ਭਾਰੀ ਬਾਰਿਸ਼ ਕਾਰਨ ਮਕਾਨ ਹੋਇਆ ਢਹਿ-ਢੇਰੀ

Friday, Jul 10, 2020 - 06:33 PM (IST)

ਭਾਰੀ ਬਾਰਿਸ਼ ਕਾਰਨ ਮਕਾਨ ਹੋਇਆ ਢਹਿ-ਢੇਰੀ

ਗੜ੍ਹਸ਼ੰਕਰ (ਸ਼ੋਰੀ)— ਪਿੰਡ ਪਾਹਲੇਵਾਲ 'ਚ ਇਕ ਵਿਅਕਤੀ ਦਾ ਮਕਾਨ ਤੇਜ਼ ਬਾਰਿਸ਼ ਹੋਣ ਕਾਰਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ। ਮਕਾਨ ਦੇ ਨਾਲ-ਨਾਲ ਉਸ ਦੇ ਘਰ ਦਾ ਸਾਰਾ ਸਾਮਾਨ ਵੀ ਨੁਕਸਾਨਿਆ ਗਿਆ। ਮਹਿੰਦਰ ਸਿੰਘ ਉਰਫ਼ ਕਾਲਾ ਪੁੱਤਰ ਬਲਦੇਵ ਸਿੰਘ ਦਾ ਮਕਾਨ ਢਹਿ-ਢੇਰੀ ਹੋ ਜਾਣ ਨਾਲ ਉਸ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਮਕਾਨ ਦੇ ਡਿੱਗ ਜਾਣ ਕਾਰਨ ਉਸ ਦਾ ਸਾਰਾ ਸਾਮਾਨ ਮਲਬੇ ਹੇਠ ਦੱਬਿਆ ਗਿਆ, ਜਿਸ ਕਾਰਨ ਉਸ ਦਾ ਕਾਫ਼ੀ ਮਾਲੀ ਨੁਕਸਾਨ ਹੋ ਗਿਆ। ਜਦੋਂ ਇਹ ਹਾਦਸਾ ਹੋਇਆ ਉਹ ਘਰ ਤੋਂ ਬਾਹਰ ਸੀ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ।

ਇਹ ਵੀ ਪੜ੍ਹੋ: ਵੀਜ਼ਾ ਸੈਂਟਰ 'ਚ ਤਨਖ਼ਾਹ ਲੈਣ ਗਈ ਕੁੜੀ ਦਾ ਬਾਊਂਸਰਾਂ ਨੇ ਭਰਾ ਸਣੇ ਚਾੜ੍ਹਿਆ ਕੁਟਾਪਾ, ਧੂਹ-ਧੂਹ ਖਿੱਚਿਆ (ਵੀਡੀਓ)

ਮਹਿੰਦਰ ਸਿੰਘ ਉਰਫ ਕਾਲਾ ਨੇ ਦੱਸਿਆ ਕਿ ਉਸ ਨੇ ਆਪਣੇ ਕੱਚੇ ਮਕਾਨ ਨੂੰ ਪੱਕਾ ਕਰਨ ਲਈ ਸਰਕਾਰ ਅੱਗੇ ਕਈ ਵਾਰ ਫਰਿਆਦ ਕੀਤੀ ਸੀ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਮਹਿੰਦਰ ਸਿੰਘ ਦੀ ਸਰਕਾਰ ਅੱਗੇ ਫਰਿਆਦ ਹੈ ਕਿ ਉਸ ਦਾ ਮਕਾਨ ਬਣਵਾ ਕੇ ਦਿੱਤਾ ਜਾਵੇ ਕਿਉਂਕਿ ਉਸ ਦੀ ਮਾਲੀ ਹਾਲਤ ਬਹੁਤ ਹੀ ਕਮਜ਼ੋਰ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵਧੀ ‘ਕੋਰੋਨਾ’ ਪੀੜਤਾਂ ਦੀ ਗਿਣਤੀ, 49 ਨਵੇਂ ਮਾਮਲੇ ਮਿਲੇ
ਇਹ ਵੀ ਪੜ੍ਹੋ: ਕੋਰੋਨਾ ਪਾਜ਼ੇਟਿਵ ਆਏ SSP ਮਾਹਲ ਨੇ ਅਵਤਾਰ ਹੈਨਰੀ ਦੀ ਬੇਟੀ ਦੇ ਵਿਆਹ ''ਚ ਕੀਤੀ ਸੀ ਸ਼ਿਰਕਤ, ਤਸਵੀਰ ਹੋਈ ਵਾਇਰਲ


author

shivani attri

Content Editor

Related News