66 ਕਿਲੋ ਡੋਡੇ ਬਰਾਮਦ, 2 ਖ਼ਿਲਾਫ਼ ਕੇਸ ਦਰਜ
Wednesday, Aug 20, 2025 - 05:37 PM (IST)

ਗੜ੍ਹਸ਼ੰਕਰ (ਭਾਰਦਵਾਜ)-ਗੜ੍ਹਸ਼ੰਕਰ ਪੁਲਸ ਨੇ ਰਾਮਪੁਰ ਬਿਲੜੋ ਪਿੰਡ ਵਿਚ ਛਾਪੇਮਾਰੀ ਕਰਕੇ ਇਕ ਘਰ ’ਚੋਂ 66 ਕਿਲੋ 940 ਗ੍ਰਾਮ ਡੋਡੇ ਪੋਸਤ ਬਰਾਮਦ ਕਰਕੇ ਦੋ ਮੁਲਜ਼ਮ ਪ੍ਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰ ਬਖ਼ਤਾਵਰ ਸਿੰਘ ਵਾਸੀ ਪਿੰਡ ਰਾਮਪੁਰ ਬਿਲੜੋ ਥਾਣਾ ਗੜ੍ਹਸ਼ੰਕਰ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਦਰਜ ਕੇਸ ਮੁਤਾਬਕ ਏ. ਐੱਸ. ਆਈ. ਗੁਰਨੇਕ ਸਿੰਘ ਪੁਲਸ ਪਾਰਟੀ ਨਾਲ ਬੰਗਾ ਚੌਂਕ ਵਿਖੇ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁੱਖਬਰ ਨੇ ਇਤਲਾਹ ਦਿੱਤੀ ਕਿ ਉਕਤ ਪ੍ਰਦੀਪ ਸਿੰਘ ਅਤੇ ਜਸਵਿੰਦਰ ਸਿੰਘ ਭਾਰੀ ਮਾਤਰਾ ਵਿਚ ਡੋਡੇ ਪੋਸਤ ਵੇਚਦੇ ਹਨ। ਜੇਕਰ ਇਨ੍ਹਾਂ ਦੇ ਘਰ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿਚ ਡੋਡੇ ਪੋਸਤ ਬਰਾਮਦ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: Punjab : ਕੁੜੀ ਨਾਲ ਜਬਰ-ਜ਼ਿਨਾਹ ਤੋਂ ਬਾਅਦ Private Video Leak ਹੋਣ ਮਗਰੋਂ ਪੁਲਸ ਦਾ ਵੱਡਾ ਐਕਸ਼ਨ
ਇਸ ਇਤਲਾਹ ’ਤੇ ਪੁਲਸ ਪਾਰਟੀ ਵੱਲੋਂ ਉਕਤ ਦੇ ਘਰ ਰਾਮਪੁਰ ਬਿਲੜੋ ਵਿਖੇ ਰੇਡ ਕੀਤੀ ਗਈ ਤਾਂ ਪੁਲਸ ਨੂੰ ਵੇਖ ਕੇ ਉਕਤ ਦੋਵੇਂ ਛੱਤ ’ਤੇ ਚੜ੍ਹ ਕੇ ਫਰਾਰ ਹੋ ਗਏ। ਪਿੰਡ ਦੇ ਸਰਪੰਚ ਦੀ ਹਾਜ਼ਰੀ ਵਿਚ ਘਰ ਦੀ ਤਲਾਸ਼ੀ ਦੌਰਾਨ ਪੁਲਸ ਨੂੰ ਡੋਡੇ ਪੋਸਤ ਬਰਾਮਦ ਹੋਇਆ, ਜੋਕਿ 66 ਕਿਲੋ 940 ਗ੍ਰਾਮ ਸਨ। ਇਸ ਸਬੰਧੀ ਦੋਹਾਂ ਖਿਲਾਫ ਥਾਣਾ ਗੜ੍ਹਸ਼ੰਕਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ! ਕੁੜੀ ਨਾਲ ਜਿਨਸੀ ਸ਼ੋਸ਼ਣ ਮਗਰੋਂ ਵੀਡੀਓ ਕਰ 'ਤੀ ਵਾਇਰਲ, ਮਹਿਲਾ ਕਮਿਸ਼ਨ ਦਾ ਸਖ਼ਤ ਐਕਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e