ਜਿਮਖਾਨਾ ਚੋਣਾਂ ’ਚ ਨੌਮੀਨੇਸ਼ਨ ਤੋਂ ਪਹਿਲਾਂ ਬਦਲ ਵੀ ਸਕਦੈ ਉਮੀਦਵਾਰ, ਬਣਨਗੇ ਨਵੇਂ ਸਮੀਕਰਨ

Saturday, Feb 24, 2024 - 11:19 AM (IST)

ਜਿਮਖਾਨਾ ਚੋਣਾਂ ’ਚ ਨੌਮੀਨੇਸ਼ਨ ਤੋਂ ਪਹਿਲਾਂ ਬਦਲ ਵੀ ਸਕਦੈ ਉਮੀਦਵਾਰ, ਬਣਨਗੇ ਨਵੇਂ ਸਮੀਕਰਨ

ਜਲੰਧਰ (ਖੁਰਾਣਾ)–ਜਿਮਖਾਨਾ ਕਲੱਬ ਦੀਆਂ ਚੋਣਾਂ 10 ਮਾਰਚ ਨੂੰ ਹਨ, ਜਿਸ ਨੂੰ ਲੈ ਕੇ ਸ਼ਹਿਰ ਵਿਚ ਦਿਲਚਸਪੀ ਵਧਣੀ ਸ਼ੁਰੂ ਹੋ ਗਈ ਹੈ ਕਿ ਆਖਿਰ ਜਿਮਖਾਨਾ ਕਲੱਬ ਦਾ ਅਗਲਾ ਸੈਕਟਰੀ ਕੌਣ ਹੋਵੇਗਾ। ਇਹ ਵੀ ਇਕ ਤੱਥ ਹੈ ਕਿ ਜਿਮਖਾਨਾ ਚੋਣਾਂ ਵਿਚ ਦੋਵਾਂ ਗਰੁੱਪਾਂ ਨੇ ਅਜੇ ਓਨੀ ਤੇਜ਼ੀ ਨਹੀਂ ਫੜੀ, ਜਿੰਨੀ ਤੇਜ਼ੀ ਦੀ ਉਮੀਦ ਉਨ੍ਹਾਂ ਤੋਂ ਕੀਤੀ ਜਾ ਰਹੀ ਹੈ। ਵਧੇਰੇ ਉਮੀਦਵਾਰਾਂ ਦਾ ਤਰਕ ਹੈ ਕਿ ਅਜੇ ਚੋਣਾਂ ’ ਚ ਕਾਫ਼ੀ ਪਿਆ ਹੋਇਆ ਹੈ ਪਰ ਇਹ ਵੀ ਇਕ ਤੱਥ ਹੈ ਕਿ ਇਸ ਵਾਰ ਕਲੱਬ ਚੋਣਾਂ ਵਿਚ ਰਿਕਾਰਡਤੋੜ ਭਾਵ 4100 ਵੋਟਰ ਹਨ ਅਤੇ ਜਿਮਖਾਨਾ ਦੇ ਵੋਟਰ ਇਧਰ-ਉਧਰ ਖਿੱਲਰੇ ਹੋਏ ਹਨ, ਜਿਨ੍ਹਾਂ ਨੂੰ ਸੰਪਰਕ ਕਰਨ ਵਿਚ ਕਾਫ਼ੀ ਸਮਾਂ ਲੱਗ ਸਕਦਾ ਹੈ, ਇਸ ਲਈ ਉਮੀਦਵਾਰਾਂ ਵਾਸਤੇ 10 ਮਾਰਚ ਵੀ ਜ਼ਿਆਦਾ ਦੂਰ ਨਹੀਂ ਕਹੀ ਜਾ ਸਕਦੀ।

