ਨੂਰਪੁਰਬੇਦੀ ਵਿਖੇ ਮੀਂਹ ਹਨੇਰੀ ਨਾਲ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ
Monday, Apr 03, 2023 - 12:39 PM (IST)

ਨੂਰਪੁਰਬੇਦੀ (ਤਰਨਜੀਤ)-ਪੰਜਾਬ ਦੇ ਬਹੁਤੇ ਇਲਾਕਿਆਂ ’ਚ ਬੀਤੇ ਦਿਨੀਂ ਪਏ ਮੀਂਹ ਅਤੇ ਹਨੇਰੀ ਝੱਖੜ ਨਾਲ ਕਣਕ ਦੀ ਪੱਕਣ ਦੇ ਨੇੜੇ ਆਈ ਫ਼ਸਲ ਦਾ ਭਾਰੀ ਨੁਕਸਾਨ ਹੋਇਆ। ਇਸ ਬੇਮੌਸਮੀ ਮੀਂਹ ਨਾਲ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ। ਇਲਾਕਾ ਨੂਰਪੁਰਬੇਦੀ ਦੇ ਬਹੁਤ ਸਾਰੇ ਪਿੰਡਾਂ ’ਚ ਵੀ ਇਸ ਦੌਰਾਨ ਕਣਕ ਦੀ ਫ਼ਸਲ ਨੁਕਸਾਨੀ ਗਈ।
ਗੱਲਬਾਤ ਕਰਦੇ ਪਿੰਡ ਨੰਗਲ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਣਕ ਦੀ ਸਾਰੀ ਫ਼ਸਲ ਡਿੱਗ ਕੇ ਧਰਤੀ ’ਤੇ ਵਿੱਛ ਗਈ, ਜਿਸ ਨਾਲ ਇਸ ਫ਼ਸਲ ਦਾ ਝਾੜ ਵੱਡੇ ਪੱਧਰ ’ਤੇ ਘੱਟੇਗਾ ਅਤੇ ਪੂਰੀ ਤਰ੍ਹਾਂ ਇਹ ਫ਼ਸਲ ਜ਼ਮੀਨ ਤੋਂ ਚੁੱਕ ਨਹੀਂ ਹੋਵੇਗੀ। ਇਸ ਤੋਂ ਇਲਾਵਾ ਇਸ ਦੀ ਕਟਾਈ ਲਈ ਵੀ ਕਾਫ਼ੀ ਵੱਧ ਲੇਬਰ ਦੇਣੀ ਪਵੇਗੀ।
ਇਹ ਵੀ ਪੜ੍ਹੋ : ਖੇਤੀ ਉਤਪਾਦਨ ਲਈ ਚੰਗੀ ਖ਼ਬਰ, ਪੌਂਗ ਡੈਮ ਝੀਲ ’ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਵਧਿਆ
ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਭਾਵੇਂ ਮੁਆਵਜ਼ੇ ਦਾ ਐਲਾਨ ਕੀਤਾ ਤਾਂ ਹੈ ਪਰ ਝੋਨੇ ਦੀ ਫ਼ਸਲ ਦੇ ਨੁਕਸਾਨ ਦਾ ਤਾਂ ਅਜੇ ਤੱਕ ਇਕ ਵੀ ਰੁਪਿਆ ਨਹੀਂ ਮਿਲਿਆ । ਇਸ ਲਈ ਸਰਕਾਰ ਤੋਂ ਇਸ ਨੁਕਸਾਨ ਦੀ ਤੁਰੰਤ ਗਿਰਦਾਵਰੀ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਕਿ ਕਿਸਾਨਾ ਨੂੰ ਇਸ ਕੁਦਰਤੀ ਮਾਰ ਦੀ ਕੁਝ ਰਾਹਤ ਸਰਕਾਰ ਵਲੋਂ ਸਮੇਂ ਸਿਰ ਮਿਲ ਸਕੇ। ਇਸ ਮੌਕੇ ਜਸਵੰਤ ਸਿੰਘ ਸਾਬਕਾ ਸਰਪੰਚ, ਮਾ. ਬਘੇਲ ਸਿੰਘ, ਪ੍ਰਿਤਪਾਲ ਸਿੰਘ, ਸਰਪੰਚ ਅਮਨਦੀਪ ਸਿੰਘ, ਕਰਨੈਲ ਸਿੰਘ ਨੰਗਲ ਆਦਿ ਕਿਸਾਨ ਹਾਜ਼ਰ ਸਨ।
ਇਹ ਵੀ ਪੜ੍ਹੋ : ਯੂ. ਕੇ. ’ਚ ਦੋਹਰੀ ਜ਼ਿੰਦਗੀ ਜੀਅ ਰਿਹੈ KLF ਦਾ ਮੁਖੀ ਰਣਜੋਧ ਸਿੰਘ, ਅੰਮ੍ਰਿਤਪਾਲ ਨਾਲ ਹੈ ਸਿੱਧਾ ਕੁਨੈਕਸ਼ਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।