ਆਬਕਾਰੀ ਟੀਮ ਨੇ 1500 ਲੀਟਰ ਲਾਹਣ, ਡਰਮ ਅਤੇ ਭੱਠੀ ਕੀਤੀ ਬਰਾਮਦ

Wednesday, Feb 04, 2026 - 07:04 PM (IST)

ਆਬਕਾਰੀ ਟੀਮ ਨੇ 1500 ਲੀਟਰ ਲਾਹਣ, ਡਰਮ ਅਤੇ ਭੱਠੀ ਕੀਤੀ ਬਰਾਮਦ

ਕਪੂਰਥਲਾ (ਮਹਾਜਨ)-ਜ਼ਿਲ੍ਹਾ ਕਪੂਰਥਲਾ ਦੇ ਆਬਕਾਰੀ ਅਫ਼ਸਰ ਕਪੂਰਥਲਾ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਉੱਪ ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ ਜਲੰਧਰ ਸੁਰਿੰਦਰ ਕੁਮਾਰ ਗਰਗ ਅਤੇ ਸਹਾਇਕ ਕਮਿਸ਼ਨਰ (ਆਬਕਾਰੀ) ਕਪੂਰਥਲਾ ਰੇਂਜ ਕਪੂਰਥਲਾ ਨਵਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ 'ਚ ਨਾਜਾਇਜ ਸ਼ਰਾਬ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। 

ਇਹ ਵੀ ਪੜ੍ਹੋ: ਪੰਜਾਬ ਸਰਕਾਰ ਅਸਲ 'ਚ ਦਿੱਲੀ ਤੋਂ ਚੱਲ ਰਹੀ, CM ਮਾਨ ਬਣੇ ਮੋਹਰਾ: ਅਸ਼ਵਨੀ ਸ਼ਰਮਾ

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਵਿਲਾ ਕੋਠੀ ਵਿੱਚ ਤਕਰੀਬਨ 1500 ਲੀਟਰ ਲਾਹਨ ਡਰਮ ਅਤੇ ਭੱਠੀ ਬਰਾਮਦ ਕਰਕੇ ਮੌਕੇ 'ਤੇ ਹੀ ਨਸ਼ਟ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਬਕਾਰੀ ਨਿਰੀਖਕ ਜਤਿੰਦਰਪਾਲ ਸਿੰਘ ਭੁਲੱਥ ਸਰਕਲ, ਆਬਕਾਰੀ ਨਿਰੀਖਕ ਸਿਮਰਨਪ੍ਰੀਤ ਸਿੰਘ ਕਪੂਰਥਲਾ ਸਰਕਲ, ਆਬਕਾਰੀ ਨਿਰੀਖਕ ਸਿਮਰਨਪ੍ਰੀਤ ਸਿੰਘ, ਫਗਵਾੜਾ ਵੈਸਟ ਸਰਕਲ, ਪੁਲਸ ਸਟਾਫ਼ ਅਤੇ ਲੋਕਲ ਪੁਲਸ ਸਟਾਫ਼ ਦੇ ਪੂਰਨ ਸਹਿਯੋਗ ਨਾਲ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਵਿਲਾ ਕੋਠੀ ਵਿਖੇ ਵਿਆਪਕ ਛਾਪੇਮਾਰੀ ਕੀਤੀ ਗਈ।

ਇਹ ਵੀ ਪੜ੍ਹੋ: ਪੰਜਾਬ 'ਚ ਚੱਲਣਗੀਆਂ ਤੇਜ਼ ਹਵਾਵਾਂ! 8 ਫਰਵਰੀ ਤੱਕ ਮੌਸਮ ਦੀ ਪੜ੍ਹੋ ਤਾਜ਼ਾ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ Alert

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News