ਮਹਿਤਪੁਰ ’ਚ ਛਾਪੇਮਾਰੀ ਦੌਰਾਨ ਨਾਜਾਇਜ਼ ਦੇਸੀ ਸ਼ਰਾਬ ਦਾ ਜ਼ਖੀਰਾ ਬਰਾਮਦ

Friday, Apr 16, 2021 - 02:11 AM (IST)

ਮਹਿਤਪੁਰ ’ਚ ਛਾਪੇਮਾਰੀ ਦੌਰਾਨ ਨਾਜਾਇਜ਼ ਦੇਸੀ ਸ਼ਰਾਬ ਦਾ ਜ਼ਖੀਰਾ ਬਰਾਮਦ

ਨਕੋਦਰ,(ਪਾਲੀ)- ਸੀ. ਆਈ. ਏ. ਸਟਾਫ ਜਲੰਧਰ ਦਿਹਾਤੀ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਥਾਣਾ ਮਹਿਤਪੁਰ ਵਿਚ ਕੀਤੀ ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ ਨਾਜਾਇਜ਼ ਦੇਸੀ ਸ਼ਰਾਬ ਦੇ ਜ਼ਖੀਰੇ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ।

ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਜਲੰਧਰ ਦਿਹਾਤੀ ਨੇ ਦੱਸਿਆ ਕਿ ਮੁੱਖ ਸਿਪਾਹੀ ਪਰਮਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਦੌਰਾਨ-ਏ-ਗਸ਼ਤ ਖੂਫੀਆ ਇਤਲਾਹ ਮਿਲੀ ਕਿ ਕਸਬਾ ਮੁੱਹਲਾ ਮਹਿਤਪੁਰ ’ਚ ਇਕ ਨੌਜਵਾਨ ਸ਼ਰਾਬ ਪਲਾਸਟਿਕ ਦੇ ਕੈਨ ਅਤੇ ਟਿਊਬਾਂ ’ਚ ਪਾ ਰਿਹਾ ਹੈ, ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਜਸਪਾਲ ਸਿੰਘ ਉਰਫ ਕਿੱਲੀ ਪੁੱਤਰ ਅੱਛਰ ਸਿੰਘ ਵਾਸੀ ਕਸਬਾ ਮੁਹੱਲਾ ਥਾਣਾ ਮਹਿਤਪੁਰ ਵਜੋਂ ਹੋਈ ਹੈ । ਪੁਲਸ ਪਾਰਟੀ ਨੂੰ ਤਲਾਸ਼ੀ ਦੌਰਾਨ 5 ਟਿਊਬਾਂ ਅਤੇ ਚਾਰ ਕੈਨ ਪਲਾਸਟਿਕ ਦੇਸੀ ਸ਼ਰਾਬ ਨਾਲ ਭਰੇ ਹੋਰ ਬਰਾਮਦ ਹੋਏ, ਜਿਨ੍ਹਾਂ ਵਿਚ ਕੁੱਲ ਇੱਕ ਹਜਾਰ ਬੋਤਲਾਂ ਦੋਸ਼ੀ ਸ਼ਰਾਬ (7,50,000 ਐੱਮ. ਐੱਲ.) ਮਿਲੀ ਹੈ । ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ. ਆਈ. ਏ. ਨੇ ਦੱਸਿਆ ਕਿ ਉਕਤ ਮੁਲਜ਼ਮ ਜਸਪਾਲ ਸਿੰਘ ਉਰਫ ਕਿੱਲੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ।


author

Bharat Thapa

Content Editor

Related News