ਘਰ ''ਚੋਂ ਦਵਾਈ ਲੈਣ ਗਈ 15 ਸਾਲਾ ਲੜਕੀ ਸ਼ੱਕੀ ਹਾਲਾਤ ''ਚ ਗਾਇਬ

07/11/2020 1:07:34 PM

ਜਲੰਧਰ (ਵਰੁਣ)— ਸਲੇਮਪੁਰ ਮੁਸਲਮਾਨਾਂ ਵਿਚ ਬੀਤੇ ਦਿਨੀਂ 15 ਸਾਲ ਦੀ ਲੜਕੀ ਸ਼ੱਕੀ ਹਾਲਾਤ 'ਚ ਗਾਇਬ ਹੋ ਗਈ। ਜਿਵੇਂ ਹੀ ਮਾਮਲਾ ਪੁਲਸ ਕੋਲ ਪਹੁੰਚਿਆ ਤਾਂ ਪੁਲਸ ਨੇ ਅਣਪਛਾਤੇ ਵਿਅਕਤੀ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਮੰਨਣਾ ਹੈ ਕਿ ਲੜਕੀ ਆਪਣੀ ਮਰਜ਼ੀ ਨਾਲ ਹੀ ਗਈ ਹੈ ਕਿਉਂਕਿ ਉਹ ਜਾਣ ਤੋਂ ਪਹਿਲਾਂ ਘਰ ਅਤੇ ਕੰਮ ਤੋਂ ਕੁਲ 1600 ਰੁਪਏ ਲੈ ਕੇ ਗਈ ਹੈ।

ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਨੇ ਲਈ ਦੋ ਹੋਰ ਮਰੀਜ਼ਾਂ ਦੀ ਜਾਨ, ਮੌਤਾਂ ਦਾ ਅੰਕੜਾ 25 ਤੱਕ ਪੁੱਜਾ
ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸਲੇਮਪੁਰ ਮੁਸਲਮਾਨਾਂ ਨਿਵਾਸੀ ਇਕ ਔਰਤ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ 15 ਸਾਲਾ ਧੀ ਘਰੋਂ ਦਵਾਈ ਲੈਣ ਗਈ ਸੀ ਪਰ ਵਾਪਸ ਨਹੀਂ ਪਰਤੀ। ਔਰਤ ਨੇ ਦੱਸਿਆ ਕਿ ਉਸਦੀਆਂ 4 ਧੀਆਂ ਅਤੇ 2 ਪੁੱਤਰ ਹਨ। ਜਿਨ੍ਹਾਂ 'ਚੋਂ 3 ਧੀਆਂ ਦਾ ਵਿਆਹ ਹੋ ਚੁੱਕਾ ਹੈ, ਜਦਕਿ ਗਾਇਬ ਹੋਈ ਲੜਕੀ ਚੌਥੇ ਨੰਬਰ 'ਤੇ ਹੈ।

ਇਹ ਵੀ ਪੜ੍ਹੋ​​​​​​​:  ਕੈਪਟਨ ਅਮਰਿੰਦਰ ਸਿੰਘ ਅੱਜ ਫਿਰ ਫੇਸਬੁੱਕ 'ਤੇ ਜਨਤਾ ਸਾਹਮਣੇ ਹੋਣਗੇ ਰੂ-ਬ-ਰੂ
ਥਾਣਾ ਇੰਚਾਰਜ ਨੇ ਦੱਸਿਆ ਕਿ ਕੰਮ ਤੋਂ ਘਰ ਪਰਤ ਆਉਣ ਕਾਰਨ ਉਕਤ ਲੜਕੀ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਸੀ। ਘਰੋਂ ਜਾਣ ਤੋਂ ਪਹਿਲਾਂ ਉਹ ਆਪਣੇ ਘਰੋਂ ਇਕ ਹਜ਼ਾਰ ਰੁਪਏ ਅਤੇ ਜਿੱਥੇ ਕੰਮ ਕਰਦੀ ਸੀ, ਉਥੋਂ 600 ਰੁਪਏ ਲੈ ਕੇ ਗਈ ਹੈ। ਪੁਲਸ ਨੇ ਲੜਕੀ ਦੀ ਤਲਾਸ਼ 'ਚ ਰੇਲਵੇ ਸਟੇਸ਼ਨ, ਬੱਸ ਸਟੈਂਡ ਤੋਂ ਲੈ ਕੇ ਘਰ ਦੇ ਨੇੜੇ ਸਥਿਤ ਧਾਰਮਿਕ ਥਾਵਾਂ 'ਚ ਜਾ ਕੇ ਵੀ ਜਾਂਚ ਕੀਤੀ ਪਰ ਉਸ ਦਾ ਸੁਰਾਗ ਨਹੀਂ ਲੱਗਾ। ਪੁਲਸ ਦਾ ਕਹਿਣਾ ਹੈ ਕਿ ਕੇਸ ਦਰਜ ਕਰ ਲਿਆ ਹੈ ਅਤੇ ਜਲਦ ਹੀ ਲੜਕੀ ਨੂੰ ਬਰਾਮਦ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ​​​​​​​: ਜਲੰਧਰ 'ਚ ਅੱਜ ਤਾਲਾਬੰਦੀ ਲੱਗਣ ਨੂੰ ਲੈ ਕੇ ਉੱਡੀ ਅਫ਼ਵਾਹ ਬਾਰੇ ਡੀ. ਸੀ. ਨੇ ਦਿੱਤਾ ਸਪਸ਼ਟੀਕਰਨ


shivani attri

Content Editor

Related News