ਸ਼ਾਮ ਸਮੇਂ ਪਹਿਲਾਂ ਅਗਵਾ ਕੀਤੀ ਕੁੜੀ, ਫਿਰ ਪੁਲਸ ਦੇ ਡਰੋਂ ਤੜਕਸਾਰ ਘਰ ਲਾਗੇ ਛੱਡ ਗਏ ਮੁਲਜ਼ਮ

12/23/2020 3:02:12 PM

ਨੂਰਪੁਰਬੇਦੀ (ਭੰਡਾਰੀ)— ਸੋਮਵਾਰ ਸ਼ਾਮ ਨੂੰ ਅਚਾਨਕ ਨੂਰਪੁਰਬੇਦੀ ਸ਼ਹਿਰ ’ਚੋਂ ਅਗਵਾ ਹੋਈ ਇਕ 12 ਸਾਲਾ ਕੁੜੀ ਨੂੰ ਕਥਿਤ ਦੋਸ਼ੀ, ਪੁਲਸ ਵੱਲੋਂ ਤੇਜ਼ੀ ਨਾਲ ਵਿੱਢੀ ਕਾਰਵਾਈ ਦੇ ਡਰ ਤੋਂ ਉਸ ਨੂੰ ਤੜਕਸਾਰ ਘਰ ਦੇ ਲਾਗੇ ਛੱਡ ਗਏ। ਜ਼ਿਕਰਯੋਗ ਹੈ ਕਿ ਸੋਮਵਾਰ ਸ਼ਾਮ ਕਰੀਬ 4 ਵਜੇ ਨੂਰਪੁਰਬੇਦੀ ਵਿਖੇ ਰਹਿੰਦੇ ਇਕ ਪਰਿਵਾਰ ਦੀ 12 ਸਾਲਾ ਕੁੜੀ ਜੋ 6ਵੀਂ ਜਮਾਤ ਦੀ ਵਿਦਿਆਰਥਣ ਹੈ, ਅਚਾਨਕ ਲਾਪਤਾ ਹੋ ਗਈ ਸੀ, ਜਿਸ ਸਬੰਧੀ ਪਰਿਵਾਰਕ ਮੈਂਬਰਾਂ ਵੱਲੋਂ ਅਪਣੇ ਪੱਧਰ ’ਤੇ ਕਾਫ਼ੀ ਦੇਰ ਤੱਕ ਭਾਲ ਕਰਨ ਉਪਰੰਤ ਇਸਦੀ ਸਥਾਨਕ ਥਾਣੇ ਵਿਖੇ ਸੂਚਨਾ ਦਿੱਤੀ ਗਈ।

ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਕੁੜੀ ਦੇ ਪਿਤਾ ਜੋ ਨੂਰਪੁਰਬੇਦੀ ਵਿਖੇ ਪਰਿਵਾਰ ਸਮੇਤ ਕਿਰਾਏ ’ਤੇ ਰਹਿੰਦਾ ਹੈ, ਨੇ ਦੱਸਿਆ ਕਿ ਮੇਰੀਆਂ 3 ਕੁੜੀਆਂ ਹਨ ਅਤੇ ਵਿਚਕਾਰਲੀ ਕੁੜੀ ਜੋ 6ਵੀਂ ਜਮਾਤ ’ਚ ਪੜ੍ਹਦੀ ਹੈ ਅਤੇ ਸਕੂਲ ਬੰਦ ਹੋਣ ਕਾਰਨ ਘਰ ’ਚ ਹੀ ਪੜ੍ਹਾਈ ਕਰਦੀ ਹੈ। ਮੈਨੂੰ ਦੁਕਾਨ ’ਤੇ ਚਾਹ ਦੇਣ ਤੋਂ ਬਾਅਦ ਘਰ ਸਾਇਕਲ ਖੜ੍ਹਾ ਕਰਕੇ ਅਪਣੀ ਵੱਡੀ ਭੈਣ ਨੂੰ ਇਹ ਕਹਿ ਕੇ ਚਲੀ ਗਈ ਕਿ ਉਹ ਬਾਜ਼ਾਰ ’ਚ ਦੁਕਾਨ ਕਰਦੀ ਆਪਣੀ ਮਾਤਾ ਕੋਲ ਜਾ ਰਹੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ’ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜੇ ਦੋ ਪਰਿਵਾਰ, ਜਵਾਨ ਪੁੱਤਾਂ ਦੀ ਹੋਈ ਮੌਤ

