ਹਰਸਿਮਰਤ ਬਾਦਲ ਨੇ ਨਵਜੋਤ ਸਿੱਧੂ ਦੇ ਐਲਾਨਾਂ ’ਤੇ ਚੁੱਕੇ ਸਵਾਲ
Tuesday, Jan 04, 2022 - 03:46 PM (IST)

ਰੋਪੜ : ਹਰਸਿਮਰਤ ਕੌਰ ਬਾਦਲ ਨੇ ਅੱਜ ਰੋਪੜ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ 'ਤੇ ਵੱਡੇ ਸਵਾਲ ਉਠਾਏ ਹਨ। ਬਾਦਲ ਨੇ ਕਿਹਾ ਕਿ ਸਿੱਧੂ ਪੰਜਾਬ ਦੇ ਲੋਕਾਂ ਲਈ ਵੱਡੇ-ਵੱਡੇ ਐਲਾਨ ਕਰ ਰਹੇ ਹਨ ਪਰ ਪੰਜਾਬ 'ਚ ਉਨ੍ਹਾਂ ਦੀ ਹੀ ਤਾਂ ਸਰਕਾਰ ਹੈ। ਇਸ ਕਰਕੇ ਉਨ੍ਹਾਂ ਨੂੰ ਐਲਾਨ ਕਰਨ ਦੀ ਬਜਾਏ ਯੋਜਨਾਵਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਸਿੱਧੂ 5 ਸਾਲਾਂ ਤੱਕ ਦਾ ਕਾਂਗਰਸ ਦਾ ਹਿੱਸਾ ਰਹੇ ਹਨ ਅਤੇ ਢਾਈ ਸਾਲ ਤੱਕ ਮੰਤਰੀ ਵੀ ਰਹਿ ਚੁੱਕੇ ਹਨ। ਫਿਰ ਉਹ ਐਲਾਨ ਕਿਉਂ ਕਰ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ’ਚ ਵਧੀਆਂ ਸਖ਼ਤੀਆਂ, ਨਾਈਟ ਕਰਫਿਊ ਦਾ ਐਲਾਨ, ਸਕੂਲ-ਕਾਲਜ ਬੰਦ
ਹਰਸਿਮਰਤ ਕੌਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 100 ਦਿਨਾਂ ਦੇ ਰਿਪੋਰਟ ਕਾਰਡ ’ਤੇ ਸਵਾਲ ਚੁੱਕਦੇ ਕਿਹਾ ਕਿ ਉਹ 5 ਸਾਲ ਤੱਕ ਕੈਬਨਿਟ ਦਾ ਹਿੱਸਾ ਰਹੇ ਹਨ ਫਿਰ 5 ਸਾਲਾਂ ਦਾ ਹਿਸਾਬ ਦੇਣ ਦੀ ਬਜਾਏ 100 ਦਿਨਾਂ ਦਾ ਹਿਸਾਬ ਕਿਉਂ ਦੇ ਰਹੇ ਹਨ। ਬਾਕੀ ਹਿਸਾਬ ਕੌਣ ਦੇਵੇਗਾ। ਇਹ ਸਿਰਫ਼ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਹਰਸਿਮਰਤ ਨੇ ਕਿਹਾ ਕਿ ਚੰਨੀ ਲੋਕਾਂ ਨੂੰ ਸਿਰਫ਼ ਐਲਾਨ ਕਰ ਕੇ ਖ਼ੱਜਲ ਖ਼ੁਆਰ ਕਰ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਕੇਸ ਵਧਣ ਨਾਲ ਪੰਜਾਬ ’ਚ ਪਹਿਲਾ ਵੱਡਾ ਸਖ਼ਤ ਕਦਮ, ਇਸ ਜ਼ਿਲ੍ਹੇ ’ਚ ਬੰਦ ਕੀਤੇ ਗਏ ਸਕੂਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ’ਤੇ ਹਰਸਿਮਰਤ ਕੌਰ ਨੇ ਕਿਹਾ ਕਿ ਮੈਂ ਮੋਦੀ ਜੀ ਦਾ ਸੁਆਗਤ ਕਰਦੀ ਹੈ । ਮੋਦੀ ਹਮੇਸ਼ਾ ਚੋਣਾਂ ਦੇ ਸਮੇਂ ਪੰਜਾਬ ਦਾ ਦੌਰਾ ਕਰਦੇ ਹਨ। ਜੇਕਰ ਉਹ ਸਿਆਸਤ ਦੀ ਭਾਵਨਾ ਨਾਲ ਪੰਜਾਬ ਨਹੀਂ ਆ ਰਹੇ ਤਾਂ ਮੈਂ ਆਸ ਕਰਦੀ ਹਾਂ ਕਿ ਉਹ ਦਿੱਲੀ ਵਿਖੇ ਸ਼ਹੀਦ ਹੋਏ 800 ਕਿਸਾਨਾਂ ਦੀ ਸ਼ਹੀਦੀ ਨੂੰ ਮੰਨਣ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਦੇਣ। ਪਾਰਲੀਮੈਂਟ ਇਹੀ ਨਹੀਂ ਮੰਨਦੀ ਕਿ ਕਿਸਾਨ ਸ਼ਹੀਦ ਹੋਏ ਹਨ। ਹਰਸਿਮਰਤ ਕੌਰ ਨੇ ਕਿਹਾ ਕਿ ਮੈਂ ਸੰਸਦ ਵਿਚ ਬਹੁਤ ਵਾਰ ਇਹ ਮੁੱਦਾ ਚੁੱਕਿਆ ਹੈ ਕਿ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਪਰ ਜਦੋਂ ਤੱਕ ਮੌਜੂਦਾ ਸੁੱਤੀ ਕਾਂਗਰਸ ਸਰਕਾਰ ਨਹੀਂ ਦੱਸੇਗੀ ਤਾਂ ਪ੍ਰਧਾਨ ਮੰਤਰੀ ਨੂੰ ਕਿਵੇਂ ਪਤਾ ਚੱਲੇਗਾ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਮੈਂ ਮੋਦੀ ਦੇ ਪੰਜਾਬ ਦੌਰੇ ’ਤੇ ਆਸ ਕਰਦੀ ਹਾਂ ਕਿ ਉਹ ਪੰਜਾਬ ਦੇ ਜਿੰਨੇ ਵੀ ਵੱਡੇ ਮੁੱਦੇ ਹਨ ਉਨ੍ਹਾਂ ਨੂੰ ਹੱਲ ਕਰ ਕੇ ਜਾਣਗੇ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?