ਛੁੱਟੀ ਦੇ ਚਲਦੇ ਕੁਲੈਕਸ਼ਨ ਜ਼ੀਰੋ : ਬਿਜਲੀ ਦੀਆਂ ਸ਼ਿਕਾਇਤਾਂ ਨਾਲ ਜਲੰਧਰ ਸਰਕਲ ਦੇ ਅਗਸਤ ਮਹੀਨੇ ਦੀ ਹੋਈ ਸ਼ੁਰੂਆਤ

08/03/2020 5:17:14 PM

ਜਲੰਧਰ (ਪੁਨੀਤ) - ਪਾਵਰ ਨਿਗਮ ਦਫਤਰਾਂ ’ਚ ਛੁੱਟੀ ਹੋਣ ਕਰ ਕੇ ਕੈਸ਼ ਕੁਲੈਕਸ਼ਨ ਕਾਉਂਟਰ ਬੰਦ ਰਹੇ, ਇਸ ਲਈ ਵਿਭਾਗ ਦੀ ਨਕਦ ਕੁਲੈਕਸ਼ਨ ਅੱਜ ਜ਼ੀਰੋ ਰਹੀ। ਸੇਵਕ ਮਸ਼ੀਨਾਂ ਦੀ ਸਰਵਿਸ ਵੀ ਬੰਦ ਹੋ ਚੁੱਕੀ ਹੈ, ਨਹੀਂ ਤਾਂ ਪਾਵਰ ਨਿਗਮ ਦਫਤਰਾਂ ’ਚ ਛੁੱਟੀ ਵਾਲੇ ਦਿਨ ਸੇਵਕ ਮਸ਼ੀਨਾਂ ਨਾਲ ਵੱਡੇ ਪੱਧਰ ’ਤੇ ਬਿਜਲੀ ਬਿੱਲਾਂ ਦੀ ਅਦਾਇਗੀ ਹੁੰਦੀ ਸੀ।

ਮਹੀਨੇ ਦੇ ਪਹਿਲੇ ਦਿਨ ਕੈਸ਼ ਕੁਲੈਕਸ਼ਨ ਭਾਵੇਂ ਹੀ ਜ਼ੀਰੋ ਰਹੀ ਪਰ ਸ਼ਿਕਾਇਤਾਂ ਨੇ ਪਾਵਰ ਨਿਗਮ ਨੇ ਪਿਛਾ ਨਹੀਂ ਛੱਡਿਆ। ਅੱਜ ਵਿਭਾਗ ਨੂੰ ਬਿਜਲੀ ਖਰਾਬੀ ਸਬੰਧੀ 1992 ਸ਼ਿਕਾਇਤਾਂ ਹਾਸਲ ਹੋਈਆਂ, ਜਿਸ ਨਾਲ ਨਿਪਟਣ ਲਈ ਕਰਮਚਾਰੀ ਦੇਰ ਸ਼ਾਮ ਤੱਕ ਰਿਪੇਅਰ ਕਰਦੇ ਦੇਖੇ ਗਏ। ਬਾਕੀ ਸ਼ਿਕਾਇਤਾਂ ਗਲੀ-ਮੁਹੱਲਿਆਂ ਤੋਂ ਲੈ ਕੇ ਵੱਡੀ ਲਾਈਨਾਂ ’ਚ ਦੱਸੀ ਜਾ ਰਹੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਛੋਟੇ ਫਾਲਟ ਨਿਪਟਾਉਣ ਲਈ ਠੇਕੇ ’ਤੇ ਰੱਖੇ ਗਏ ਸੀ. ਐੱਚ. ਬੀ (ਕੰਪਲੇਂ ਹੈਡਲਿੰਗ ਬਾਈਕ) ਨੂੰ ਭੇਜਿਆ ਗਿਆ ਜਦੋਂਕਿ ਵੱਡੀਆਂ ਸ਼ਿਕਾਇਤਾਂ ਲਈ ਪਾਵਰ ਨਿਗਮ ਦੇ ਪੱਕੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ। ਉਨ੍ਹਾਂ ਕਿਹਾ ਕਿ 67 ਸ਼ਿਕਾਇਤਾਂ ਨਿਪਟਾਉਣ ਲਈ ਜ਼ਿਆਦਾ ਸਮਾਂ ਲੱਗਿਆ ਜਦੋਂਕਿ ਹੋਰ ਸ਼ਿਕਾਇਤਾਂ ਸਮੇਂ ਰਹਿੰਦੇ ਦੂਰ ਕਰ ਲਈਆਂ ਸਨ।

ਉੱਥੇ, ਬਿਲਿੰਗ ਸਬੰਧੀ ਸ਼ਿਕਾਇਤਾਂ ਮਿਲਣ ਦਾ ਸਿਲਸਿਲਾ ਥੰਮਣ ਦਾ ਨਾਂ ਨਹੀਂ ਲੈ ਰਿਹਾ। ਲੋਕਾਂ ਦੀ ਸ਼ਿਕਾਇਤ ਹੈ ਕਿ ਬਿੱਲ ਠੀਕ ਬਣਨੇ ਚਾਹੀਦੇ ਹਨ ਤਾਂ ਕਿ ਸਮਾਂ ਰਹਿੰਦੇ ਉਨ੍ਹਾਂ ਨੂੰ ਅਦਾ ਕਰ ਸਕੀਏ।


Harinder Kaur

Content Editor

Related News