ਆਈ. ਬੀ. ਬਿਊਰੋ ਦੇ ਮੁਲਾਜ਼ਮ ਸਣੇ ਨਵਾਂਸ਼ਹਿਰ ਵਿਖੇ ਕੋਰੋਨਾ ਦੇ 16 ਨਵੇਂ ਕੇਸ, 1 ਦੀ ਮੌਤ

Tuesday, Aug 25, 2020 - 06:09 PM (IST)

ਆਈ. ਬੀ. ਬਿਊਰੋ ਦੇ ਮੁਲਾਜ਼ਮ ਸਣੇ ਨਵਾਂਸ਼ਹਿਰ ਵਿਖੇ ਕੋਰੋਨਾ ਦੇ 16 ਨਵੇਂ ਕੇਸ, 1 ਦੀ ਮੌਤ

ਨਵਾਂਸ਼ਹਿਰ,(ਤ੍ਰਿਪਾਠੀ)- ਨਵਾਂਸ਼ਹਿਰ ਦੇ ਮੁਹੱਲਾ ਇਬ੍ਰਾਹਿਮ ਬਸਤੀ ਵਿਖੇ ਯੂ.ਪੀ. ਤੋਂ ਆਏ ਪਰਿਵਾਰ ਦੇ 5 ਮੈਂਬਰਾਂ ਸਣੇ ਨਵਾਂਸ਼ਹਿਰ ਵਿਖੇ 7 ਅਤੇ ਜ਼ਿਲੇ ’ਚ ਕੋਰੋਨਾ ਪਾਜ਼ੇਟਿਵ ਕੁੱਲ 16 ਨਵੇਂ ਮਾਮਲੇ ਆਉਣ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 610 ਹੋ ਗਈ ਹੈ ਤਾਂ ਉੱਥੇ ਹੀ ਪੀ.ਜੀ.ਆਈ. ਰੈਫਰ ਕੀਤੀ ਗਈ ਪਿੰਡ ਮੁੱਤੋਂ ਵਾਸੀ ਮਹਿਲਾ ਦੀ ਮੌਤ ਹੋਣ ਨਾਲ ਜ਼ਿਲੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚ 13 ਸਾਲਾਂ ਲਡ਼ਕੀ ਅਤੇ ਜਲੰਧਰ ਵਾਸੀ ਅਤੇ ਨਵਾਂਸ਼ਹਿਰ ਵਿਖੇ ਆਈ.ਬੀ. ਬਿਊਰੋ ਵਿਖੇ ਤਾਇਨਾਤ 50 ਸਾਲਾਂ ਵਿਅਕਤੀ ਸ਼ਾਮਲ ਹੈ।

ਸਿਵਲ ਸਰਜਨ ਡਾ.ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚ ਨਵਾਂਸ਼ਹਿਰ ਦੇ 7, ਟ੍ਰੈਫਿਕ ਪੁਲਸ ਦੇ ਥਾਣੇਦਾਰ ਦੇ ਸੰਪਰਕ ’ਚ ਪਿੰਡ ਹੱਪੋਵਾਲ ਦੇ ਪਾਜ਼ੇਟਿਵ ਆਏ 2, ਉੱਧਨੋਵਾਲ, ਕੰਗਣਾ ਵੇਟ, ਸ਼ਾਹਪੁਰ ਪੱਟੀ, ਮੰਗੂਵਾਲ, ਕਟਵਾਰਾ ਅਤੇ ਸਰਹਾਲਾ ਪਿੰਡ ਦੇ 1-1 ਮਰੀਜ਼ ਸ਼ਾਮਲ ਹਨ ਜਦਕਿ ਪਿੰਡ ਮੁੱਤੋਂ ਵਾਸੀ ਦਰਸ਼ਨਾ ਦੇਵੀ ਜਿਸਨੂੰ ਪੀ.ਜੀ.ਆਈ. ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਦੀ ਮੌਤ ਹੋ ਗਈ ਹੈ। ਡਾ.ਭਾਟੀਆ ਨੇ ਦੱਸਿਆ ਕਿ ਜ਼ਿਲੇ ਨਾਲ ਸਬੰਧਤ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 610 ਹੈ, ਜਿਸ ਵਿੱਚੋਂ 453 ਰਿਕਵਰ ਹੋ ਚੁੱਕ ਹਨ, 18 ਦੀ ਮੌਤ ਹੋ ਚੁੱਕੀ ਹੈ, ਜਦਕਿ 148 ਮਾਮਲੇ ਐਕਟਿਵ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ 22,913 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 237 ਦੀ ਰਿਪੋਰਟ ਅਵੇਟਿਡ ਹਨ, 610 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਦਕਿ 22,066 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ। ਡਾ.ਭਾਟੀਆ ਨੇ ਦੱਸਿਆ ਕਿ ਜ਼ਿਲੇ ’ਚ 105 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 62 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ, ਜਿਨ੍ਹਾਂ ’ਤੇ ਸਿਹਤ ਵਿਭਾਗ ਦੀ ਟੀਮ ਵੱਲੋ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।


author

Bharat Thapa

Content Editor

Related News