ਫਗਵਾੜਾ ’ਚ ਕਿਸਾਨ ਤੇ ਭਾਜਪਾ ਨੇਤਾ ਹੋਏ ਆਹਮਣੇ-ਸਾਹਮਣੇ

Sunday, Jul 25, 2021 - 01:06 PM (IST)

ਫਗਵਾੜਾ ’ਚ ਕਿਸਾਨ ਤੇ ਭਾਜਪਾ ਨੇਤਾ ਹੋਏ ਆਹਮਣੇ-ਸਾਹਮਣੇ

ਫਗਵਾੜਾ (ਜਲੋਟਾ, ਹਰਜੋਤ)- ਫਗਵਾੜਾ ਦੇ ਸਤਨਾਮਪੁਰਾ ਇਲਾਕੇ ਚ ਸ਼ਨੀਵਾਰ ਉਸ ਵੇਲੇ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ ਜਦੋਂ ਇਕ ਭਾਜਪਾ ਨੇਤਾ ਦੀ ਦੁਕਾਨ ਦੇ ਉਦਘਾਟਨ ਦੇ ਮੌਕੇ ਕਿਸਾਨ ਅਤੇ ਭਾਜਪਾ ਆਗੂ ਇਕ ਦੂਜੇ ਦੇ ਆਹਮਣੇ-ਸਾਹਮਣੇ ਹੋ ਗਏ ਅਤੇ ਦੋਨਾਂ ਪੱਖਾਂ ਨੇ ਇਕ ਦੂਜੇ ਦੇ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਕਿਸਾਨਾਂ ਨੇ ਭਾਜਪਾ ਨੇਤਾ ਦੀ ਦੁਕਾਨ ਦੇ ਅੱਗੇ ਧਰਨਾ ਲਗਾ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਹਾਲਾਤ ਕੁਝ ਸਮੇਂ ਲਈ ਉਦੋਂ ਬੇਹੱਦ ਜ਼ਿਆਦਾ ਤਣਾਅ ਭਰੇ ਹੋ ਗਏ ਜਦੋਂ ਮੌਕੇ ਉਤੇ ਭਾਜਪਾ ਨੇਤਾ ਵੱਲੋਂ ਆਪਣੀ ਦੁਕਾਨ ਦੇ ਉਦਘਾਟਨ ਨੂੰ ਲੈ ਕੇ ਲਗਾਏ ਗਏ ਟੈਂਟ ਨੂੰ ਕੁਝ ਲੋਕਾਂ ਨੇ ਛੇੜਛਾੜ ਕਰਦੇ ਹੋਏ ਇਸ ਨੂੰ ਪੁੱਟਣ ਦੀ ਵੱਡੀ ਕੋਸ਼ਿਸ਼ ਕਰ ਦਿੱਤੀ। ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਭਾਰੀ ਪੁਲਸ ਫੋਰਸ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਵਿਚ ਬਚਾਅ ਕਰਦੇ ਹੋਏ ਦੋਨਾਂ ਪੱਖਾਂ ਨੂੰ ਸ਼ਾਂਤ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਮਾਮਲਾ ਵਧਦਾ ਹੀ ਚਲਾ ਗਿਆ ।

