ਚੋਰੀਆਂ ਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫ਼ਾਸ਼, 3 ਗ੍ਰਿਫ਼ਤਾਰ

Friday, Sep 20, 2024 - 04:18 PM (IST)

ਜਲੰਧਰ (ਰਮਨ)–ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਥਾਣਾ ਨੰਬਰ 2 ਦੀ ਪੁਲਸ ਨੇ ਸ਼ਹਿਰ ਵਿਚ ਚੋਰੀਆਂ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਭਾਂਡਾ ਭੰਨਦੇ ਹੋਏ 3 ਵਿਅਕਤੀਆਂ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਲੁਟੇਰਿਆਂ ਕੋਲੋਂ ਪੁਲਸ ਨੇ ਵੱਖ-ਵੱਖ ਬ੍ਰਾਂਡ ਦੇ 15 ਮੋਬਾਇਲ ਫੋਨ, ਇਕ ਛੁਰਾ (ਚਾਕੂ) ਅਤੇ ਇਕ ਬਿਨਾਂ ਨੰਬਰ ਦੀ ਐਕਟਿਵਾ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਲੁਟੇਰਿਆਂ ਦੀ ਪਛਾਣ ਵਿਕਾਸ ਉਰਫ਼ ਕਾਲੀ, ਸੌਰਵ ਉਰਫ਼ ਸਾਬੀ ਅਤੇ ਰਿਸ਼ੀ ਕੁਮਾਰ ਉਰਫ਼ ਰਿਸ਼ੀ ਦੇ ਰੂਪ ਵਿਚ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਡੀ. ਸੀ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਥਾਣਾ ਨੰਬਰ 2 ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਟੇਲ ਚੌਂਕ ਜਲੰਧਰ ਵਿਚ ਜਾਲ ਵਿਛਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਸ਼ਹਿਰ ਵਿਚ ਚੋਰੀਆਂ ਅਤੇ ਸਨੈਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਕਾਸ ਉਰਫ ਕਾਲੀ, ਸੌਰਵ ਉਰਫ਼ ਸਾਬੀ, ਤਰੁਣ ਬਗਾਨੀਆ ਅਤੇ ਰਿਸ਼ੀ ਕਪੂਰ ਉਰਫ਼ ਰਿਸ਼ੀ ਗਾਂਧੀ ਵਨਿਤਾ ਆਸ਼ਰਮ ਕੋਲ ਕਿਸੇ ਦੀ ਉਡੀਕ ਕਰ ਰਹੇ ਹਨ। ਪੁਲਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਸ਼ਹਿਰ 'ਤੇ ਬਲੈਕਆਊਟ ਦਾ ਖ਼ਤਰਾ, ਜਾਣੋ ਕੀ ਹੈ ਕਾਰਨ

ਉਨ੍ਹਾਂ ਕਿਹਾ ਕਿ ਧਾਰਾ 303(2), 304(2), 3(5), ਬਾਅਦ ਵਿਚ 317(2) ਬੀ. ਐੱਨ. ਐੱਸ. ਤਹਿਤ ਐੱਫ਼. ਆਈ. ਆਰ. ਨੰਬਰ 97 ਮਿਤੀ 18 ਸਤੰਬਰ 2024 ਨੂੰ ਪੁਲਸ ਸਟੇਸ਼ਨ ਡਿਵੀਜ਼ਨ ਨੰਬਰ 2 ਜਲੰਧਰ ਵਿਚ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲੋਂ ਵੱਖ-ਵੱਖ ਬ੍ਰਾਂਡਾਂ ਦੇ 15 ਮੋਬਾਈਲ ਫੋਨ ਅਤੇ ਇਕ ਦਾਤਰ (ਚਾਕੂ), ਇਕ ਬਿਨਾਂ ਨੰਬਰ ਦੀ ਐਕਟਿਵਾ ਬਰਾਮਦ ਕੀਤੀ ਗਈ ਹੈ। ਡੀ. ਸੀ. ਪੀ. ਸ਼ਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਸ਼ਹਿਰ ਵਿਚ ਲੁੱਟ ਦੀਆਂ ਕਈ ਵਾਰਦਾਤਾਂ ਵਿਚ ਸ਼ਾਮਲ ਸਨ। ਪੁਲਸ ਮਾਮਲੇ ਦੀ ਅੱਗੇ ਜਾਂਚ ਕਰ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਿਵਕਾਸ ਖ਼ਿਲਾਫ਼ ਪਹਿਲਾਂ ਤੋਂ ਹੀ 2 ਮਾਮਲੇ ਪੈਂਡਿੰਗ ਹਨ, ਜਦਕਿ ਰਿਸ਼ੀ ਖ਼ਿਲਾਫ਼ 6 ਮਾਮਲੇ ਪੈਂਡਿੰਗ ਹਨ। ਉਨ੍ਹਾਂ ਕਿਹਾ ਕਿ ਪੁਲਸ ਸ਼ਹਿਰ ਵਿਚੋਂ ਜੁਰਮ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ ਅਤੇ ਇਸ ਨੇਕ ਕੰਮ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ।

