ਗੜ੍ਹਸ਼ੰਕਰ: 32 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਸਹੁਰਿਆਂ ''ਤੇ ਲੱਗੇ ਗੰਭੀਰ ਦੋਸ਼
Monday, Jul 05, 2021 - 05:11 PM (IST)
ਗੜ੍ਹਸ਼ੰਕਰ (ਸੰਜੀਵ)- ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਸਾਧੋਵਾਲ ਦੇ ਇਕ 32 ਸਾਲਾ ਨੌਜਵਾਨ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਹੁਸਨ ਲਾਲ ਪੁੱਤਰ ਪਰੀਤੂ ਰਾਮ ਵਾਸੀ ਸਾਧੋਵਾਲ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਉਸ ਦੀਆਂ 2 ਲੜਕੀਆਂ ਅਤੇ 2 ਲੜਕੇ ਹਨ। ਸਭ ਤੋਂ ਛੋਟੇ ਲੜਕੇ ਨਰਿੰਦਰ ਕੁਮਾਰ ਦਾ ਦੋ ਸਾਲ ਪਹਿਲਾਂ ਪਿੰਡ ਹੰਸਰੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਰਹਿਣ ਵਾਲੀ ਨਿਸ਼ਾ ਪੁੱਤਰੀ ਸ਼ਿੰਗਾਰਾ ਰਾਮ ਨਾਲ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ: ਕਰਤਾਰਪੁਰ ਵਿਖੇ ਪੁਲਸ ਨੂੰ ਲੋੜੀਂਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਦੱਸਿਆ ਕਾਰਨ
ਨਿਸ਼ਾ ਬੱਚਾ ਹੋਣ ਤੋਂ ਪਹਿਲਾਂ ਆਪਣੇ ਪੇਕੇ ਘਰ ਰਹਿ ਰਹੀ ਸੀ। 15 ਦਿਨ ਪਹਿਲਾਂ ਉਹ ਅਤੇ ਉਸ ਦਾ ਲੜਕਾ ਨਰਿੰਦਰ ਕੁਮਾਰ ਨਿਸ਼ਾ ਨੂੰ ਲੈਣ ਲਈ ਗਏ ਸਨ ਪਰ ਉਸ ਦੇ ਸਹੁਰਾ ਪਰਿਵਾਰ ਨੇ ਨਿਸ਼ਾ ਨੂੰ ਭੇਜਣ ਤੋਂ ਨਾਂਹ ਕਰ ਦਿੱਤੀ। ਨਰਿੰਦਰ ਕੁਮਾਰ 3 ਜੁਲਾਈ ਨੂੰ ਦੋਬਾਰਾ ਉਸ ਨੂੰ ਲੈਣ ਗਿਆ ਤਾਂ ਉਸ ਦੇ ਸਾਲਿਆਂ ਨੇ ਨਰਿੰਦਰ ਕੁਮਾਰ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ। ਉਸ ਨੇ ਘਰ ਆ ਕੇ ਸਾਰੀ ਗੱਲ ਦੱਸੀ ਅਤੇ ਫਾਹਾ ਲਗਾ ਕੇ ਮਰਨ ਦੀਆਂ ਗੱਲਾਂ ਕਰਨ ਲੱਗਾ। 4 ਜੁਲਾਈ ਸ਼ਾਮ ਨੂੰ ਉਸ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਭੁਲੱਥ ਦੇ ਨੌਜਵਾਨ ਨੇ ਇਟਲੀ 'ਚ ਚਮਕਾਇਆ ਪੰਜਾਬ ਦਾ ਨਾਂ, ਬਾਡੀ ਬਿਲਡਰ ਮੁਕਾਬਲੇ 'ਚ ਹਾਸਲ ਕੀਤਾ ਪਹਿਲਾ ਸਥਾਨ
ਗੜ੍ਹਸ਼ੰਕਰ ਪੁਲਸ ਵੱਲੋਂ ਅਮਨ ਅਤੇ ਦੀਪਾ ਪੁੱਤਰਾਨ ਸ਼ਿੰਗਾਰਾ ਰਾਮ ਵਾਸੀ ਹੰਸਰੋਂ ਥਾਣਾ ਸਦਰ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ। ਉਥੇ ਹੀ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ: ਜਲੰਧਰ ਕੋਰਟ ਕੰਪਲੈਕਸ ਦੇ ਬਾਹਰ 2 ਵਕੀਲਾਂ ’ਚ ਖੂਨੀ ਝੜਪ, ਔਰਤ ਦੇ ਪਾੜੇ ਕੱਪੜੇ