ਸਰਹੱਦੋਂ ਪਾਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਤ, ਵਿਆਹ ਦੇ 6 ਦਿਨਾਂ ਬਾਅਦ ਹੀ ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਦਰਦਨਾਕ ਮੌਤ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਇਕ ਪਾਸੇ ਤਾਂ ਦੇਸ਼ ਦਾ ਅੰਨਦਾਤਾ ਆਪਣੀ ਜਾਇਜ਼ ਮੰਗਾਂ ਨੂੰ ਲੈ ਕੇ ਦਿੱਲੀ ਦੇ ਬਾਰਡਰ 'ਤੇ ਬੀਤੇ ਕਈ ਦਿਨਾਂ ਤੋਂ ਰੋਸ ਧਰਨੇ ਲਗਾ ਕੇ ਮੋਦੀ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਜਦਕਿ ਦੂਜੇ ਪਾਸੇ ਸੱਤਾ ਦੇ ਨਸ਼ੇ ਵਿਚ ਚੂਰ ਮੋਦੀ ਸਰਕਾਰ ਅਤੇ ਇਸ ਸਰਕਾਰ ਚ ਵੱਡੇ ਅਹੁਦਿਆਂ ਤੇ ਬੈਠੇ ਰਾਜਨੇਤਾ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਅਣਦੇਖੀ ਕਾਰਨ ਥਾਂ- ਥਾਂ ਜਾ ਕੇ ਉਦਘਾਟਨ ਕਰਦੇ ਫਿਰ ਰਹੇ ਹਨ।  ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਜ਼ਿਆਦਾ ਦੁੱਖ ਅਤੇ ਹੈਰਾਨੀ ਹੋਈ ਹੈ ਖ਼ੁਦ ਨੂੰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਦਾ ਦਾਅਵਾ ਕਰਨ ਵਾਲੇ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੇਤਾ ਹਕੀਕਤ ਚ ਭਾਜਪਾ ਨੇਤਾਵਾਂ ਦੇ ਨਾਲ ਆਪਸੀ ਮੇਲ ਜੋਲ ਬਣਾ ਕੇ ਪੂਰੀ ਤਰ੍ਹਾਂ ਦੇ ਨਾਲ ਭਾਜਪਾ ਦੀ ਹੀ ਬੋਲੀ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਅੱਜ ਭਾਜਪਾ ਨੇਤਾ ਵੱਲੋਂ ਫਗਵਾੜਾ ਚ ਕੀਤੇ ਜਾ ਰਹੇ ਸਮਾਗਮ ਚ ਦੋਨਾਂ ਪਾਰਟੀਆਂ ਦੇ ਨੇਤਾ ਪੁੱਜੇ ਹਨ ।

ਇਹ ਵੀ ਪੜ੍ਹੋ: ਜਲੰਧਰ: ਸਚਿਨ ਜੈਨ ਕਤਲ ਮਾਮਲੇ 'ਚ ਸਾਹਮਣੇ ਆਈ CCTV ਫੁਟੇਜ, ਹੋਏ ਕਈ ਅਹਿਮ ਖੁਲਾਸੇ

PunjabKesari

ਉੱਥੇ ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸਾਨ ਭਰਾਵਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਅਤੇ ਮੰਗਾਂ ਨੂੰ ਲੈ ਕੇ ਨਿੱਤ ਦਿਨ ਲਵਾਏ ਜਾ ਰਹੇ ਰੋਸ ਧਰਨਿਆਂ ਨੂੰ ਲੈ ਕੇ ਕੋਈ ਇਤਰਾਜ਼ ਨਹੀਂ ਹੈ ਪਰ ਉਨ੍ਹਾਂ ਨੂੰ ਇਸ ਗੱਲ ਨੂੰ ਲੈ ਕੇ ਸਖ਼ਤ ਇਤਰਾਜ਼ ਹੈ ਕਿ ਅੱਜ ਜਿਸ ਸਮਾਗਮ ਦਾ ਵਿਰੋਧ ਕਿਸਾਨ ਆਗੂਆਂ ਵੱਲੋਂ ਕੀਤਾ ਗਿਆ ਹੈ ਉਹ ਪੂਰੀ ਤਰ੍ਹਾਂ ਨਾਲ ਭਾਜਪਾ ਨੇਤਾ ਦਾ ਨਿੱਜੀ ਤੌਰ ਤੇ ਰੱਖਿਆ ਗਿਆ ਸਮਾਗਮ ਸੀ ਜਿਸ ਨੂੰ ਜਾਣ ਬੁੱਝ ਕੇ ਖ਼ਰਾਬ ਕੀਤਾ ਗਿਆ ਹੈ ਅਤੇ ਮੌਕੇ ਤੇ ਪੁੱਜੇ ਕੁਝ ਲੋਕਾਂ ਵੱਲੋਂ ਜਾਣ ਬੁੱਝ ਕੇ ਸਮਾਗਮ ਦੇ ਟੈਂਟ ਪੁੱਟੇ ਗਏ ਹਨ ਜੋ ਕਿ ਬਹੁਤ ਹੀ ਗਲਤ ਗੱਲ ਹੈ । ਭਾਜਪਾ ਆਗੂਆਂ ਨੇ ਕਿਹਾ ਕਿ ਇਹ ਸਾਰੇ ਮਾਮਲੇ ਵਿਚ ਭਾਜਪਾ ਦੇ ਕੁਝ ਆਗੂਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਸਾਰਾ ਖੇਡਿਆ ਗਿਆ ਖੇਡ ਪ੍ਰਸ਼ਾਸਨ ਅਤੇ ਪੁਲਸ ਦੀ ਸ਼ਹਿ ਤੇ ਅੰਜਾਮ ਦਿੱਤਾ ਗਿਆ ਹੈ । ਕਿਉਂਕਿ ਇਹ ਹੋਹ ਨਹੀਂ ਸਕਦਾ ਹੈ ਕਿ ਬਿਨਾਂ ਸ਼ਹਿ ਤੋਂ ਜੋ ਅੱਜ ਹੋਇਆ ਹੈ ਉਹ ਵਾਪਰ ਜਾਵੇ। ਮਾਮਲੇ ਨੂੰ ਲੈ ਕੇ ਦੋਨਾਂ ਪੱਖਾਂ ਵੱਲੋਂ ਇਕ-ਦੂਜੇ 'ਤੇ ਲਗਾਏ ਜਾ ਰਹੇ ਦੋਸ਼ ਦੌਰਾਨ ਹਾਲਾਤ ਉਦੋਂ ਸੁਖਦ ਹੋ ਗਏ ਜਦੋਂ ਮੌਕੇ ਤੇ ਪੁੱਜੇ ਐਸਐਸਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਦੋਨਾਂ ਪੱਖਾਂ ਦੇ ਨਾਲ ਗੱਲਬਾਤ ਕਰਦੇ ਹੋਏ ਮਾਮਲੇ ਨੂੰ ਪੂਰੀ ਤਰ੍ਹਾਂ ਨਾਲ ਸ਼ਾਂਤ ਕਰਵਾ ਦਿੱਤਾ।

