ਸਰਕਾਰ ਨੂੰ ਟੈਕਸ ’ਚ ਚੂਨਾ: ਬੈਟਰੀ ਸਿੱਕਾ, ਬੇਕਰੀ, ਸਕ੍ਰੈਪ ਇਕਾਈ ’ਤੇ GST ਵਿਭਾਗ ਵੱਲੋਂ ਛਾਪੇਮਾਰੀ

07/01/2022 3:10:29 PM

ਜਲੰਧਰ (ਪੁਨੀਤ)– ਕਈ ਅਜਿਹੇ ਕਾਰੋਬਾਰ ਹਨ, ਜਿਨ੍ਹਾਂ ਵਿਚ ਗਾਹਕਾਂ ਵੱਲੋਂ ਬਿੱਲ ਦੀ ਮੰਗ ਨਹੀਂ ਕੀਤੀ ਜਾਂਦੀ, ਜਿਸ ਨਾਲ ਵਪਾਰੀ ਬਿੱਲ ਨਾ ਬਣਾ ਕੇ ਸਰਕਾਰ ਨੂੰ ਚੂਨਾ ਲਾਉਂਦੇ ਹਨ, ਉਥੇ ਹੀ ਜੀ. ਐੱਸ. ਟੀ. ਬਚਾਉਣ ਲਈ ਕਈ ਵਪਾਰੀ ਬਿਨਾਂ ਬਿੱਲ ਦਾ ਮਾਲ ਖ਼ਰੀਦ ਕੇ ਉਸ ਨੂੰ 2 ਨੰਬਰ (ਬਿਨਾਂ ਬਿੱਲ ਬਣਾਏ) ਹੀ ਵੇਚ ਦਿੰਦੇ ਹਨ। ਇਸ ਤਰ੍ਹਾਂ ਹੋਣ ਵਾਲੀ ਜੀ. ਐੱਸ. ਟੀ. ਦੀ ਹੇਰਾਫੇਰੀ ਨਾਲ ਸਰਕਾਰ ਨੂੰ ਟੈਕਸ ਵਿਚ ਚੂਨਾ ਲੱਗ ਰਿਹਾ ਹੈ, ਜਿਸ ਨੂੰ ਰੋਕਣ ਲਈ ਮਹਿਕਮਾ ਐਕਟਿਵ ਹੋ ਚੁੱਕਾ ਹੈ, ਜਿਸ ਤਹਿਤ ਬੀਤੇ ਦਿਨ ਟੈਕਸੇਸ਼ਨ ਮਹਿਕਮੇ ਦੇ ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸਾਂ ’ਤੇ ਜਲੰਧਰ-1 ਅਤੇ 2 ਦੀਆਂ ਟੀਮਾਂ ਨੇ 4 ਇਕਾਈਆਂ ’ਤੇ ਛਾਪੇਮਾਰੀ ਕੀਤੀ, ਜਿਸ ਵਿਚ ਬੈਟਰੀ ਸਿੱਕਾ, ਲੇਡੀਜ਼ ਗਾਰਮੈਂਟਸ, ਬੇਕਰੀ ਅਤੇ ਸਕ੍ਰੈਪ ਇਕਾਈ ਸ਼ਾਮਲ ਹਨ।

