ਕੇ. ਪੀ. ਨੂੰ ਟਿਕਟ ਨਾ ਦਿੱਤੀ ਗਈ ਤਾਂ ਕਾਂਗਰਸ ਨੂੰ ਜਲੰਧਰ ਕੈਂਟ ਸਮੇਤ ਇਨ੍ਹਾਂ ਹਲਕਿਆਂ ''ਚ ਹੋਵੇਗਾ ਨੁਕਸਾਨ

01/21/2022 5:06:13 PM

ਜਲੰਧਰ (ਮਹੇਸ਼)– ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਜਲੰਧਰ ਵੈਸਟ ਹਲਕੇ ਤੋਂ ਕਈ ਵਾਰ ਵਿਧਾਇਕ ਚੁਣੇ ਗਏ ਮਹਿੰਦਰ ਸਿੰਘ ਕੇ. ਪੀ. ਨੂੰ ਜੇਕਰ ਕਾਂਗਰਸ ਹਾਈਕਮਾਨ ਨੇ ਟਿਕਟ ਨਾ ਦਿੱਤੀ ਤਾਂ 4 ਵਿਧਾਨ ਸਭਾ ਹਲਕਿਆਂ ਜਲੰਧਰ ਕੈਂਟ, ਵੈਸਟ, ਆਦਮਪੁਰ ਅਤੇ ਕਰਤਾਰਪੁਰ ਵਿਚ ਕਾਂਗਰਸ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਇਹ ਗੱਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਫੋਲੜੀਵਾਲ ਦੀ ਅਗਵਾਈ ਵਿਚ ਪਿੰਡ ਫੋਲੜੀਵਾਲ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਾਂਗਰਸ ਪਾਰਟੀ ਦੇ ਟਕਸਾਲੀ ਵਰਕਰਾਂ ਨੇ ਕਹੀ। ਉਨ੍ਹਾਂ ਨੇ ਸ਼੍ਰੀ ਕੇ. ਪੀ. ਦੀ ਟਿਕਟ ਕੱਟੇ ਜਾਣ ਦਾ ਸਖ਼ਤ ਵਿਰੋਧ ਕੀਤਾ ਅਤੇ ਕਿਹਾ ਕਿ ਜੇਕਰ ਪਾਰਟੀ ਚੋਣਾਂ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਉਠਾਉਣਾ ਚਾਹੁੰਦੀ ਤਾਂ ਕੇ. ਪੀ. ਨੂੰ ਜਲਦ ਤੋਂ ਜਲਦ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਜਾਵੇ।

ਇਹ ਵੀ ਪੜ੍ਹੋ: ਬੇਅੰਤ ਕੌਰ ਮਾਮਲੇ 'ਚ ਗ੍ਰਿਫ਼ਤਾਰ ਨੌਜਵਾਨ ਨੇ ਚਾੜ੍ਹਿਆ ਚੰਨ੍ਹ, ਕੀਤਾ ਇਹ ਕਾਰਾ

ਸੁਖਬੀਰ ਸਿੰਘ ਜ਼ੈਲਦਾਰ, ਰਾਜੇਸ਼ ਭੱਟੀ, ਬਚਿੱਤਰ ਸਿੰਘ ਕੁਲਾਰ, ਸੁਖਜਿੰਦਰ ਸਿੰਘ, ਸੁਖਬੀਰ ਸਿੰਘ ਸੁੱਖ, ਜੈਕਸ਼ਨ, ਮੰਗਾ, ਸੋਨੂੰ, ਬਲਦੇਵ, ਰੋਬਿਨ, ਮਾਸਟਰ ਮੋਹਨ ਲਾਲ, ਮਨਜੀਤ ਸਿੰਘ ਲੰਬੜਦਾਰ ਅਤੇ ਮੰਗਲਨਾਥ ਆਦਿ ਨੇ ਕਿਹਾ ਕਿ ਕੇ. ਪੀ. ਪਰਿਵਾਰ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਹ ਕਾਂਗਰਸ ਦੇ ਵੱਡੇ ਕੱਦ ਵਾਲੇ ਨੇਤਾ ਹਨ। ਕੇ. ਪੀ. ਵੀ ਇਸ ਦੌਰਾਨ ਪਿੰਡ ਫੋਲੜੀਵਾਲ ਪਹੁੰਚੇ ਹੋਏ ਸਨ। ਉਨ੍ਹਾਂ ਨੇ ਬਾਬਾ ਕਿੱਕਰ ਪੀਰ ਦੀ ਦਰਗਾਹ ’ਤੇ ਮੱਥਾ ਵੀ ਟੇਕਿਆ ਅਤੇ ਆਪਣੇ ਸਮਰਥਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ। ਸਰਪੰਚ ਸੁੱਖਾ ਫੋਲੜੀਵਾਲ ਨੇ ਕਿਹਾ ਕਿ ਉਹ ਹਰ ਮੋੜ ’ਤੇ ਕੇ. ਪੀ. ਨਾਲ ਖੜ੍ਹੇ ਹਨ। ਉਨ੍ਹਾਂ ਨਾਲ ਜੇਕਰ ਧੱਕੇਸ਼ਾਹੀ ਹੋਈ ਤਾਂ ਉਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਨੂੰ ਜਲੰਧਰ ਦੇ ਪੁਲਸ ਕਮਿਸ਼ਨਰ ਦੀ ਸਖ਼ਤ ਚਿਤਾਵਨੀ, ਸਮੱਗਲਿੰਗ ਛੱਡ ਦਿਓ ਜਾਂ ਸ਼ਹਿਰ, ਨਹੀਂ ਤਾਂ...

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News