ਇਹ ਵੀ ਪੜ੍ਹੋ: ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਗੋਰਾਇਆ ਵਿਖੇ ਨਵ-ਜਨਮੇ ਬੱਚੇ ਦੀ ਪਤੀਲੇ ‘ਚ ਪਾ ਕੇ ਸੁੱਟੀ ਲਾਸ਼

ਇਸ ਮੌਕੇ ਐੱਸ.ਐੱਸ.ਪੀ. ਖੱਖ ਨੇ ਕਿਹਾ ਕਿ ਉਨ੍ਹਾਂ ਉਹ ਕਿਸੇ ਵੀ ਪੱਖ ਦੀ ਕੋਈ ਲਿਖਤ ਸ਼ਿਕਾਇਤ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਦੋਨਾਂ ਪੱਖਾਂ ਚ ਬਣੇ ਮੱਤਭੇਦ ਖ਼ਤਮ ਹੋ ਗਏ ਹਨ। ਇਸ ਤੋਂ ਬਾਅਦ ਸੰਘਰਸ਼ ਕਰ ਰਹੇ ਕਿਸਾਨਾਂ ਨੇ ਮੌਕੇ 'ਤੇ ਲਗਾਏ ਗਏ ਰੋਸ ਧਰਨੇ ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਉਥੇ ਕੁਝ ਕਿਸਾਨ ਆਗੂਆਂ ਨੇ ਸਾਫ ਤੌਰ 'ਤੇ ਦਾਅਵਾ ਕਰ ਰਿਹਾ ਹੈ ਕਿ ਜਦ ਤੱਕ ਮੋਦੀ ਸਰਕਾਰ ਕਿਸਾਨਾਂ ਵੱਲੋਂ ਰੱਖੀਆਂ ਗਈਆਂ ਮੰਗਾਂ ਅਤੇ ਦੇਸ਼ ਚ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ ਹੈ ਤਦ ਤਕ ਫਗਵਾੜਾ ਵਿਚ ਕਿਸੇ ਵੀ ਪੱਧਰ 'ਤੇ ਭਾਜਪਾ ਆਗੂਆਂ ਨੂੰ ਸਮਾਗਮ ਕਰਨ ਨਹੀਂ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਮੋਰਿੰਡਾ ਪਹੁੰਚੇ ਨਵਜੋਤ ਸਿੱਧੂ ਬੋਲੇ, 'ਕਿਸਾਨ ਮੋਰਚਾ ਕਿਸੇ ਤੀਰਥ ਨਾਲੋਂ ਘੱਟ ਨਹੀਂ, ਬੁਲਾਉਣ ਤਾਂ ਜਾਵਾਂਗਾ ਨੰਗੇ ਪੈਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News