ਜੀ. ਐੱਸ. ਟੀ. ਜਲੰਧਰ-2 ਦੀ ਟੀਮ ਵੱਲੋਂ ਅਸਿਸਟੈਂਟ ਕਮਿਸ਼ਨਰ ਮੈਡਮ ਸ਼ੁਭੀ ਆਂਗਰਾ ਦੀ ਪ੍ਰਧਾਨਗੀ ਵਿਚ ਜਲੰਧਰ ਵਿਚ 3 ਥਾਵਾਂ ’ਤੇ ਛਾਪੇਮਾਰੀ ਕਰਕੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਸ਼ੁਰੂਆਤੀ ਕਾਰਵਾਈ ਵਿਚ ਅੱਧੀ ਦਰਜਨ ਅਧਿਕਾਰੀਆਂ ਦੀ ਟੀਮ ਪੀਰਬੋਦਲਾ ਬਾਜ਼ਾਰ ਸਥਿਤ ਰਾਮ ਨਾਥ ਐਂਡ ਸੰਨਜ਼ ਵਿਖੇ ਪਹੁੰਚੀ, ਜਿੱਥੇ ਲੇਡੀਜ਼ ਗਾਰਮੈਂਟਸ ਦਾ ਵੱਡੇ ਪੱਧਰ ’ਤੇ ਕਾਰੋਬਾਰ ਕੀਤਾ ਜਾ ਰਿਹਾ ਸੀ ਪਰ ਮਹਿਕਮੇ ਨੂੰ ਖ਼ਦਸ਼ਾ ਜ਼ਾਹਿਰ ਹੋਇਆ ਕਿ ਕਰੋੜਾਂ ਦੀ ਟਰਨਓਵਰ ਵਾਲੀ ਉਕਤ ਫਰਮ ਵੱਲੋਂ ਵੇਚੇ ਜਾ ਰਹੇ ਮਾਲ ਦੇ ਪੂਰੇ ਬਿੱਲ ਨਹੀਂ ਬਣਾਏ ਜਾ ਰਹੇ।

ਇਹ ਵੀ ਪੜ੍ਹੋ: ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਕੱਪੜੇ ’ਤੇ 1000 ਰੁਪਏ ਤੱਕ 5 ਫੀਸਦੀ ਜੀ. ਐੱਸ. ਟੀ. ਦੀ ਸਲੈਬ ਲੱਗਦੀ ਹੈ, ਜਦਕਿ 1000 ਤੋਂ ਉਪਰ 12 ਫ਼ੀਸਦੀ ਜੀ. ਐੱਸ. ਟੀ. ਦੀ ਦਰ ਲਾਗੂ ਹੁੰਦੀ ਹੈ। ਵਪਾਰੀਆਂ ਵੱਲੋਂ ਕੱਪੜੇ ਵੇਚਣ ਸਮੇਂ ਘੱਟ ਸਲੈਬ ਦੇ ਹਿਸਾਬ ਨਾਲ ਬਿਲਿੰਗ ਕੀਤੀ ਜਾਂਦੀ ਹੈ, ਜਿਸ ਨਾਲ ਵਿਭਾਗ ਨੂੰ ਬਣਦਾ ਟੈਕਸ ਨਹੀਂ ਮਿਲ ਪਾਉਂਦਾ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਕੱਪੜਾ ਖਰੀਦਣ ਲਈ ਆਉਣ ਵਾਲੀਆਂ ਔਰਤਾਂ ਅਤੇ ਹੋਰ ਗਾਹਕਾਂ ਵੱਲੋਂ ਬਿੱਲਾਂ ਦੀ ਮੰਗ ਨਹੀਂ ਕੀਤੀ ਜਾਂਦੀ ਹੈ, ਜਿਸ ਕਾਰਨ ਵਪਾਰੀ ਬਿੱਲ ਨਹੀਂ ਬਣਾਉਂਦੇ। ਇਸੇ ਤਹਿਤ ਰਾਮ ਨਾਥ ਐਂਡ ਸੰਨਜ਼ ਦੇ ਅੰਦਰ ਪਏ ਕੱਪੜੇ ਦੇ ਸਟਾਕ ਦਾ ਵੇਰਵਾ ਨੋਟ ਕੀਤਾ ਗਿਆ ਅਤੇ ਉਸਨੂੰ ਪ੍ਰਚੇਜ਼ ਬਿੱਲ ਨਾਲ ਕਰਾਸ ਚੈੱਕ ਕੀਤਾ ਗਿਆ। ਵਿਭਾਗ ਨੇ ਇਥੋਂ ਰਿਕਾਰਡ ਨੂੰ ਕਬਜ਼ੇ ਵਿਚ ਲਿਆ ਹੈ।

