ ਦੀ ਉੱਠੀ ਮੰਗ

06/21/2021 1:51:06 PM

ਕਪੂਰਥਲਾ (ਵਿਪਨ ਮਹਾਜਨ)- ਦੇਸ਼ ਲਈ ਕੁਰਬਾਨ ਹੋਣ ਵਾਲੇ ਮਰਹੂਮ ਪ੍ਰਧਾਨ ਮੰਤਰੀ "ਭਾਰਤ ਰਤਨ" ਰਾਜੀਵ ਗਾਂਧੀ, ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਤ ਮਰਹੂਮ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦੇ ਬੁੱਤ ਪੰਜਾਬ ਦੇ ਹਰ ਜਿਲ੍ਹਿਆਂ ਵਿਚ ਸਥਾਪਤ ਕਰਨ ਲਈ ਅੱਜ ਕੁੱਲ ਹਿੰਦ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਰਾਸ਼ਟਰੀ ਸੰਯੁਕਤ ਕੁਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੇ ਕਪੂਰਥਲਾ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ। 

ਇਹ ਵੀ ਪੜ੍ਹੋ: ਜਨਮਦਿਨ ਦਾ ਕੇਕ ਕੱਟਣ ਜਾ ਰਿਹਾ ਸੀ ਸੁਖਮੀਤ, ਇਹ ਨਹੀਂ ਸੀ ਪਤਾ ਕਿ ਮੌਤ ਪਾ ਲਵੇਗੀ ਘੇਰਾ, ਰੇਕੀ ਤੋਂ ਬਾਅਦ ਹੋਇਆ ਕਤਲ

ਉਨ੍ਹਾਂ ਕਿਹਾ ਕਿ ਪੰਜਾਬ ਦੇ 23 ਜ਼ਿਲ੍ਹਿਆਂ ਵਿਚ "ਸ਼ਹੀਦਾਂ ਦੇ ਬੁੱਤ" ਸਥਾਪਤ ਕਰਵਾਉਣ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੁਹਿੰਮ ਦਾ ਆਗਾਜ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਸੂਬੇ ਦੇ 06 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾ ਚੁਕੇ ਹਨ। ਬਹੁਤ ਜਲਦ ਸੂਬੇ ਭਰ ਦੇ ਰਹਿੰਦੇ ਡਿਪਟੀ ਕਮਿਸ਼ਨਰਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਵੀ ਮੰਗ ਪੱਤਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਗੁਆਂਢੀਆਂ ਨੇ ਧੋਖੇ ਨਾਲ ਨੌਜਵਾਨ ਨੂੰ ਘਰ ਬੁਲਾ ਕੇ ਦਿੱਤੀ ਰੂਹ ਕੰਬਾਊ ਮੌਤ
ਡਿਪਟੀ ਕਮਿਸ਼ਨਰ ਮੀਟਿੰਗ ਚ ਵਿਅਸਤ ਹੋਣ ਕਾਰਨ ਡੀ. ਸੀ. ਸਾਹਿਬ ਦੇ ਹੁਕਮਾਂ ਤਹਿਤ ਏ. ਡੀ. ਸੀ. ਰਾਹੁਲ ਚਾਬਾ ਨੂੰ ਮੰਗ ਪੱਤਰ ਸੌਂਪਿਆ ਹੈ। ਉਨ੍ਹਾਂ ਇਸ ਬਾਬਤ ਹੋਰ ਜਾਣਕਾਰੀ ਸਾਂਝੀ ਕਰਦਿਆਂ ਗੁਰਸਿਮਰਨ ਸਿੰਘ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਵੱਡੇ ਨੇਤਾਵਾਂ ਨੇ ਸਹੀਦੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣ ਲਈ ਦਿੱਤੀ ਸੀ, ਜੋ ਕਦੇ ਵੀ ਭੁੱਲੀ ਨਹੀਂ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਦੇ ਜਦੋਂ ਜਨਮ ਦਿਹਾੜੇ ਜਾਂ ਬਰਸੀ ਸਮਾਗਮ ਆਉਂਦੇ ਹਨ ਤਾਂ ਸੂਬੇ ਵਿਚ ਬੁੱਤ ਨਾ ਹੋਣ ਕਾਰਨ ਜਨਤਾ ਜਾਂ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਮਹਾਨ ਨੇਤਾਵਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। 
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਦੇ ਕਿਸੇ ਪਾਰਕ ਵਿਚ ਜਾਂ ਮੁੱਖ ਚੌਂਕ 'ਤੇ ਸਹੀਦਾਂ ਦੀ ਯਾਦਗਾਰ ਸਥਾਪਤ ਕੀਤੀ ਜਾਵੇ।

ਇਹ ਵੀ ਪੜ੍ਹੋ: ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ’ਚ ਸਿੱਖਾਂ ਨੇ ਗੱਤਕਾ ਖੇਡ ਮਨਾਇਆ ‘ਵਿਸ਼ਵ ਯੋਗ ਦਿਵਸ’

ਮੰਡ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ 'ਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਸ਼ਹੀਦਾਂ ਦੀ ਯਾਦਗਾਰ ਨੂੰ ਜਲਦ ਬਣਾਉਣਗੇ। ਮੰਡ ਨੇ ਇਕ ਐਲਾਨ ਕੀਤਾ ਕਿ ਉਂਝ ਤਾਂ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ 'ਤੇ ਭਰੋਸਾ ਹੈ ਕੀ ਉਹ ਬੁੱਤ ਸਥਾਪਤ ਕਰਨ ਦਾ ਨਿਰਮਾਣ ਜਲਦ ਸ਼ੁਰੂ ਕਰਵਾਉਣਗੇ। ਜੇਕਰ 01 ਮਹੀਨੇ ਵਿਚ ਬੁੱਤ ਲਗਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਜਾਂਦਾ ਤਾਂ ਅਸੀਂ ਪੂਰੇ ਪੰਜਾਬ ਵਿਚ ਆਪਣੇ ਨਿੱਜੀ ਖਰਚੇ 'ਤੇ ਬੁੱਤਾਂ ਦੀ ਸਥਾਪਣਾ ਕਰਾਂਗੇ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਐੱਸ. ਪੀ. ਹੈੱਡਕੁਆਟਰ ਜਸਵੀਰ ਸਿੰਘ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਮਨਾਇਆ ਗਿਆ 'ਵਿਸ਼ਵ ਯੋਗ ਦਿਵਸ', ਵੇਖੋ ਤਸਵੀਰਾਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News