ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਨਵੇਂ ਕਾਨੂੰਨ ਦੇਸ਼ ਲਈ ਘਾਤਕ : ਹਰੀਸ਼ ਰਾਵਤ

11/11/2020 10:19:27 AM

ਨਕੋਦਰ (ਪਾਲੀ)— ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਦੀ ਸੂਬਾ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੇ ਹੱਕ 'ਚ ਡਟੀ ਹੋਈ ਹੈ। ਇਹ ਪ੍ਰਗਟਾਵਾ ਹਲਕਾ ਨਕੋਦਰ 'ਚ ਚੇਅਰਮੈਨ ਜਗਬੀਰ ਸਿੰਘ ਬਰਾੜ ਦੀ ਅਗਵਾਈ 'ਚ ਕੱਢੀ 'ਪੰਜਾਬ ਬਚਾਓ, ਕਿਸਾਨ ਬਚਾਓ ਟਰੈਕਟਰ ਰੈਲੀ' 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਕਾਂਗਰਸ ਪਾਰਟੀ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੇ ਸੰਬੋਧਨ ਕਰਦੇ ਕਹੇ। ਉਕਤ ਰੈਲੀ 'ਚ ਨਕੋਦਰ ਹਲਕੇ ਦੇ ਪਿੰਡਾਂ ਤੋਂ ਵੱਡੀ ਗਿਣਤੀ 'ਚ ਕਿਸਾਨ ਅਤੇ ਕਾਂਗਰਸੀ ਵਰਕਰ ਵੱਡੀ ਗਿਣਤੀ 'ਚ ਟਰੈਕਟਰ ਲੈ ਕੇ ਪਹੁੰਚੇ।

ਇਸ ਮੌਕੇ ਹਰੀਸ਼ ਰਾਵਤ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਨਵੇਂ ਕਾਨੂੰਨ ਇਕਲੇ ਕਿਸਾਨਾਂ ਲਈ ਹੀ ਨਹੀਂ ਪੂਰੇ ਦੇਸ਼ ਲਈ ਘਾਤਕ ਹਨ। ਉਨ੍ਹਾਂ ਦੱਸਿਆ ਕਿ ਇਹ ਲੜਾਈ ਕਿਸਾਨ ਅਤੇ ਸੰਵਿਧਾਨ ਬਚਾਉਣ ਲਈ ਲੜਨੀ ਪਵੇਗੀ। ਜੇਕਰ ਮੰਡੀਆਂ 'ਚ ਸਰਕਾਰੀ ਖਰੀਦ ਹੀ ਨਾ ਰਹੀ ਤਾਂ ਮੰਡੀਆ ਬੰਦ ਹੋ ਜਾਣਗੀਆਂ। ਇਸ ਮੌਕੇ ਸੰਬੋਧਨ ਕਰਦੇ ਕਾਂਗਰਸ ਦੇ ਹਲਕਾ ਇੰਚਾਰਜ਼ ਨਕੋਦਰ ਜਗਬੀਰ ਸਿੰਘ ਬਰਾੜ ਨੇ ਕਿਹਾ ਕਿ ਇਹ ਮੋਦੀ ਸਰਕਾਰ ਦੇ ਇਨ੍ਹਾਂ ਕਾਲੇ ਕਨੂੰਨਾਂ ਦਾ ਅਸਰ ਇਕੱਲਾ ਕਿਸਾਨਾਂ ਤੇ ਹੀ ਨਹੀਂ ਪੰਜਾਬ ਦੇ ਹਰ ਵਰਗ 'ਤੇ ਪਵੇਗਾ। ਇਸ ਲਈ ਇਹ ਲੜਾਈ ਪੰਜਾਬ ਦੇ ਹਰ ਵਰਗ ਨੂੰ ਮਿਲ ਕੇ ਲੜਣੀ ਪਵੇਗੀ। ਇਸ ਮੌਕੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਟਰੈਕਟਰ 'ਤੇ ਬੈਠ ਕੇ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਕਰਨਾ ਪੈ ਰਿਹਾ ਹੈ।

ਇਸ ਮੌਕੇ ਮਹਿੰਦਰ ਸਿੰਘ ਕੇ. ਪੀ. ਸਾਬਕਾ ਮੈਂਬਰ ਪਾਰਲੀਮੈਂਟ, ਸੁੱਖਾ ਲਾਲੀ ਪ੍ਰਧਾਨ ਜਲੰਧਰ ਦਿਹਾਤੀ, ਚੌਧਰੀ ਵਿਕਰਮਜੀਤ ਸਿੰਘ,ਜਸਵੀਰ ਸਿੰਘ ਉੱਪਲ ਚੇਅਰਮੈਨ ਮਾਰਕੀਟ ਕਮੇਟੀ ਨਕੋਦਰ, ਰਿਸ਼ੀ ਵਰਮਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਨਕੋਦਰ, ਚੇਅਰਮੈਨ ਗੁਰਦੀਪ ਸਿੰਘ ਦੀਪਾ ਥੰਮਣਵਾਲ, ਦਰਸ਼ਨ ਸਿੰਘ ਟਾਹਲੀ,ਭਿੰਦਾ ਸਰਪੰਚ ਲਿੱਤਰਾਂ, ਯੂਥ ਆਗੂ ਭਵਨੇਸ਼ ਕੰਡਾ, ਗਗਨ ਔਜਲਾ ਪ੍ਰਧਾਨ ਯੂਥ ਕਾਂਗਰਸ਼ ਹਲਕਾ ਨਕੋਦਰ,ਸਤਵਿੰਦਰ ਪਾਲ ਬੱਬੂ ਭਾਟੀਆ, ਗੁਰਪ੍ਰੀਤ ਸਿੰਘ ਸੰਧੂ, ਅਸ਼ਵਨੀ ਕੋਹਲੀ, ਸੁਖਵੀਰ ਸਿੰਘ ਸੰਧੂ, ਨਵਨੀਤ ਨੀਤਾ, ਹਰੀਸ਼ ਸ਼ਰਮਾ,ਨਾਜਰ ਸਿੰਘ ਬਰਾੜ, ਸੁਨੀਲ ਮਹਾਜਨ, ਵਿਜੇ ਕੁਮਾਰ ਪੋਪਲੀ ਅਤੇ ਹੋਰ ਹਾਜ਼ਰ ਸਨ।
ਨਕੋਦਰ ਤੋਂ ਬਰਾੜ ਨੂੰ ਮਿਲੇਗੀ ਟਿੱਕਟ : ਰਾਵਤ
ਇਸ ਮੌਕੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਗਬੀਰ ਸਿੰਘ ਬਰਾੜ ਬਹੁਤ ਹੀ ਮਿਹਨਤੀ ਅਤੇ ਜ਼ਮੀਨ ਨਾਲ ਜੁੜੇ ਹੋਏ ਲੀਡਰ ਹਨ। ਇਸ ਲਈ ਵਿਧਾਨ ਸਭਾ ਦੀਆਂ ਆਉਣ ਵਾਲੀਆ ਚੋਣਾਂ 'ਚ ਨਕੋਦਰ ਤੋਂ ਜਗਬੀਰ ਸਿੰਘ ਬਰਾੜ ਨੂੰ ਟਿੱਕਟ ਦਿੱਤੀ ਜਾਵੇਗੀ।


shivani attri

Content Editor

Related News