ਮਾਈਨਿੰਗ ਮਾਫੀਆ ''ਤੇ ਪ੍ਰਸ਼ਾਸਨ ਦਾ ਚੱਲਿਆ ਡੰਡਾ

Saturday, Nov 23, 2019 - 01:53 PM (IST)

ਮਾਈਨਿੰਗ ਮਾਫੀਆ ''ਤੇ ਪ੍ਰਸ਼ਾਸਨ ਦਾ ਚੱਲਿਆ ਡੰਡਾ

ਹੁਸ਼ਿਆਰਪੁਰ (ਅਮਰੀਕ, ਅਮਰਿੰਦਰ ਮਿਸ਼ਰਾ)— ਨਾਜਾਇਜ਼ ਮਾਈਨਿੰਗ 'ਤੇ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਬੀਤੇ ਦਿਨ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਪ੍ਰਸ਼ਾਸਨ ਦੀ ਕੁੰਭਕਰਨੀ ਨੀਂਦ ਆਖਿਰਕਾਰ ਖੁੱਲ੍ਹ ਹੀ ਗਈ। ਸਾਰਾ ਦਿਨ ਮਾਈਨਿੰਗ ਮਾਫੀਆ 'ਤੇ ਡੰਡਾ ਚੱਲਦਾ ਰਿਹਾ। ਹੁਸ਼ਿਆਰਪੁਰ ਦੇ ਐੱਸ. ਡੀ. ਐੱਮ. ਮੇਜਰ ਅਮਿਤ ਸਰੀਨ ਨੇ ਪਿੰਡ ਨਾਰਾ ਅਤੇ ਡਾਡਾ ਪਿੰਡਾਂ ਨਾਲ ਲੱਗਦੇ ਏਰੀਏ 'ਚ ਨਾਜਾਇਜ਼ ਮਈਨਿੰਗ ਦਾ ਮਾਮਲਾ ਸੁਰਖੀਆਂ 'ਚ ਆਉਣ ਤੋਂ ਬਾਅਦ ਹੁਣ ਪੁਲਸ ਨੇ ਅਣਪਛਾਤੇ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ।ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਮਾਈਨਿੰਗ ਅਧਿਕਾਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਅਣਪਛਾਤੇ ਦੋਸ਼ੀਆਂ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਦੀ ਸੂਚਨਾ ਮਿਲੀ ਸੀ, ਜਿਸ 'ਤੇ ਪੁਲਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਈਨਿੰਗ ਐਕਟ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

ਨਾਰਾ ਅਤੇ ਡਾਡਾ ਇਲਾਕੇ 'ਚ ਲਗਭਗ ਪੰਜ ਘੰਟਿਆਂ ਤੱਕ ਜਾਂਚ ਕੀਤੀ ਗਈ। ਇਸ ਦੇ ਇਲਾਵਾ ਐੱਸ. ਡੀ .ਐੱਮ. ਨੇ ਡਾਡਾ 'ਚ ਇਕ ਪਾਸੇ ਜਿੱਥੇ ਮਾਈਨਿੰਗ ਹੋਈ ਸੀ, ਨਾਰਾ ਦਾ ਸਰਪੰਚ ਮੁਨੀਸ਼ ਉਰਫ ਲੱਕੀ ਪੁੱਤਰ ਸਵਰਣ ਚੰਦ ਜੋਕਿ ਕਾਂਗਰਸੀ ਹੈ, ਮਾਈਨਿੰਗ ਦੇ ਗੌਰਖਧੰਦੇ 'ਚ ਸ਼ਾਮਲ ਪਾਇਆ ਗਿਆ ਅਤੇ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। 

PunjabKesari

ਇਸ ਦੌਰਾਨ ਪਿੰਡ 'ਚ ਹੀ ਕੀਤੇ ਜਾ ਰਹੇ ਇਕ ਨਿਰਮਾਣ ਕੰਮ ਦੇ ਕੋਲ ਖੜ੍ਹੀ ਰੇਤ ਦੀ ਟਰਾਲੀ ਬਾਰੇ 'ਚ ਜਦੋਂ ਐੱਸ. ਡੀ. ਐੱਮ. ਸਰੀਨ ਨੇ ਪੜਤਾਲ ਕੀਤੀ ਤਾਂ ਉਹ ਵੀ ਗੈਰ-ਕਾਨੂੰਨੀ ਪਾਇਆ ਗਿਆ, ਜਿਸ ਨੂੰ ਪੁਲਸ ਮੁਲਾਜ਼ਮਾਂ ਨੇ ਕਬਜ਼ੇ 'ਚ ਲੈ ਲਿਆ। ਹੁਣ ਤੱਕ ਪ੍ਰਸ਼ਾਸਨ ਨੇ ਚਾਰ ਲੋਕਾਂ 'ਤੇ ਕਾਰਵਾਈ ਕਰਦੇ ਹੋਏ ਦੋ ਲੋਕਾਂ 'ਤੇ ਬਾਈਨੇਮ ਪਰਚਾ, ਇਕ ਰੇਤ ਨਾਲ ਭਰੀ ਟਰਾਲੀ ਅਤੇ ਨਾਰਾ ਦੇ ਸਰਪੰਚ ਨੂੰ ਗ੍ਰਿਫਤਾਰ ਕੀਤਾ ਹੈ। ਡਾਡਾ 'ਚ ਮਾਈਨਿੰਗ ਕਰਨ ਵਾਲੇ ਮਾਮਲੇ 'ਚ ਦਰਜ ਹੋਏ ਦੋ ਮਾਮਲਿਆਂ 'ਚ ਕੁਲਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ, ਗਿਆਨ ਚੰਦ ਪੁੱਤਰ ਬਿਸ਼ਨ ਚੰਦ ਦੇ ਨਾਂ 'ਤੇ ਸ਼ਾਮਲ ਹੈ ਜਦਕਿ ਨਾਰਾ 'ਚ ਸਾਹਮਣੇ ਆਏ ਦੋ ਮਾਮਲਿਆਂ 'ਚ ਪਿੰਡ ਦੇ ਸਰਪੰਚ ਮਨੀਸ਼ ਪੁੱਤਰ ਸਰਵਣ ਚੰਦ ਅਤੇ ਜਸਵੰਤ ਸਿੰਘ ਦੇ ਨਾਂ ਸ਼ਾਮਲ ਹਨ।


author

shivani attri

Content Editor

Related News