ਖ਼ਾਸ ਗੱਲ ਇਹ ਹੈ ਕਿ ਕਲੱਬ ਚੋਣਾਂ ਲਈ ਨੌਮੀਨੇਸ਼ਨ ਭਾਵ ਨਾਮਜ਼ਦਗੀ ਕਾਗਜ਼ ਭਰਨ ਦੀ ਪ੍ਰਕਿਰਿਆ 25 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ ਪਰ ਇਸੇ ਵਿਚਕਾਰ ਇਨ੍ਹਾਂ ਚਰਚਾਵਾਂ ਨੇ ਵੀ ਜ਼ੋਰ ਫੜ ਲਿਆ ਹੈ ਕਿ ਨੌਮੀਨੇਸ਼ਨ ਤੋਂ ਪਹਿਲਾਂ ਹੀ ਨਵੇਂ ਸਮੀਕਰਨ ਵੀ ਬਣ ਸਕਦੇ ਹਨ ਅਤੇ ਕੋਈ ਵੱਡਾ ਧਮਾਕਾ ਤਕ ਹੋ ਸਕਦਾ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਚੋਣਾਂ ਲਈ ਕਲੱਬ ਦਾ ਇਕ ਸਾਬਕਾ ਅਹੁਦੇਦਾਰ ਵੀ ਸਰਗਰਮ ਹੋ ਗਿਆ ਹੈ, ਜਿਸ ਨੇ ਪਿਛਲੇ 2 ਦਿਨਾਂ ਤੋਂ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ। ਭਾਵੇਂ ਇਹ ਸ਼ਖਸ ਪਿਛਲੇ ਕਾਫੀ ਸਮੇਂ ਤੋਂ ਕਲੱਬ ਨਾਲੋਂ ਕੱਟਿਆ ਹੋਇਆ ਹੈ ਪਰ ਇਸ ਸਾਬਕਾ ਅਹੁਦੇਦਾਰ ਦੀ ਦੋਵਾਂ ਗਰੁੱਪਾਂ ਵਿਚ ਹੀ ਪੈਠ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਅੱਜ ਹੁਸ਼ਿਆਰਪੁਰ ਦਾ ਦੌਰਾ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ, ਸ੍ਰੀ ਖੁਰਾਲਗੜ ਸਾਹਿਬ ਹੋਣਗੇ ਨਤਮਸਤਕ

ਚਰਚਾ ਹੈ ਕਿ ਜਿਸ ਤਰ੍ਹਾਂ ਦੋਵਾਂ ਗਰੁੱਪਾਂ ਕੋਲ ਉਪਰਲੇ ਚਾਰਾਂ ਅਹੁਦਿਆਂ ’ਤੇ 4-4 ਉਮੀਦਵਾਰ ਹਨ, ਇਹ ਸਾਬਕਾ ਅਹੁਦੇਦਾਰ ਕਿਸ ਸੀਟ ’ਤੇ ਐਡਜਸਟ ਹੋਵੇਗਾ, ਇਹ ਦੇਖਣ ਵਾਲੀ ਗੱਲ ਹੋਵੇਗੀ। ਇਨ੍ਹਾਂ ਚਰਚਾਵਾਂ ਨੂੰ ਜਨਮ ਦੇਣ ਵਾਲੇ ਕਹਿ ਰਹੇ ਹਨ ਕਿ ਨੌਮੀਨੇਸ਼ਨ ਤੋਂ ਪਹਿਲਾਂ-ਪਹਿਲਾਂ ਇਕ ਉਮੀਦਵਾਰ ਨੂੰ ਬਦਲਣ ਦੀ ਨੌਬਤ ਆ ਸਕਦੀ ਹੈ। ਅਜਿਹੀਆਂ ਸੰਭਾਵਨਾਵਾਂ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਇਹ ਉਮੀਦਵਾਰ ਖੁਦ ਹੀ ਚੋਣ ਮੈਦਾਨ ਨੂੰ ਛੱਡ ਜਾਵੇ।
ਅਜੇ ਇਨ੍ਹਾਂ ਚਰਚਾਵਾਂ ਵਿਚ ਕੋਈ ਦਮ ਨਹੀਂ ਲੱਗਦਾ ਪਰ ਇੰਨਾ ਜ਼ਰੂਰ ਹੈ ਕਿ ਿਕਸੇ ਨਾ ਕਿਸੇ ਕੋਨੇ ਤੋਂ ਅਜਿਹਾ ਮੂਵ ਚਲਾਇਆ ਜਾ ਰਿਹਾ ਹੈ, ਜੋ ਕਿੰਨਾ ਕਾਮਯਾਬ ਹੁੰਦਾ ਹੈ ਜਾਂ ਅਸਫ਼ਲ ਰਹਿੰਦਾ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ। ਫਿਲਹਾਲ ਦੋਵੇਂ ਗਰੁੱਪ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਉਪਰਲੇ ਅਹੁਦਿਆਂ ’ਤੇ ਬੈਠੇ ਚਾਰੋਂ ਉਮੀਦਵਾਰ ਆਪਣੀ ਜਿੱਤ ਪ੍ਰਤੀ ਆਸਵੰਦ ਹਨ ਅਤੇ ਉਨ੍ਹਾਂ ਦੇ ਮੈਦਾਨ ਤੋਂ ਹਟਣ ਜਾਂ ਉਮੀਦਵਾਰ ਬਦਲਣ ਦਾ ਕੋਈ ਇਰਾਦਾ ਨਹੀਂ ਹੈ।

