ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਕਿਸਾਨਾਂ ਦੇ ਵੱਡੇ ਜਥੇ ਅੱਜ ਹੋਣਗੇ ਦਾਣਾ ਮੰਡੀ ਟਾਂਡਾ ਤੋਂ ਦਿੱਲੀ ਰਵਾਨਾ

Friday, Jan 29, 2021 - 06:16 PM (IST)

ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਕਿਸਾਨਾਂ ਦੇ ਵੱਡੇ ਜਥੇ ਅੱਜ ਹੋਣਗੇ ਦਾਣਾ ਮੰਡੀ ਟਾਂਡਾ ਤੋਂ ਦਿੱਲੀ ਰਵਾਨਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇਕ ਮੀਟਿੰਗ ਪਿੰਡ ਫੱਤਾ ਕੁੱਲਾ ’ਚ ਹੋਈ। ਜਿਸ ਵਿਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਭਲਕੇ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਪਰਮਜੀਤ ਸਿੰਘ ਭੁੱਲਾ, ਕੁਲਦੀਪ ਸਿੰਘ ਬੇਗੋਵਾਲ ਅਤੇ ਕਸ਼ਮੀਰ ਸਿੰਘ ਫੱਤਾ ਕੁੱਲਾ ਨੇ ਆਖਿਆ ਕਿ ਦਿੱਲੀ ’ਚ ਚੱਲ ਰਹੇ ਦੇਸ਼ ਵਿਆਪੀ ਕਿਸਾਨ ਨੂੰ ਹੋਰ ਤੇਜ਼ ਕਰਨ ਲਈ 30 ਜਨਵਰੀ ਨੂੰ ਸਵੇਰੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਿਤ ਹਜ਼ਾਰਾਂ ਕਿਸਾਨ ਵੱਡੇ ਕਾਫਲੇ ਦੇ ਰੂਪ ’ਚ ਦਾਣਾ ਮੰਡੀ ਟਾਂਡਾ ਤੋਂ ਦਿੱਲੀ ਲਈ ਕੂਚ ਕਰਨਗੇ।

ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਸਿੰਘੂ ਸਰਹੱਦ ਤੋਂ ਵਾਪਸ ਪਰਤ ਰਹੇ ਪਟਿਆਲਾ ਦੇ ਕਿਸਾਨ ਦੀ ਹਾਦਸੇ ’ਚ ਮੌਤ

ਉਨ੍ਹਾਂ ਆਖਿਆ ਕੇ ਜੇਕਰ ਸਰਕਾਰ ਨੇ ਅੰਦੋਲਨ ’ਤੇ ਕੋਈ ਜ਼ਬਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੂਰੇ ਪੰਜਾਬ ਦੇ ਕਿਸਾਨ ਦਿੱਲੀ ਕੂਚ ਕਰ ਦੇਣਗੇ ਅਤੇ ਖੇਤੀ ਕਾਨੂੰਨਾਂ ਰੱਦ ਕਰਵਾ ਕੇ ਹੀ ਵਾਪਸ ਆਉਣਗੇ । ਇਸ ਸਮੇਂ ਗੁਰਪ੍ਰੀਤ ਸਿੰਘ ਝਾਂਸ, ਗੁਰਜੀਤ ਵਲਟੋਹਾ, ਨਿਸ਼ਾਨ ਸਿੰਘ ਮੰਡ, ਤਰਸੇਮ ਸਿੰਘ, ਸਾਹਿਬ ਸਿੰਘ, ਮੰਨਾ, ਸਤਨਾਮ ਸਿੰਘ ਭੈਣੀ ਮਿਰਜ਼ਾ ਖਾ, ਮਲਕੀਤ ਗਿੱਲ, ਰੇਸ਼ਮ ਸਿੰਘ ਝਾਂਸ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ ਵੱਡਾ ਦਾਅਵਾ, ਦਿੱਲੀ ਪੁਲਸ ਵੱਲੋਂ ਚਲਾਈ ਗੋਲੀ ਨਾਲ ਹੋਈ ਸੀ ਨਵਰੀਤ ਸਿੰਘ ਦੀ ਮੌਤ


author

shivani attri

Content Editor

Related News