ਇਸੇ ਤਰ੍ਹਾਂ ਜਲੰਧਰ-2 ਦੀ ਟੀਮ ਵੱਲੋਂ ਵਾਲਮੀਕਿ ਗੇਟ ਸਥਿਤ ਕੁੱਕੂ ਬੇਕਰੀ ਵਿਚ ਛਾਪੇਮਾਰੀ ਕੀਤੀ ਗਈ ਅਤੇ ਅੰਦਰ ਪਏ ਸਟਾਕ ਨੂੰ ਰਜਿਸਟਰ ਨਾਲ ਜੋੜ ਕੇ ਦੇਖਿਆ। ਉਕਤ ਬੇਕਰੀ ਵੱਲੋਂ ਕੇਕ, ਬਿਸਕੁਟ, ਰਸ, ਨਮਕੀਨ ਸਮੇਤ ਕਈ ਤਰ੍ਹਾਂ ਦੀਆਂ ਬੇਕਰੀ ਆਈਟਮਾਂ ਦਾ ਵਪਾਰ ਕੀਤਾ ਜਾਂਦਾ ਹੈ। ਜੀ. ਐੱਸ. ਟੀ. ਮੁਤਾਬਕ ਕੇਕ ਤੇ ਬਿਸਕੁਟ ’ਤੇ 18 ਫ਼ੀਸਦੀ ਦੀ ਸਲੈਬ ਨਿਰਧਾਰਿਤ ਹੈ। ਇਸ ਵਿਚ ਖਦਸ਼ਾ ਜ਼ਾਹਿਰ ਹੋਇਆ ਕਿ ਗਾਹਕਾਂ ਨੂੰ ਮਾਲ ਵੇਚਣ ਸਮੇਂ ਬਿੱਲ ਆਦਿ ਨਹੀਂ ਬਣਾਏ ਜਾ ਰਹੇ, ਉਥੇ ਹੀ ਐੱਚ. ਐੱਸ. ਐੱਨ. ਕੋਡ ਵਿਚ ਵੀ ਘੱਟ ਸਲੈਬ ਵਾਲਾ ਕੋਡ ਵਰਤਿਆ ਜਾ ਰਿਹਾ ਹੈ, ਜਿਸ ਨਾਲ ਵਿਭਾਗ ਨੂੰ ਬਣਦੇ ਟੈਕਸ ਦਾ ਭੁਗਤਾਨ ਨਹੀਂ ਹੋ ਪਾਉਂਦਾ।

ਇਹ ਵੀ ਪੜ੍ਹੋ: ਜਲੰਧਰ: ਪਠਾਨਕੋਟ ਚੌਂਕ ਨੇੜੇ ਵਾਪਰਿਆ ਭਿਆਨਕ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ, ਉੱਡੇ ਚਿੱਥੜੇ

ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਅਜਿਹੇ ਕਈ ਮਾਮਲੇ ਰੌਸ਼ਨੀ ਵਿਚ ਆਏ ਹਨ, ਜਿਸ ਵਿਚ ਬੇਕਰੀ ਉਤਪਾਦਾਂ ਦਾ ਵਪਾਰ ਕਰਨ ਵਾਲੇ ਘੱਟ ਜੀ. ਐੱਸ. ਟੀ. ਲਾਉਣ ਲਈ ਬਿਸਕੁਟ ਦੇ ਰਸ ਵਾਲੇ ਸਲੈਬ ਦੇ ਹਿਸਾਬ ਨਾਲ ਬਿੱਲ ਕੱਟ ਰਹੇ ਹਨ। ਇਥੇ ਚੱਲੀ ਸਰਚ ਦੌਰਾਨ ਵਿਭਾਗ ਨੇ ਕਈ ਕਾਗਜ਼ਾਤ ਕਬਜ਼ੇ ਵਿਚ ਲਏ ਹਨ। ਜਲੰਧਰ-2 ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਸਟੇਟ ਟੈਕਸ ਆਫਿਸਰ ਪਵਨ ਕੁਮਾਰ, ਕੁਲਵਿੰਦਰ ਸਿੰਘ, ਗੁਰਜੀਤ ਸਿੰਘ, ਜਤਿੰਦਰ ਵਾਲੀਆ ਅਤੇ ਹੋਰ ਅਧਿਕਾਰੀ ਮੌਜੂਦ ਰਹੇ। ਜਲੰਧਰ-1 ਦੀ ਟੀਮ ਨੇ ਅਸਿਸਟੈਂਟ ਕਮਿਸ਼ਨਰ ਅਮਨ ਗੁਪਤਾ ਦੇ ਨਿਰਦੇਸ਼ਾਂ ’ਤੇ ਸਕ੍ਰੈਪ ਦਾ ਕਾਰੋਬਾਰ ਕਰਨ ਵਾਲੀ ਫੋਕਲ ਪੁਆਇੰਟ ਸਥਿਤ ਬਾਲਾਜੀ ਇੰਡਸਟਰੀਅਲ ਪ੍ਰੋਡਕਟਸ ਨਾਂ ਦੀ ਫਰਮ ਵਿਚ ਦੁਪਹਿਰ 12 ਵਜੇ ਦੇ ਲਗਭਗ ਛਾਪੇਮਾਰੀ ਕੀਤੀ। ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਫਰਮ ਆਈ. ਟੀ. ਸੀ. ਤਹਿਤ ਬਿਲਿੰਗ ਦਿਖਾ ਕੇ ਟੈਕਸ ਵਿਚ ਗੜਬੜੀ ਕਰ ਰਹੀ ਹੈ। ਉਕਤ ਸਕਰੈਪ ਕਾਰੋਬਾਰ ਵਿਚ ਲੋਹੇ ’ਤੇ 18 ਫ਼ੀਸਦੀ ਦੇ ਹਿਸਾਬ ਨਾਲ ਜੀ. ਐੱਸ. ਟੀ. ਦਰ ਲਾਗੂ ਹੁੰਦੀ ਹੈ, ਜਦਕਿ ਮਹਿਕਮੇ ਨੂੰ ਉਮੀਦ ਦੇ ਮੁਤਾਬਕ ਟੈਕਸ ਪ੍ਰਾਪਤ ਨਹੀਂ ਹੋ ਰਿਹਾ ਸੀ। ਵਿਭਾਗ ਨੇ ਕਾਗਜ਼ਾਤ ਤੇ ਰਿਕਾਰਡ ਦੀਆਂ ਜਾਣਕਾਰੀਆਂ ਇਕੱਤਰ ਕੀਤੀਆਂ ਅਤੇ ਜਾਂਚ ਜਾਰੀ ਹੈ। ਇਸ ਮੌਕੇ ਸਟੇਟ ਟੈਕਸ ਅਫ਼ਸਰ ਜਗਮਾਲ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਸ਼੍ਰੀਮਤੀ ਨਵਜੋਤ ਸ਼ਰਮਾ ਸਮੇਤ ਇੰਸਪੈਕਟਰ ਅਤੇ ਹੋਰ ਮੌਜੂਦ ਸਨ।

ਇਹ ਵੀ ਪੜ੍ਹੋ: ਕਰਤਾਰਪੁਰ ਵਿਖੇ 'ਲਵ ਮੈਰਿਜ' ਕਰਨ 'ਤੇ ਭਰਾ ਨੇ ਸਹੁਰਿਆਂ ਘਰ ਜਾ ਕੇ ਭੈਣ ਦਾ ਗਲਾ ਘੁੱਟ ਕੇ ਕੀਤਾ ਕਤਲ

