ਕਿਸਾਨ ਹੋਏ ਨਿਰਾਸ਼, ਮੀਂਹ ਤੇ ਗੜ੍ਹੇਮਾਰੀ ਨਾਲ ਫਸਲਾਂ ਨੂੰ ਪੁੱਜਾ ਭਾਰੀ ਨੁਕਸਾਨ

Tuesday, Jan 28, 2020 - 05:37 PM (IST)

ਕਿਸਾਨ ਹੋਏ ਨਿਰਾਸ਼, ਮੀਂਹ ਤੇ ਗੜ੍ਹੇਮਾਰੀ ਨਾਲ ਫਸਲਾਂ ਨੂੰ ਪੁੱਜਾ ਭਾਰੀ ਨੁਕਸਾਨ

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਅੱਜ ਸਵੇਰ ਤੋਂ ਸ਼ੁਰੂ ਹੋਈ ਬੇਮੌਸਮੀ ਬਾਰਿਸ਼ ਅਤੇ ਸੁਲਤਾਨਪੁਰ ਲੋਧੀ ਦੇ ਪਿੰਡ ਵਾਟਾਂਵਾਲੀ ਸਮੇਤ ਕੁਝ ਹੋਰਨਾਂ ਪਿੰਡਾਂ 'ਚ ਹੋਈ ਭਾਰੀ ਗੜ੍ਹੇਮਾਰੀ ਕਾਰਨ ਕਣਕ ਸਮੇਤ ਹੋਰਨਾਂ ਫਸਲਾਂ ਨੂੰ ਭਾਰੀ ਨੁਕਸਾਨ ਪੁੱਜਾ । ਪਿੰਡ ਵਾਟਾਂਵਾਲੀ ਦੇ ਕਿਸਾਨ ਆਗੂ ਲਾਈਨ ਲੀਡਰ ਬਲਦੇਵ ਸਿੰਘ ਝੰਡ ਨੇ ਦੱਸਿਆ ਕਿ ਪਿੰਡ ਵਾਟਾਂਵਾਲੀ ਦੇ ਨੇੜਲੇ ਖੇਤਰ 'ਚ ਅੱਜ ਬਾਅਦ ਦੁਪਹਿਰ ਨੂੰ ਭਾਰੀ ਗੜ੍ਹੇਮਾਰੀ ਵੀ ਬਾਰਿਸ਼ ਦੇ ਨਾਲ ਹੋਈ। ਜਿਸ ਨਾਲ ਘਰਾਂ ਦੀਆਂ ਛੱਤਾਂ ਗੜ੍ਹਿਆਂ ਦੀ ਚਿੱਟੀ ਬਰਫ ਨਾਲ ਢਕੀਆਂ ਗਈਆਂ। ਪਿੰਡਾਂ ਦੇ ਰਸਤਿਆਂ 'ਚ ਵੀ ਗੜ੍ਹਿਆਂ ਦੇ ਢੇਰ ਲੱਗੇ ਦੇਖੇ ਗਏ।

PunjabKesari
ਜਥੇ ਹਰੀ ਸਿੰਘ ਝੰਡ ਸਾਬਕਾ ਸਰਪੰਚ ਅਤੇ ਪ੍ਰਧਾਨ ਸਹਿਕਾਰੀ ਸਭਾ ਨੇ ਦੱਸਿਆ ਕਿ ਪਹਿਲਾਂ ਸਤਲੁਜ ਦਰਿਆ ਦੇ ਹੜ੍ਹ ਕਾਰਨ ਮੰਡ ਖੇਤਰ ਦੇ ਤਹਿਸੀਲ ਸੁਲਤਾਨਪੁਰ ਲੋਧੀ 'ਚ ਪੈਂਦੇ ਇਨ੍ਹਾਂ ਪਿੰਡਾਂ ਦੀਆਂ ਝੋਨੇ ਦੀਆਂ ਫਸਲਾਂ, ਪਸ਼ੂਆਂ ਦੇ ਚਾਰੇ ਅਤੇ ਹੋਰ ਸਮਾਨ ਦਾ ਲੱਖਾਂ-ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ ਅਤੇ ਹੁਣ ਜਦ ਦੂਜੀ ਫਸਲ ਕਣਕ ਬੀਜੀ ਸੀ ਤਾਂ ਫਿਰ ਗੜ੍ਹੇਮਾਰੀ ਅਤੇ ਭਾਰੀ ਮੀਂਹ ਨਾਲ ਵੱਡਾ ਨੁਕਸਾਨ ਹੋਣ ਦਾ ਡਰ ਕਿਸਾਨਾਂ ਨੂੰ ਸਤਾ ਰਿਹਾ ਹੈ। ਵੱਖ-ਵੱਖ ਹੋਰ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੀ ਝੋਨੇ ਦੀ ਫਸਲ ਮਾਰੇ ਜਾਣ ਕਾਰਨ ਇਥੋਂ ਦੇ ਕਿਸਾਨ ਲੱਖਾਂ ਰੁਪਏ ਦੇ ਕਰਜਾਈ ਹੋ ਚੁੱਕੇ ਹਨ ਅਤੇ ਹੁਣ ਫਸਲਾਂ 'ਤੇ ਭਾਰੀ ਗੜੇਮਾਰੀ ਅਤੇ ਬਾਰਿਸ਼ ਨੇ ਕਿਸਾਨਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ।


author

shivani attri

Content Editor

Related News