ਨਾਜਾਇਜ਼ ਮਾਈਨਿੰਗ ਕਰਨ ਵਾਲੇ 3 ਕਾਬੂ, 2 ਫਰਾਰ

Wednesday, Nov 13, 2019 - 12:23 PM (IST)

ਨਾਜਾਇਜ਼ ਮਾਈਨਿੰਗ ਕਰਨ ਵਾਲੇ 3 ਕਾਬੂ, 2 ਫਰਾਰ

ਪੋਜੇਵਾਲ/ਬਲਾਚੌਰ (ਕਟਾਰੀਆ)— ਪੋਜੇਵਾਲ ਪੁਲਸ ਵੱਲੋਂ ਮਾਈਨਿੰਗ ਕਰਦੇ 5 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦੇ ਐੱਸ. ਐੱਚ. ਓ. ਜਾਗਰ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ 'ਤੇ ਸਾਡੀ ਪੁਲਸ ਪਾਰਟੀ ਨੇ ਪਿੰਡ ਚਾਂਦਪੁਰ ਰੁੜਕੀ ਦੀ ਸਾਈਡ 'ਤੇ ਰੇਡ ਕੀਤੀ ਤਾਂ ਉਥੇ ਵਿਅਕਤੀ ਬਿਨਾਂ ਮਨਜ਼ੂਰੀ ਪੱਥਰ ਪੁੱਟਣ ਦਾ ਕੰਮ ਕਰ ਰਹੇ ਸਨ। ਕੁਝ ਵਿਅਕਤੀ ਜੇ. ਸੀ. ਬੀ. ਨਾਲ ਪੱਥਰਾਂ ਦੇ ਟਰੱਕ ਭਰ ਰਹੇ ਸਨ ਜਿਨ੍ਹਾਂ 'ਚੋਂ ਪੁਲਸ ਨੇ 3 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਬਾਕੀ 2 ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। 
ਇਸ ਤੋਂ ਇਲਾਵਾ 2 ਭਰੇ ਹੋਏ ਟਰੱਕ ਵੀ ਕਾਬੂ ਕਰ ਲਏ ਗਏ ਹਨ।

ਪੁਲਸ ਨੇ ਮਾਈਨਿੰਗ ਐਕਟ ਤਹਿਤ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ 'ਚ ਸਲੀਮ ਖਾਨ ਪੁੱਤਰ ਈਸਾ ਖਾਨ ਵਾਸੀ ਖਾਨਪੁਰ ਅਨਵਰ ਅਤੇ ਰਸ਼ੀਦ ਪੁੱਤਰ ਜੋਰੂ ਵਾਸੀ ਖਾਨਪੁਰ ਜ਼ਿਲਾ ਅਨਵਰ ਰਾਜਸਥਾਨ ਅਤੇ ਜਵੈਰ ਪੁੱਤਰ ਇਰਫਾਨ ਮਰਸਾਣਾ ਨੂੰ ਟਰੱਕ ਸਮੇਤ ਕਾਬੂ ਕਰ ਲਿਆ ਹੈ ਅਤੇ ਠੇਕੇਦਾਰ ਫਰਕਾਨ ਚੌਧਰੀ ਪੁੱਤਰ ਮੁਹੰਮਦ ਅਖਤਰ ਵਾਸੀ ਸਰਸਾਵਾ ਯੂ. ਪੀ. ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ।


author

shivani attri

Content Editor

Related News