ਮਾਮਲਾ ''ਕੁੱਲ੍ਹੜ ਪਿੱਜ਼ਾ'' ਕਪਲ ਦੀ ਵਾਇਰਲ ਵੀਡੀਓ ਦਾ, ਸਾਹਮਣੇ ਆਇਆ ACP ਦਾ ਵੱਡਾ ਬਿਆਨ

Thursday, Sep 28, 2023 - 02:47 PM (IST)

ਮਾਮਲਾ ''ਕੁੱਲ੍ਹੜ ਪਿੱਜ਼ਾ'' ਕਪਲ ਦੀ ਵਾਇਰਲ ਵੀਡੀਓ ਦਾ, ਸਾਹਮਣੇ ਆਇਆ ACP ਦਾ ਵੱਡਾ ਬਿਆਨ

ਜਲੰਧਰ (ਬਿਊਰੋ) : ਜਲੰਧਰ ਦੇ ਮਸ਼ਹੂਰ 'ਕੁੱਲ੍ਹੜ ਪਿੱਜ਼ਾ' ਜੋੜੇ ਦਾ ਮਾਮਲਾ ਦਿਨੋਂ-ਦਿਨ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ACP ਨਿਰਮਲ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ 2 ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਤਕਨੀਕੀ ਤੌਰ 'ਤੇ ਕੁਝ ਰਿਪੋਰਟਾਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਵੀ ਅਜੇ ਜਾਰੀ ਹੈ। 

ਇਹ ਵੀ ਪੜ੍ਹੋ- ਬੱਚਾ ਕਰ ਰਿਹਾ ਸੀ ISRO ਦੇਖਣ ਦੀ ਜ਼ਿਦ, ਮਾਂ ਨੇ ਘਰ ਵਿਚ ਹੀ ਬਣਾ ਦਿੱਤਾ ਚੰਦਰਯਾਨ ਦਾ ਵਰਕਿੰਗ ਮਾਡਲ

ਮਿਲੀ ਜਾਣਕਾਰੀ ਅਨੁਸਾਰ ਫੜ੍ਹੀਆਂ ਗਈਆਂ ਕੁੜੀਆਂ 'ਚੋਂ ਇਕ ਕੁੜੀ ਦੇ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਕੁੱਲ੍ਹ੍ੜ ਪਿੱਜ਼ਾ ਜੋੜੇ ਨੇ ਇਕ ਦਿਨ ਲਈ ਸਾਡੀ ਕੁੜੀ ਦਾ ਫ਼ੋਨ ਆਪਣੇ ਕੋਲ ਰੱਖਿਆ ਸੀ। ਪਰਿਵਾਰ ਦੇ ਇਸ ਦੋਸ਼ ਬਾਰੇ ਬੋਲਦੇ ਹੋਏ ACP ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਇਹੀ ਪਤਾ ਲੱਗਾ ਹੈ ਕਿ ਮੈਸੇਜ ਇਸੇ ਫ਼ੋਨ ਤੋਂ ਭੇਜਿਆ ਗਿਆ ਸੀ ਪਰ ਜੋੜੇ ਦੀ ਵੀਡੀਓ ਕਿਹੜੇ ਸ਼ਖ਼ਸ ਦੇ ਫ਼ੋਨ ਤੋਂ ਵਾਇਰਲ ਹੋਈ ਸੀ, ਇਹ ਅਜੇ ਪਤਾ ਨਹੀਂ ਲੱਗ ਸਕਿਆ। 

ਇਹ ਵੀ ਪੜ੍ਹੋ- ਫ਼ਿਲਮ 'ਯਾਰੀਆਂ 2' ਦੀ ਟੀਮ ਨੇ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਮੁਆਫ਼ੀਨਾਮਾ, ਦਿਵਾਇਆ ਇਹ ਭਰੋਸਾ

ਇਸ ਦੇ ਨਾਲ ਹੀ ACP ਨੇ ਕਿਹਾ ਕਿ ਇਸ ਕੁੜੀ ਦੀ ਸਿਹਤ ਵੀ ਕੁਝ ਦਿਨ ਪਹਿਲਾਂ ਖ਼ਰਾਬ ਹੋ ਗਈ ਸੀ, ਜਿਸ ਦਾ ਕਾਰਨ ਪੁਲਸ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਨੂੰ ਮੰਨਿਆ ਜਾ ਰਿਹਾ ਹੈ। ਪੁਲਸ ਟੀਮ ਮੌਕੇ 'ਤੇ ਉਸ ਨੂੰ ਹਸਪਤਾਲ ਲੈ ਕੇ ਗਈ ਅਤੇ ਉਸ ਦਾ ਇਲਾਜ ਕਰਵਾਇਆ ਗਿਆ ਅਤੇ ਹੁਣ ਉਸ ਦੀ ਸਿਹਤ ਠੀਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News