'ਭਾਰਤ ਬੰਦ' ਦਾ ਮੁਕੇਰੀਆਂ 'ਚ ਦਿੱਸਿਆ ਅਸਰ, ਸੜਕਾਂ 'ਤੇ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ
Monday, Sep 27, 2021 - 07:26 PM (IST)
 
            
            ਮੁਕੇਰੀਆਂ (ਝਾਵਰ, ਨਾਗਲਾ, ਬਲਵੀਰ )-ਸੰਯੁਕਤ ਕਿਸਾਨ ਮੋਰਚੇ ਦੀ ਭਾਰਤ ਬੰਦ ਦੀ ਕਾਲ ’ਤੇ ਮਾਤਾ ਰਾਣੀ ਚੌਕ ਮੁਕੇਰੀਆਂ ਵਿਖੇ ਆਰਮੀ ਤੇ ਐਮਰਜੈਂਸੀ ਸੇਵਾਵਾਂ ਛੱਡ ਕੇ ਸੰਪੂਰਨ ਤੌਰ ’ਤੇ ਬੰਦ ਕੀਤਾ ਗਿਆ, ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੁਕੇਰੀਆਂ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਰੰਧਾਵਾ ਨੇ ਕੀਤੀ, ਜਿਸ ’ਚ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਸਮੂਹ ਰਵਿਦਾਸ ਸਭਾਵਾਂ, ਅੰਬੇਡਕਰ ਸਭਾਵਾਂ, ਕਰਨੀ ਸੈਨਾ, ਜੱਟ ਮਹਾਸਭਾ ਮੁਕੇਰੀਆਂ, ਫਾਰਮਰ ਵੈੱਲਫੇਅਰ ਐਸੋਸੀਏਸ਼ਨ, ਪੇਰੈਂਟਸ ਵੈੱਲਫੇਅਰ ਸੋਸਾਇਟੀ ਆਦਿ ਸ਼ਾਮਲ ਸਨ। ਜ਼ਿਲਾ ਪ੍ਰੀਸਦ ਮੈਂਬਰ ਸੁਮਿਤ ਡਡਵਾਲ, ਕਰਨੀ ਸੈਨਾ ਪੰਜਾਬ ਦੇ ਪ੍ਰਧਾਨ ਨਿਰੋਤਮ ਸਿੰਘ, ਐੱਨ. ਆਰ. ਆਈ. ਤਰਸੇਮ ਮਿਨਹਾਸ, ਮਹਾਤਮਾ ਕੁਲਭੂਸ਼ਣ ਸੋਹਲ, ਕਿਸਾਨ ਸ਼ਾਮ ਸਿੰਘ, ਸਤਨਾਮ ਸਿੰਘ ਚੀਮਾ, ਸਰਪੰਚ ਦਿਲਬਾਗ ਸਿੰਘ,ਜਗਜੀਤ ਸਿੰਘ ਮਨਸੂਰਪੁਰ ਆਦਿ ਪ੍ਰਮੁੱਖ ਸ਼ਖਸੀਅਤਾਂ ਨੇ ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ।
ਇਹ ਵੀ ਪੜ੍ਹੋ : ਟਾਂਡਾ ਵਿਖੇ ਇਕੋ ਚਿਖਾ 'ਚ ਬਲੀਆਂ ਪਿਓ-ਪੁੱਤ ਤੇ ਧੀ ਦੀਆਂ ਮ੍ਰਿਤਕ ਦੇਹਾਂ, ਦਰਦਨਾਕ ਮੰਜ਼ਰ ਵੇਖ ਹਰ ਅੱਖ ਹੋਈ ਨਮ

ਅੱਜ ਭਾਰਤ ਬੰਦ ਦੇ ਰੋਸ ਪ੍ਰਦਰਸ਼ਨ ’ਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਰੰਧਾਵਾ, ਜਨਰਲ ਸਕੱਤਰ ਇੰਦਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਹੀ ਲੈਣੇ ਪੈਣਗੇ। ਕਿਸਾਨ ਕਿਸੇ ਵੀ ਕੀਮਤ ’ਤੇ ਆਪਣੀ ਜ਼ਮੀਨ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਨਹੀਂ ਹੋਣ ਦੇਣਗੇ। ਇਸ ਮੌਕੇ ਅਮਰ ਸਿੰਘ ਰਾਜਪੂਤ, ਦਿਲਬਾਗ ਸਿੰਘ ਰੰਧਾਵਾ, ਮਾਸਟਰ ਰਮਨਦੀਪ ਸਿੰਘ, ਗੁਰਵਿੰਦਰ ਸਿੰਘ ਘੁੱਲੂਵਾਲ, ਗੁਰਜੀਵਨ ਸਿੰਘ, ਹਰਸਿਮਰਨ ਸਿੰਘ, ਗੁਰਵਿੰਦਰ ਸਿੰਘ ਭਿੰਡਰ, ਸਰਬਜੀਤ ਸਿੰਘ ਲੰਬੜਦਾਰ, ਬਲਵੰਤ ਸਿੰਘ ਸਰਪੰਚ ਛਾਂਟਾਂ,ਸਤਪਾਲ ਸਿੰਘ ਲੰਬੜਦਾਰ, ਚੌਹਾਨ ਭਾਗ ਸਿੰਘ, ਨਰਿੰਦਰ ਸਿੰਘ, ਮੁਖਤਿਆਰ ਸਿੰਘ, ਸਤਪਾਲ ਸਿੰਘ ਟਾਂਡਾ ਰਾਮ ਸਹਾਏ,ਮੁਖਤਿਆਰ ਸਿੰਘ, ਬਲਦੇਵ ਸਿੰਘ, ਗੁਰਦੇਵ ਸਿੰਘ ਸਰਪੰਚ, ਲਾਡੀ ਨੋਨੀ ਮੁਕੇਰੀਆਂ, ਰਾਜਵਿੰਦਰ ਕਾਕੂ, ਜਸਵੰਤ ਸਿੰਘ ਕਾਕਾ, ਮਨਜੀਤ ਸਿੰਘ ਬਰੋਟਾ ਸਰਪੰਚ, ਪਰਮਿੰਦਰ ਸਿੰਘ ਮੌਜੋਵਾਲ, ਰੋਸ਼ਨ ਲਾਲ, ਮਨਜੀਤ ਸਿੰਘ ਬਰੋਟਾ ਸਰਪੰਚ, ਪਰਮਿੰਦਰ ਸਿੰਘ, ਰੋਸ਼ਨ ਲਾਲ ਪਨਖੂਹ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਮੁਕੇਰੀਆਂ ਸਹਿਰ ਦੇ ਸਮੂਹ ਵਪਾਰਕ ਅਦਾਰੇ ਵੀ ਮੁਕੰਮਲ ਤੌਰ ’ਤੇ ਬੰਦ ਰਹੇ। ਮੁਕੇਰੀਆਂ ਸ਼ਹਿਰ 100 ਫ਼ੀਸਦੀ ਬੰਦ ਰਿਹਾ।
ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਸਾਬਕਾ ਫ਼ੌਜੀ ਦੀ ਬਜ਼ੁਰਗ ਪਤਨੀ ਦੇ ਹੱਥ ਪੈਰ ਬੰਨ੍ਹ ਬੇਰਹਿਮੀ ਨਾਲ ਕਤਲ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            