ਤੇਜ਼ ਹਨੇਰੀ ਕਾਰਨ ਮੁਰਗੀਖਾਨਾ ਹੋਇਆ ਢਹਿ-ਢੇਰੀ

Saturday, Jun 20, 2020 - 05:08 PM (IST)

ਤੇਜ਼ ਹਨੇਰੀ ਕਾਰਨ ਮੁਰਗੀਖਾਨਾ ਹੋਇਆ ਢਹਿ-ਢੇਰੀ

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ) - ਬੀਤੇ ਦਿਨ ਸ਼ਾਮ ਸਮੇਂ ਆਏ ਤੇਜ਼ ਹਨੇਰੀ ਝੱਖੜ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ, ਉੱਥੇ ਹੀ ਇਸ ਆਫ਼ਤ ਕਾਰਨ ਪਿੰਡ ਮੂਨਕ  ਖੁਰਦ ਵਿਖੇ ਸਥਿਤ ਇਕ ਮੁਰਗੀਖਾਨਾ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਰਗੀ ਖਾਨਾ ਦੇ ਮਾਲਕ ਅਮਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੂਨਕ ਖ਼ੁਰਦ ਨੇ ਦੱਸਿਆ ਕਿ ਸ਼ਾਮੀਂ ਕਰੀਬ ਛੇ ਵਜੇ ਆਏ ਤੇਜ਼ ਹਨੇਰੀ ਅਤੇ ਝੱਖੜ ਕਾਰਨ ਉਸ ਦਾ ਮੁਰਗੀਖਾਨਾ ਹੈ ਢੇਰੀ ਹੋ ਗਿਆ ਅਤੇ ਉਸ ਨੇ ਵੀ ਦੌੜ ਕੇ ਆਪਣੀ ਜਾਨ ਬਚਾਈ। ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਮੁਰਗੀ ਖਾਨੇ ਵਿਚ ਨਵੇਂ ਪਾਲੇ ਜਾ ਰਹੇ ਚੂਚਿਆਂ ਕਾਰਨ ਕਾਫ਼ੀ ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਅਤੇ ਪੀੜਤ ਅਮਰਜੀਤ ਸਿੰਘ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

PunjabKesari

 


author

Harinder Kaur

Content Editor

Related News