PunjabKesari

ਵ੍ਹਾਈਟ ਮੈਟਲ ਦੇ 2 ਯੂਨਿਟਾਂ ’ਤੇ ਫਿਲਮੀ ਅੰਦਾਜ਼ ’ਚ ਇਕੋ ਵੇਲੇ ਛਾਪੇਮਾਰੀ
ਜਲੰਧਰ-2 ਦੀ ਟੀਮ ਵੱਲੋਂ ਅਸਿਸਟੈਂਟ ਕਮਿਸ਼ਨਰ ਸ਼ੁਭੀ ਆਂਗਰਾ ਦੀਆਂ ਹਦਾਇਤਾਂ ’ਤੇ ਫਿਲਮੀ ਅੰਦਾਜ਼ ਵਿਚ ਇਕ ਵੱਡੀ ਇਕਾਈ ਦੇ 2 ਯੂਨਿਟਾਂ ’ਤੇ ਇਕੋ ਵੇਲੇ ਛਾਪੇਮਾਰੀ ਕੀਤੀ ਗਈ। ਗੁੱਜਾ ਪੀਰ ਸਥਿਤ ਸਕ੍ਰੈਪ ਇਕਾਈ ਵ੍ਹਾਈਟ ਮੈਟਲ ’ਤੇ ਦੁਪਹਿਰ 12.30 ਵਜੇ ਦੇ ਲਗਭਗ ਛਾਪੇਮਾਰੀ ਕੀਤੀ ਗਈ। ਰਿਕਾਰਡ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਾ ਹੋ ਸਕੇ, ਇਸ ਲਈ ਜਲੰਧਰ-2 ਦੀ ਦੂਜੀ ਟੀਮ ਗਦਾਈਪੁਰ ਸਥਿਤ ਵ੍ਹਾਈਟ ਮੈਟਲ ਦੇ ਗੋਦਾਮ ਵਿਚ ਪਹੁੰਚੀ। ਉਕਤ ਇਕਾਈ ਬੈਟਰੀਆਂ ਤੋੜ ਕੇ ਉਨ੍ਹਾਂ ਵਿਚੋਂ ਸਿੱਕਾ ਕੱਢ ਕੇ ਇੰਡਸਟਰੀ ਨੂੰ ਸਪਲਾਈ ਕਰਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਗੁਪਤ ਸੂਚਨਾ ਮਿਲੀ ਸੀ ਕਿ ਬਿਨਾਂ ਬਿੱਲ ਦੇ ਬੈਟਰੀਆਂ ਆਦਿ ਖਰੀਦ ਕੇ ਮਾਲ ਨੂੰ ਟੈਕਸ ਬਚਾਉਣ ਲਈ 2 ਨੰਬਰ ਵਿਚ (ਬਿਨਾਂ ਬਿੱਲ) ਭੇਜ ਦਿੱਤਾ ਜਾਂਦਾ ਹੈ, ਜਿਸ ਨਾਲ ਮਹਿਕਮੇ ਨੂੰ ਟੈਕਸ ਵਿਚ ਵੱਡੇ ਪੱਧਰ ’ਤੇ ਚੂਨਾ ਲੱਗ ਰਿਹਾ ਹੈ। ਇਥੋਂ ਵਿਭਾਗ ਨੇ ਕਈ ਕਾਗਜ਼ਾਤ ਦੇ ਮੋਬਾਇਲ ਡਾਟਾ ਨੂੰ ਕਬਜ਼ੇ ਵਿਚ ਲਿਆ ਹੈ।

ਇਹ ਵੀ ਪੜ੍ਹੋ:  ਗੈਂਗਸਟਰ ਦਿਲਪ੍ਰੀਤ ਬਾਬਾ ਦੀ ਮਾਂ ਆਈ ਮੀਡੀਆ ਸਾਹਮਣੇ, ਬਠਿੰਡਾ ਜੇਲ੍ਹ ਅਧਿਕਾਰੀਆਂ ’ਤੇ ਲਾਏ ਵੱਡੇ ਦੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News