ਪੁਦੀਨੇ ਦੀ ਖੇਤੀ ਕਰਨ ਵਾਲੇ ਕਿਸਾਨ ਫ਼ਸਲ ਦਾ ਭਾਅ ਘੱਟ ਮਿਲਣ ਕਾਰਨ ਹੋਏ ਪ੍ਰੇਸ਼ਾਨ, ਲਿਆ ਇਹ ਫ਼ੈਸਲਾ
Friday, Jul 07, 2023 - 04:01 PM (IST)

ਜਲੰਧਰ - ਮਾਨਸੂਨ ਆਉਣ ਨਾਲ ਪੰਜਾਬ ਦੇ ਖੇਤਾਂ ਵਿੱਚ ਹਰਿਆਲੀ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਬਰਸਾਤ ਕਾਰਨ ਕੁਦਰਤੀ ਤੌਰ 'ਤੇ ਖੇਤਾਂ ਵਿੱਚ ਨਮੀ ਆ ਜਾਂਦੀ ਹੈ, ਜੋ ਫ਼ਸਲਾਂ ਲਈ ਬਹੁਤ ਜ਼ਰੂਰੀ ਹੈ। ਫ਼ਸਲਾਂ ਦੇ ਨਾਲ-ਨਾਲ ਖੇਤਾਂ ਵਿੱਚ ਪੁਦੀਨੇ ਵੀ ਬੀਜਿਆ ਜਾਂਦਾ ਹੈ, ਜਿਸ ਦੀ ਬਿਜਾਈ ਸਾਲ ਵਿੱਚ ਦੋ ਵਾਰ ਕੀਤੀ ਜਾਂਦੀ ਹੈ। ਨਵੰਬਰ ਵਿੱਚ ਹਾੜੀ ਅਤੇ ਫਿਰ ਸਾਉਣੀ ਦੀਆਂ ਫ਼ਸਲਾਂ ਨਾਲ ਪੁਦੀਨੇ ਦੀ ਬੀਜਾਈ ਕੀਤੀ ਜਾਂਦਾ ਹੈ, ਜੋ 3-5 ਮਹੀਨਿਆਂ ਵਿੱਚ ਸੰਘਣੀ ਫ਼ਸਲ ਵਜੋਂ ਪ੍ਰਾਪਤ ਹੁੰਦਾ ਹੈ।
ਇਹ ਵੀ ਪੜ੍ਹੋ : ਕ੍ਰਿਕਟ ਵਿਸ਼ਵ ਕੱਪ ਦੇ ਪ੍ਰੇਮੀਆਂ ਲਈ ਅਹਿਮ ਖ਼ਬਰ, ਇਸ ਸਮੱਸਿਆ ਤੋਂ ਮਿਲੇਗੀ ਰਾਹਤ
ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਪੁਦੀਨੇ ਦੀ ਖੇਤੀ ਕਰਨ ਵਾਲੇ ਉਤਪਾਦਕ ਇਸ ਸਮੇਂ ਬਹੁਤ ਪਰੇਸ਼ਾਨ ਹਨ। ਉਕਤ ਉਤਪਾਦਕਾਂ ਨੂੰ ਪੁਦੀਨੇ ਦੀ ਪੈਦਾਵਾਰ ਦਾ ਪੱਕਾ ਭਾਅ ਨਾ ਮਿਲਣ, ਮਜ਼ਦੂਰਾਂ ਦੀ ਉਪਲਬਧਤਾ ਨਾ ਹੋਣ ਅਤੇ ਮੌਸਮ ਦੀ ਗੜਬੜੀ ਵਰਗੇ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਕਾਰਨਾਂ ਕਰਕੇ ਪੁਦੀਨੇ ਦੀ ਫ਼ਸਲ ਹੇਠਲਾ ਰਕਬਾ ਕਾਫ਼ੀ ਮਾਤਰਾਂ ਵਿੱਚ ਘੱਟ ਗਿਆ ਹੈ। ਕਾਸ਼ਤਕਾਰ ਪੁਦੀਨੇ ਦੀ ਖੇਤੀ ਲਈ ਕੋਈ ਸਰਕਾਰੀ ਸਹਾਇਤਾ ਨਾ ਮਿਲਣ ਕਾਰਨ ਪਰੇਸ਼ਾਨ ਹਨ।
ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ
ਸੁਲਤਾਨਪੁਰ ਲੋਧੀ ਦੇ ਇਕ ਪਿੰਡ ਦਾ ਕਿਸਾਨ ਇੱਕ ਸਾਲ ਪਹਿਲਾਂ 80 ਏਕੜ ਜ਼ਮੀਨ ਵਿੱਚ ਪੁਦੀਨੇ ਦੀ ਖੇਤੀ ਕਰਦਾ ਸੀ, ਜੋ ਹੁਣ ਸਿਰਫ਼ 40 ਏਕੜ ਵਿੱਚ ਕਰ ਰਿਹਾ ਹੈ। ਆਉਣ ਵਾਲੇ ਅਗਲੇ ਸਾਲ ਉਹ ਕਿਸਾਨ ਸਿਰਫ਼ 10 ਏਕੜ ਜ਼ਮੀਨ 'ਤੇ ਜਾਂ ਕਦੇ ਵੀ ਨਾ ਪੁਦੀਨੇ ਦੀ ਖੇਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕਿਸਾਨ ਆਪਣੀ ਫ਼ਸਲ ਦਾ ਭਾਅ ਘੱਟ ਮਿਲਣ ਕਾਰਨ ਪ੍ਰੇਸ਼ਾਨ ਹਨ। 20 ਸਾਲ ਤੋਂ ਵੱਧ ਸਮੇਂ ਤੋਂ ਪੁਦੀਨੇ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੇ ਅਗਲੇ ਸੀਜ਼ਨ ਤੋਂ 'ਬਸੰਤ ਮੱਕੀ' ਦੀ ਕਾਸ਼ਤ ਕਰਨ ਦਾ ਫ਼ੈਸਲਾ ਕੀਤਾ ਹੈ, ਕਿਉਂਕਿ ਪੁਦੀਨੇ ਦਾ ਤੇਲ ਸਿਰਫ਼ 1800 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ, ਜੋ ਪਿਛਲੀ ਵਾਰ 2700 ਰੁਪਏ ਦੇ ਕਰੀਬ ਸੀ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਇਕ ਦਿਨ 'ਚ ਕਮਾਏ 19000 ਕਰੋੜ ਰੁਪਏ, ਟਾਪ-10 'ਚ ਮੁੜ ਹੋ ਸਕਦੀ ਹੈ ਐਂਟਰੀ!
ਇਸ ਸਮੇਂ ਜੇਕਰ ਗੱਲ ਕਪੂਰਥਲਾ ਦੀ ਕੀਤੀ ਜਾਵੇ ਤਾਂ ਉਸ ਜ਼ਿਲ੍ਹੇ ਵਿੱਚ ਪੁਦੀਨੇ ਦਾ ਰਕਬਾ 170 ਹੈਕਟੇਅਰ ਹੈ। ਸਾਲ 2010 ਵਿੱਚ ਜ਼ਿਲ੍ਹੇ ਵਿੱਚ 560 ਹੈਕਟੇਅਰ ਤੋਂ ਵੱਧ ਰਕਬੇ ਵਿੱਚ ਪੁਦੀਨੇ ਦੀ ਬਿਜਾਈ ਕੀਤੀ ਗਈ ਸੀ। ਇਹੀ ਹਾਲ ਜਲੰਧਰ ਦਾ ਹੈ। ਪਿਛਲੇ ਸਾਲ ਪੁਦੀਨੇ ਹੇਠ ਰਕਬਾ 750 ਹੈਕਟੇਅਰ ਤੋਂ ਵੱਧ ਸੀ, ਜੋ ਇਸ ਵਾਰ ਘਟ ਕੇ 500 ਹੈਕਟੇਅਰ ਰਹਿ ਗਿਆ ਹੈ। ਘੱਟ ਕੀਮਤ ਸਣੇ ਕਿਸਾਨਾਂ ਨੂੰ ਨੁਕਸਾਨ ਹੋਣ ਤੋਂ ਇਲਾਵਾ ਵਾਢੀ ਦੇ ਸਮੇਂ ਮਜ਼ਦੂਰਾਂ ਦਾ ਨਾ ਮਿਲਣਾ ਵੀ ਵੱਡੀ ਸਮੱਸਿਆ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8