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਮਾਂ-ਧੀ ਦਾ ਕਤਲ ਕਰਨ ਵਾਲਾ ਕਰਨਜੀਤ ਜੱਸਾ ਕਰਨਾ ਚਾਹੁੰਦਾ ਸੀ ਮੂਸੇਵਾਲਾ ਦੇ ਕਾਤਲਾਂ ਦਾ ਕਤਲ

ਸੁਮਿਤ ਰੱਲ੍ਹਣ ਨੂੰ ਮਿਲਿਆ ਮਾਰਨਿੰਗ ਵਾਕਰਸ ਗਰੁੱਪ ਦਾ ਸਮਰਥਨ
ਜਿਮਖਾਨਾ ਕਲੱਬ ਦੀ ਐਗਜ਼ੀਕਿਊਟਿਵ ਕਮੇਟੀ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਵਧੇਰੇ ਉਮੀਦਵਾਰ ਪੁਰਾਣੇ ਹੀ ਹਨ ਭਾਵ ਜਾਂ ਤਾਂ ਮੌਜੂਦਾ ਕਮੇਟੀ ਤੋਂ ਹਨ ਜਾਂ ਪਹਿਲਾਂ ਵੀ ਐਗਜ਼ੀਕਿਊਟਿਵ ਰਹਿ ਚੁੱਕੇ ਹਨ। ਇਸ ਵਾਰ ਉਮੀਦਵਾਰ ਬਣਨ ਵਾਲੇ ਨਵੇਂ ਖਿਡਾਰੀ ਸੁਮਿਤ ਰੱਲ੍ਹਣ ਹਨ, ਜੋ ਜਿਮਖਾਨਾ ਦੇ ਸਪੋਰਟਸ ਸੈਕਟਰ ਵਿਚ ਆਪਣੀ ਕਾਫੀ ਜਾਣ-ਪਛਾਣ ਰੱਖਦੇ ਹਨ। ਸੁਮਿਤ ਰੱਲ੍ਹਣ ਨੇ ਅੱਜ ਜਿਮਖਾਨਾ ਵੋਟਰਾਂ ਦਾ ਸਮਰਥਨ ਹਾਸਲ ਕਰਨ ਲਈ ਵੱਖ-ਵੱਖ ਪਾਰਕਾਂ ਆਦਿ ਵਿਚ ਜਾ ਕੇ ਕਲੱਬ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਵਿਜ਼ਨ ਬਾਰੇ ਦੱਸਿਆ। ਇਸ ਮੌਕੇ ’ਤੇ ਮਾਡਲ ਟਾਊਨ ਪਾਰਕ ਵਿਚ ਗਠਿਤ ਮਾਰਨਿੰਗ ਵਾਕਰਸ ਗਰੁੱਪ ਨੇ ਸੁਮਿਤ ਰੱਲ੍ਹਣ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਅਜਿਹੇ ਨੌਜਵਾਨ ਕਲੱਬ ਦੇ ਸੰਚਾਲਨ ਵਿਚ ਅੱਗੇ ਆਉਣੇ ਹੀ ਚਾਹੀਦੇ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨ ਅੰਦੋਲਨ ਦੌਰਾਨ ਖਨੌਰੀ ਬਾਰਡਰ 'ਤੇ ਇਕ ਹੋਰ ਕਿਸਾਨ ਦੀ ਹੋਈ ਮੌਤ (ਵੀਡੀਓ)

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News