ਦੋਨਾ ਇਲਾਕੇ ’ਚ ਲੁੱਟਾਂਖੋਹਾਂ ਕਰਨ ਵਾਲਾ 5 ਮੈਂਬਰੀ ਲੁਟੇਰਾ ਗਿਰੋਹ ਗ੍ਰਿਫ਼ਤਾਰ
06/10/2023 3:39:19 PM

ਮੱਲ੍ਹੀਆਂ ਕਲਾਂ (ਟੁੱਟ)- ਵਿਧਾਨ ਸਭਾ ਹਲਕਾ ਨਕੋਦਰ ਅਧੀਨ ਪੈਂਦੇ ਦੋਨਾ ਇਲਾਕੇ ਦੀ ਪੁਲਸ ਚੌਂਕੀ ਪਿੰਡ ਉੱਗੀ ਦੀ ਪੁਲਸ ਪਾਰਟੀ ਵੱਲੋਂ ਬੜੀ ਦੋਨਾ ਇਲਾਕੇ ’ਚ ਇਕ ਲੁੱਟਾਂਖੋਹਾਂ ਕਰਨ ਵਾਲੇ 5 ਮੈਂਬਰੀ ਗਿਰੋਹ ਨੂੰ ਕਾਬੂ ਕਰਨ ’ਚ ਭਾਰੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਨਕੋਦਰ ਦੇ ਡੀ. ਐੱਸ. ਪੀ. ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋਨਾ ਇਲਾਕੇ ਅੰਦਰ ਲੁੱਟਾਂਖੋਹਾਂ ਕਰਨ ਵਾਲੇ ਇਕ ਲੁਟੇਰਾ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੋਨਾ ਇਲਾਕੇ ਦੇ ਵੱਖ-ਵੱਖ ਪਿੰਡਾਂ ’ਚ ਲੋਕਾਂ ਨੂੰ ਲੁੱਟਿਆ।
ਇਨ੍ਹਾਂ ਤੋਂ ਚੋਰੀ ਦੇ 3 ਮੋਟਰਸਾਈਕਲ, ਇਕ ਐਕਟਿਵਾ, 12 ਮੋਬਾਇਲ, 6 ਚਾਦਰਾਂ ਤੇ 5 ਹਜਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਸ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸ਼ਾਹਪੁਰ ਚੌਂਕ ’ਚ 3 ਨੌਜਵਾਨ ਐਕਟਿਵਾ ’ਤੇ ਲੁੱਟਖੋਹ ਦੀ ਤਾਕ ’ਚ ਖੜ੍ਹੇ ਹਨ। ਉੱਗੀ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਉਮੇਸ਼ ਕੁਮਾਰ ਪਠਾਣੀਆ ਨੇ ਪੁਲਸ ਪਾਰਟੀ ਸਮੇਤ ਉਕਤ ਲੁਟੇਰਿਆਂ ਨੂੰ ਕਾਬੂ ਕਰਕੇ 2 ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਕਾਕਾ ਪੁੱਤਰ ਬਲਦੇਵ ਸਿੰਘ, ਰਣਵੀਰ ਸਿੰਘ ਪੁੱਤਰ ਲਾਲ ਸਿੰਘ, ਰਾਜਾ ਪੁੱਤਰ ਬੀਰਾ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸਿੱਧੂ ਸਾਰੇ ਪਿੰਡ ਕਾਹਲਵਾਂ ਥਾਣਾ ਸਦਰ (ਕਪਰੂਥਲਾ), ਸੁਖਜਿੰਦਰ ਸਿੰਘ ਉਰਫ਼ ਸਾਗਰ ਪੁੱਤਰ ਜਸਵੀਰ ਸਿੰਘ ਪਿੰਡ ਸ਼ਾਹਪੁਰ ਥਾਣਾ ਸਦਰ ਨਕੋਦਰ ਵਜੋ ਹੋਈ। ਪੁਲਸ ਦੀ ਸੂਚਨਾ ਮੁਤਾਬਕ ਉਕਤ ਲੁਟੇਰਿਆ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਲਈ ਨਕੋਦਰ ਦੀ ਮਾਣਯੋਗ ਅਦਾਲਤ ਵੱਲੋਂ 4 ਦਿਨ ਦਾ ਰਿਮਾਂਡ ਲਿਆ ਗਿਆ ਹੈ ਤਾਂ ਜੋ ਹੋਰ ਲੁੱਟਾਂਖੋਹਾਂ ਦਾ ਖ਼ੁਲਾਸਾ ਹੋ ਸਕੇ।
ਇਹ ਵੀ ਪੜ੍ਹੋ: 14239 ਕੱਚੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani