ਹੁਸ਼ਿਆਰਪੁਰ ਹਾਈਵੇਅ 'ਤੇ ਟਾਇਰ ਫਟਣ ਤੋਂ ਬਾਅਦ ਸੀਮੈਂਟ ਨਾਲ ਲੱਦਿਆ ਟਰੱਕ ਡਿਵਾਈਡਰ ਨਾਲ ਟਕਰਾਇਆ

06/02/2018 4:44:18 PM

ਜਲੰਧਰ, (ਮਹੇਸ਼)—ਹੁਸ਼ਿਆਰਪੁਰ ਹਾਈਵੇ 'ਤੇ ਚੌਕਾਂ ਦੇ ਨੇੜੇ ਬਣੇ ਰਾਧਾ ਸੁਆਮੀ ਸਤਿਸੰਗ ਘਰ ਦੇ ਸਾਹਮਣੇ ਸ਼ੁੱਕਰਵਾਰ ਦੁਪਹਿਰ ਨੂੰ ਕਰੀਬ 1 ਵਜੇ ਸੀਮੈਂਟ ਨਾਲ ਲੱਦਿਆ ਹੋਇਆ ਇਕ ਤੇਜ਼ ਰਫਤਾਰ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਡਿਵਾਈਡਰ ਨਾਲ ਜਾ ਟਕਰਾਇਆ। ਇਸ ਦੌਰਾਨ ਟਰੱਕ ਦਾ ਇੰਜਣ ਵੀ ਖੁੱਲ੍ਹ ਕੇ  ਸੜਕ 'ਤੇ ਖਿੱਲਰ ਗਿਆ ਅਤੇ ਇਕ ਟਾਇਰ ਵੀ ਫਟ ਗਿਆ। ਟਰੱਕ ਵਿਚ ਸਵਾਰ ਚਾਲਕ ਬੂਟਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਪੱਤੋ ਹੀਰਾ ਸਿੰਘ, ਨਿਹਾਲਸਿੰਘਵਾਲਾ ਮੋਗਾ ਸਮੇਤ 4 ਵਿਅਕਤੀ ਜ਼ਖ਼ਮੀ ਹੋ ਗਏ ਪਰ ਪਿੱਛਿਓਂ ਕੋਈ ਹੋਰ ਵੱਡਾ ਵਾਹਨ ਆ ਕੇ ਟਰੱਕ ਨਾਲ ਟੱਕਰਾ ਜਾਂਦਾ ਤਾਂ ਇਸ ਹਾਦਸੇ ਵਿਚ ਕਈ ਕੀਮਤੀ ਜਾਨਾਂ ਵੀ ਜਾ ਸਕਦੀਆਂ ਸਨ। ਚਾਲਕ ਬੂਟਾ ਸਿੰਘ ਨੇ ਦੱਸਿਆ ਕਿ ਇਹ ਟਰੱਕ ਰਾਮਪੁਰਾ ਫੂਲ ਬਠਿੰਡਾ ਵਾਸੀ ਮੋਹਿੰਦਰ ਕੌਰ ਦਾ ਹੈ। ਉਹ ਸੂਰਤਗੜ੍ਹ (ਰਾਜਸਥਾਨ) ਤੋਂ ਸੀਮੈਂਟ ਲੈ ਕੇ ਆਏ ਸਨ। ਪਹਿਲਾਂ ਉਨ੍ਹਾਂ ਨੇ ਨਕੋਦਰ ਵਿਚ ਸੀਮੈਂਟ ਉਤਾਰਿਆ ਅਤੇ ਬਾਕੀ ਦਾ ਸੀਮੈਂਟ ਆਦਮਪੁਰ ਵਿਚ ਉਤਰਨਾ ਸੀ ਕਿ ਅਚਾਨਕ ਇਹ ਹਾਦਸਾ ਹੋ ਗਿਆ। ਕਰੀਬ 3 ਘੰਟੇ ਨੁਕਸਾਨਿਆ ਟਰੱਕ ਸੜਕ ਦੇ ਵਿਚ ਖੜ੍ਹਾ ਰਿਹਾ। ਇਸ ਸਬੰਧ ਵਿਚ ਨੇੜੇ ਹੀ ਸਥਿਤ ਥਾਣਾ ਰਾਮਾਮੰਡੀ ਦੀ ਪੁਲਸ ਚੌਕੀ ਨੰਗਲਸ਼ਾਮਾ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ।


Related News