ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਤੋੜਨ ''ਤੇ ਦੋ ਖਿਲਾਫ ਕੇਸ ਦਰਜ

Sunday, Oct 20, 2019 - 05:37 PM (IST)

ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਤੋੜਨ ''ਤੇ ਦੋ ਖਿਲਾਫ ਕੇਸ ਦਰਜ

ਗੜ੍ਹਸ਼ੰਕਰ (ਸ਼ੋਰੀ)— ਇਥੋਂ ਦੇ ਪਿੰਡ ਅਮਰਗੜ੍ਹ ਦੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ 'ਚ ਲੱਗੇ ਨਿਸ਼ਾਨ ਸਾਹਿਬ ਨੂੰ ਤੋੜਨ ਦੇ ਦੋਸ਼ 'ਚ ਪੁਲਸ ਨੇ ਦੋ ਲੋਕਾਂ ਦੇ ਖਿਲਾਫ ਧਾਰਾ 295 ਦੇ ਅਧੀਨ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ 'ਚ ਇਕ ਕਨਾਲ ਦੇ ਕਰੀਬ ਜ਼ਮੀਨ ਇਕ ਐੱਨ. ਆਰ. ਆਈ. ਵੱਲੋਂ ਦਾਨ ਕੀਤੀ ਗਈ ਸੀ ਅਤੇ ਇਸ ਜ਼ਮੀਨ 'ਚ ਲੱਗੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ 'ਚ ਪੁਲਸ ਨੇ ਸਰਕਾਰੀ ਟੀਚਰ ਸੁਰਜੀਤ ਸਿੰਘ ਪੁੱਤਰ ਕਰਮ ਸਿੰਘ ਪਿੰਡ ਅਕਾਲਗੜ•ਜੋ ਕਿ ਪਿੰਡ ਗੜ੍ਹੀ ਮਾਨਸੋਵਾਲ 'ਚ ਪੀ.ਟੀ. ਮਾਸਟਰ ਹੈ ਅਤੇ ਉਸ ਦੇ ਸਾਥੀ ਬਲਵੀਰ ਸਿੰਘ ਪੁੱਤਰ ਸਰਵਨ ਸਿੰਘ ਪਿੰਡ ਮੋਜੀਪੁਰ ਖਿਲਾਫ ਪਰਚਾ ਨੰ. 173 ਦੇ ਅਧੀਨ ਕੇਸ ਦਰਜ ਕੀਤਾ ਹੈ। ਪੁਲਸ ਵੱਲੋਂ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ।


author

shivani attri

Content Editor

Related News