ਥਾਣੇ ''ਚ ਆਇਆ ਹੈੱਡ ਕਾਂਸਟੇਬਲ ਨੂੰ ਹਾਰਟ ਅਟੈਕ, ਮੌਤ

Monday, Sep 03, 2018 - 01:25 AM (IST)

ਥਾਣੇ ''ਚ ਆਇਆ ਹੈੱਡ ਕਾਂਸਟੇਬਲ ਨੂੰ ਹਾਰਟ ਅਟੈਕ, ਮੌਤ

ਜਲੰਧਰ(ਸ਼ੋਰੀ)— ਪੁਲਸ ਲਾਈਨ ਤੋਂ ਥਾਣਾ ਨੰ. 3 'ਚ ਡਿਊਟੀ ਕਰਨ ਆਏ ਇਕ ਪੁਲਸ ਕਰਮਚਾਰੀ ਦੀ ਸ਼ੱਕੀ ਹਾਲਾਤ 'ਚ ਤਬੀਅਤ ਖਰਾਬ ਹੋ ਗਈ। ਉਸ ਨੂੰ ਥਾਣੇ ਦੇ ਪੁਲਸ ਵਾਲੇ ਚੁੱਕ ਕੇ ਕੋਲ ਦੇ ਪ੍ਰਾਈਵੇਟ ਹਸਪਤਾਲ ਲੈ ਗਏ, ਜਿੱਥੇ ਹਾਲਤ ਨਾਜ਼ੁਕ ਹੋਣ 'ਤੇ ਉਸ ਦੀ ਮੌਤ ਹੋ ਗਈ।
ਪੁਲਸ ਨੇ ਮ੍ਰਿਤਕ ਰਣਜੋਤ ਸਿੰਘ (49) ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸ਼ੇਖੋਵਾਲੀ ਥਾਣਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੀ ਲਾਸ਼ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ । ਥਾਣਾ ਨੰ. 3 ਦੇ ਐੱਸ. ਐੱਚ. ਓ. ਵਿਜੇ ਕੰਵਰ ਪਾਲ ਨੇ ਦੱਸਿਆ ਕਿ ਉਸ ਦੀ ਛਾਤੀ 'ਚ ਦਰਦ ਹੋ ਰਿਹਾ ਸੀ। ਤੁਰੰਤ ਉਸ ਨੂੰ ਪੁਲਸ ਵਾਲੇ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਦੱਸਿਆ ਕਿ ਹਾਰਟ ਅਟੈਕ ਕਾਰਨ ਰਣਜੋਤ ਦੀ ਮੌਤ ਹੋਈ ਹੈ।


Related News