ਮੁਕੰਦਪੁਰ ''ਚ ਨਾਕਾ ਤੋੜ ਕੇ ਭੱਜੇ ਕਾਰ ਸਵਾਰਾਂ ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ ਨੂੰ ਦਰੜਿਆ

Saturday, Jul 01, 2023 - 12:34 PM (IST)

ਮੁਕੰਦਪੁਰ ''ਚ ਨਾਕਾ ਤੋੜ ਕੇ ਭੱਜੇ ਕਾਰ ਸਵਾਰਾਂ ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ ਨੂੰ ਦਰੜਿਆ

ਮੁਕੰਦਪੁਰ (ਸੰਜੀਵ)- ਥਾਣਾ ਮੁਕੰਦਪੁਰ ਪੁਲਸ ਵੱਲੋਂ ਵਾਈ ਪੁਆਇੰਟ ਮੁਕੰਦਪੁਰ, ਅੱਪਰਾ ਫਗਵਾੜਾ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਕਾਰ-ਸਵਾਰ ਨਾਕਾ ਤੋੜ ਕੇ ਕਰੀਬ ਡੇਢ ਕਿਲੋਮੀਟਰ ਬੰਗਾ ਵੱਲ ਨੂੰ ਜਾਂਦੇ ਹੋਏ ਪਿਓ-ਪੁੱਤ ਨੂੰ ਦਰੜ ਕੇ ਗੰਭੀਰ ਜ਼ਖਮੀ ਕਰ ਦਿੱਤਾ। ਥਾਣਾ ਮੁਕੰਦਪੁਰ ਵਿਖੇ ਤਾਇਨਾਤ ਏ. ਐੱਸ. ਆਈ. ਸੁਰਿੰਦਰ ਨੇ ਦੱਸਿਆ ਕਿ ਜਦੋਂ ਮੈਂ ਨਾਕੇ ’ਤੇ ਕਾਰ ਨੂੰ ਰੋਕਿਆ ਤਾਂ ਕਾਰ ਸਵਾਰ ਦੋ ਨੌਜਵਾਨ ਕਾਰ ਨਾਕਾ ਤੋੜ ਕੇ ਭਜਾ ਕੇ ਲੈ ਗਏ ਤਾਂ ਇਸ ’ਚ ਮੇਰੇ ਵੀ ਮਾਮੂਲੀ ਸੱਟਾਂ ਹੱਥ ’ਤੇ ਲੱਗੀਆਂ। ਮੋਟਰਸਾਈਕਲ ਚਾਲਕ ਹਰਬਲਾਸ ਦੁਸਾਂਝ ਕਲਾਂ ਖਾਣਾ ਗੁਰਾਇਆ ਨੇ ਦੱਸਿਆ ਕਿ ਅਸੀਂ ਨਵਾਂਸ਼ਹਿਰ ਤੋਂ ਵਾਪਸ ਪਿੰਡ ਦੁਸਾਂਝਾ ਨੂੰ ਜਾ ਰਹੇ ਸੀ।

PunjabKesari
ਜਦੋਂ ਮੁਕੰਦਪੁਰ ਪਹੁੰਚੇ ਤਾਂ ਕਾਰ ਸਵਾਰਾਂ ਨੇ ਸਾਨੂੰ ਦਰੜ ਕੇ ਰੱਖ ਦਿੱਤਾ ਅਤੇ ਕਾਫ਼ੀ ਦੂਰ ਤੱਕ ਘੜੀਸ ਕੇ ਲੈ ਗਏ ਮੇਰੇ ਤੇ ਮੇਰੇ ਪੁੱਤਰ ਹਰਕਮਲ ਦੇ ਕਾਫ਼ੀ ਸੱਟਾਂ ਲੱਗੀਆਂ ਸਰਕਾਰੀ ਹਸਪਤਾਲ ਦੇ ਡਾਕਟਰ ਕਜਲਾ ਨੇ ਦੱਸਿਆ ਕਿ ਹਰਬਲਾਸ ਦੀ ਹਾਲਤ ਗੰਭੀਰ ਹੋਣ ਕਰ ਕੇ ਇਸ ਨੂੰ ਵੱਡੇ ਹਸਪਤਾਲ ਰੈਫਰ ਕੀਤਾ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਜੋ ਵੀ ਪਰਿਵਾਰ ਵਾਲੇ ਜਾਂ ਇਹ ਬਿਆਨ ਦਰਜ ਕਰਾਉਣਗੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਾਰ ਭਜਾਉਣ ਵਾਲੇ ਦੋਨੋਂ ਵਿਅਕਤੀਆਂ ਨੂੰ ਕਾਰ ਸਮੇਤ ਕਾਬੂ ਕਰ ਲਿਆ ਹੈ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਪੰਜਾਬ ਦੀ ਸਿਆਸਤ ਦੇ 13 ਅਖਾੜੇ, 12 ’ਤੇ ਆਮ ਆਦਮੀ ਪਾਰਟੀ ਕੋਲ ਖਿਡਾਰੀ ਹੀ ਨਹੀਂ

PunjabKesariਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਮੁਕੇਰੀਆਂ ਦੇ 27 ਸਾਲਾ ਨੌਜਵਾਨ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News