ਕਿਸਾਨਾਂ ਨੇ ਕੌਮੀ ਰਾਜ ਮਾਰਗ ਦਸੂਹਾ ਤੇ ਧਰਨਾ ਲਗਾ ਕੇ ਕੀਤਾ ਟ੍ਰੈਫਿਕ ਜਾਮ

02/16/2024 4:45:35 PM

ਦਸੂਹਾ (ਝਾਵਰ)- ਅੱਜ ਭਾਰਤ ਬੰਦ ਦੌਰਾਨ ਦਸੂਹਾ ਸ਼ਹਿਰ ਦੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ। ਸ਼ਹਿਰ ਵਿੱਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਕਿਸਾਨ ਯੂਨੀਅਨ ਦੇ ਮੈਂਬਰਾਂ ਵੱਲੋਂ ਸਵੇਰ ਸਮੇਂ ਹੀ ਸਕੂਟਰ, ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸਾਨ ਮੋਰਚਾ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਹਾਜ਼ੀਪੁਰ ਚੋਂਕ ਦਸੂਹਾ ਕੌਮੀ ਰਾਜ ਮਾਰਗ ਤੇ ਪਹੁੰਚੇ। ਜਿੱਥੇ ਆਲ ਇੰਡੀਆ ਕਿਸਾਨ ਸਭਾ ਤਹਿਸੀਲ਼ ਦਸੂਹਾ ਦੇ ਪ੍ਰਧਾਨ ਰਣਬੀਰ ਸਿੰਘ, ਕੁੱਲ ਹਿੰਦ ਖੇਤ ਮਜ਼ਦੂਰ ਸਭਾ ਦਸੂਹਾ ਦੇ ਪ੍ਰਧਾਨ ਹਰਪਾਲ ਸਿੰਘ ਦੀ ਮੁੱਖ ਅਗਵਾਈ ਹੇਠ ਕਿਸਾਨਾਂ ਨੂੰ ਨਾਲ ਲੈ ਕੇ ਟ੍ਰੈਫਿਕ ਜਾਮ ਕਰ ਦਿੱਤਾ।

PunjabKesari

ਇਸ ਧਰਨੇ ਤੇ ਬੈਠੇ ਕਿਸਾਨਾਂ ਦੇ ਸਮਰੱਥਨ ਵਿੱਚ ਆਪ ਦੇ ਨੇਤਾ ਜਗਮੋਹਣ ਸਿੰਘ ਬੱਬੂ ਘੁੰਮਣ, ਬਾਬਾ ਗੁਰਦੇਵ ਸਿੰਘ ਨਿਹੰਗ ਸਿੰਘ ਤਰਨਾ ਦੱਲ, ਬਲਾਕ ਸੰਮਤੀ ਮੈਂਬਰ ਧਰਮਿੰਦਰ ਸਿੰਘ ਸਾਬੀ ਟੇਰਕਿਆਣਾ, ਜਸਵੀਰ ਕੌਰ ਆਗਣਵਾੜੀ ਦੀ ਜ਼ਿਲ੍ਹਾ ਪ੍ਰਧਾਨ, ਬਲਵਿੰਦਰ ਕੌਰ ਲੁਗਾਣਾ ਮੀਤ ਪ੍ਰਧਾਨ, ਸਰਬਜੀਤ ਕੌਰ ਤੂਰਾਂ ਜਨਰਲ ਸਕੱਤਰ ਤੇ ਹੋਰ ਜਥੇਬੰਦੀਆ ਦੇ ਆਗੂ ਇਸ ਧਰਨੇ ਵਿੱਚ ਆਏ। ਕਿਸਾਨ ਆਗੂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜੀ ਕਰਦੇ ਰਹੇ। ਇਸ ਮੌਕੇ ਤੇ ਪੁਲਸ ਵੱਲੋ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ।

PunjabKesari

ਇਸ ਮੌਕੇ ਤੇ ਡੀ.ਐੱਸ.ਪੀ.ਦਸੂਹਾ ਜਗਦੀਸ਼ ਰਾਜ ਅੱਤਰੀ ,ਥਾਣਾ ਮੁੱਖੀ ਦਸੂਹਾ ਹਰਪ੍ਰੇਮ ਸਿੰਘ, ਸੀ.ਆਈ.ਡੀ.ਇੰਸਪੈਕਟਰ ਧਰਮਿੰਦਰ ਸਿੰਘ ਜਿੰਮੀ ਭਾਰੀ ਪੁਲਸ ਨਾਲ ਮੋਜੂਦ ਸਨ। ਟ੍ਰੈਫਿਕ ਜਾਮ ਹੋਣ ਕਰਕੇ ਟ੍ਰੈਫਿਕ ਦੇ ਰੂਟ ਵੀ ਬਦਲੇ ਗਏ। ਪਠਾਨਕੋਟ ਮੁਕੇਰੀਆ ਤਲਵਾੜਾ ਤੋਂ ਆਉਣ ਵਾਲੇ ਵਾਹਨਾਂ ਨੂੰ ਨਵੇਂ ਰੂਟਾਂ ਰਾਹੀਂ ਜਾਣਾ ਪਿਆ। ਬੱਸਾਂ ਨਾ ਚੱਲਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਸਕੂਲ ਦੀਆਂ ਬੱਸਾਂ ਨੂੰ ਘਰ ਜਾਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


Aarti dhillon

Content Editor

Related News