ਆਦਰਸ਼ ਨਗਰ ’ਚ ਨੌਜਵਾਨ ਤੋਂ 300 ਰੁਪਏ ਖੋਹਣ ਵਾਲੀ ਵਾਰਦਾਤ ਵੀ ਹੋਈ ਹੱਲ
ਆਦਰਸ਼ ਨਗਰ ਵਿਚ ਇਕ ਨੌਜਵਾਨ ਤੋਂ ਹਥਿਆਰ ਦੇ ਜ਼ੋਰ ’ਤੇ 300 ਰੁਪਏ ਲੁੱਟਣ ਵਾਲੇ ਲੁਟੇਰੇ ਵੀ ਹੱਥ-ਪੈਰ ਤੁੜਵਾ ਬੈਠੇ। ਪੁਲਸ ਨੇ ਕੁਝ ਦਿਨ ਪਹਿਲਾਂ ਹੋਈ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਕੇ ਲੁਟੇਰਿਆਂ ਨੂੰ ਫੜ ਲਿਆ। ਕ੍ਰਾਈਮ ਪੈਟਰੋਲ ਦੇਖ ਕੇ ਖੁਦ ਨੂੰ ਸ਼ਾਤਿਰ ਸਮਝਣੇ ਵਾਲੇ ਉਕਤ ਲੁਟੇਰੇ ਕਹਿੰਦੇ ਸਨ ਕਿ ਉਨ੍ਹਾਂ ਨੂੰ ਕੋਈ ਨਹੀਂ ਫੜ ਸਕਦਾ। ਥਾਣਾ ਨੰਬਰ 2 ਦੀ ਪੁਲਸ ਨੇ ਕੁਝ ਹੀ ਦਿਨਾਂ ਵਿਚ ਲੁਟੇਰਿਆਂ ਨੂੰ ਫੜ ਕੇ ਉਨ੍ਹਾਂ ਦੀ ਸਾਰੀ ਤੇਜ਼ਤਰਾਰੀ ਕੱਢ ਦਿੱਤੀ। ਚੰਗੀ ‘ਖਾਤਿਰਦਾਰੀ’ਹੁੰਦੀ ਵੇਖ ਲੁਟੇਰਿਆਂ ਨੇ ਕਿਹਾ ਕਿ ਦੋਬਾਰਾ ਕ੍ਰਾਈਮ ਕਰਨਾ ਤਾਂ ਦੂਰ, ਕ੍ਰਾਈਮ ਪੈਟਰੋਲ ਦੇਖਣਾ ਵੀ ਛੱਡ ਦੇਣਗੇ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਗੁਰਦੁਆਰਾ ਸਾਹਿਬ 'ਚ ਲੱਗੀ ਭਿਆਨਕ ਅੱਗ, ਅਗਨ ਭੇਟ ਹੋਇਆ ਸ੍ਰੀ ਅੰਮ੍ਰਿਤਬਾਣੀ ਦਾ ਸਰੂਪ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News