ਇਸ ਤੋਂ ਬਾਅਦ ਸ਼ਾਮ ਨੂੰ ਉਸ ਦੀ ਪਤਨੀ ਨੇ ਦੱਸਿਆ ਕਿ ਉਸ ਦੀ ਬੇਟੀ ਸ਼ਾਮ 4 ਵਜੇ ਦੀ ਘਰ ਤੋਂ ਗਈ ਹੈ, ਜੋ ਨਾ ਤਾਂ ਮੇਰੇ ਕੋਲ ਦੁਕਾਨ ’ਤੇ ਆਈ ਅਤੇ ਨਾ ਹੀ ਘਰ ਪਰਤੀ ਹੈ। ਇਸ ਤੋਂ ਬਾਅਦ ਸਾਰਾ ਪਰਿਵਾਰ ਅਤੇ ਗੁਆਂਢੀ ਕੁੜੀ ਦੀ ਭਾਲ ’ਚ ਜੁਟ ਗਏ। ਉਨ੍ਹਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਕੋਈ ਵਿਅਕਤੀ ਉਸ ਦੀ ਨਾਬਾਲਗ ਕੁੜੀ ਨੂੰ ਵਰਗਲਾ ਕੇ ਭਜਾ ਕੇ ਲੈ ਗਿਆ ਹੈ।
ਥਾਣਾ ਮੁਖੀ ਨੂਰਪੁਰਬੇਦੀ ਬਿਕਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅਗਵਾਹ ਨਾਬਾਲਗ ਕੁੜੀ ਦੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇਉਸ ਦੀ ਭਾਲ ਲਈ ਪੁਲਸ ਵੱਲੋਂ ਤੁਰੰਤ ਹਰਕਤ ਦਿਖਾਉਂਦਿਆਂ ਥਾਂ-ਥਾਂ ਨਾਕਾਬੰਦੀ ਕਰਵਾਈ ਗਈ ਸੀ ਅਤੇ ਸ਼ੱਕੀ ਸਥਾਨਾਂ ਤੋਂ ਇਲਾਵਾ ਧਾਰਮਿਕ ਸਥਾਨਾਂ ਸਹਿਤ ਵੱਖ-ਵੱਖ ਥਾਈਂ ਤੇਜ਼ੀ ਨਾਲ ਕੁੜੀ ਦੀ ਭਾਲ ਕੀਤੀ ਗਈ। 

ਉਨ੍ਹਾਂ ਕਿਹਾ ਕਿ ਪੁਲਸ ਦੀ ਕਾਰਵਾਈ ਅਤੇ ਚੈਕਿੰਗ ਨੂੰ ਵੇਖਦੇ ਹੋਏ ਦੋਸ਼ੀ ਨਾਬਾਲਗ ਕੁੜੀ ਨੂੰ ਕਰੀਬ 14 ਘੰਟਿਆਂ ਬਾਅਦ ਹੀ ਮੰਗਲਵਾਰ ਸਵੇਰੇ ਕਰੀਬ 6 ਕੁ ਵਜੇ ਉਸ ਦੇ ਘਰ ਦੇ ਨੇੜੇ ਛੱਡ ਗਏ। ਏ. ਐੱਸ. ਆਈ. ਸੰਜੀਵ ਕੁਮਾਰ ਨੇ ਦੱਸਿਆ ਕਿ ਅਗਵਾਕਾਰਾਂ ਦੀ ਗਿਣਤੀ ਇਕ ਤੋਂ ਜ਼ਿਆਦਾ ਵੀ ਹੋ ਸਕਦੀ ਹੈ ਜਿਸ ’ਤੇ ਨਾਬਾਲਗ ਕੁੜੀ ਦੇ ਪਿਤਾ ਦੇ ਬਿਆਨਾਂ ’ਤੇ ਆਈ. ਪੀ. ਸੀ. ਦੀ ਧਾਰਾ 363 ਅਤੇ 366 ਤਹਿਤ ਨਾਮਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਫੜਨ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਜਲੰਧਰ ’ਚ ਪ੍ਰਾਪਰਟੀ ਵਿਵਾਦ ਦਾ ਖ਼ੌਫ਼ਨਾਕ ਅੰਤ, ਭਰਾ ’ਤੇ ਗੋਲੀ ਚਲਾਉਣ ਵਾਲੇ ਅੰਮਿ੍ਰਤਪਾਲ ਨੇ ਕੀਤੀ ਖ਼ੁਦਕੁਸ਼ੀ


shivani attri

Content Editor

Related News