ਸਤਲੁਜ ਦਰਿਆ ਕੰਢੇ 6 ਘੰਟੇ ਚੱਲੀ ਐਕਸਾਈਜ਼ ਦੀ ਸਰਚ: 7000 ਲਿਟਰ ਨਾਜਾਇਜ਼ ਸ਼ਰਾਬ ਮੌਕੇ ’ਤੇ ਕੀਤੀ ਬਰਾਮਦ

Sunday, May 21, 2023 - 01:50 PM (IST)

ਜਲੰਧਰ (ਪੁਨੀਤ)–ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿਚ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ’ਤੇ ਐਕਸਾਈਜ਼ ਵਿਭਾਗ ਨੇ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ 7000 ਲਿਟਰ ਨਾਜਾਇਜ਼ ਸ਼ਰਾਬ (ਲਾਹਣ) ਬਰਾਮਦ ਕੀਤੀ ਅਤੇ ਉਸ ਨੂੰ ਮੌਕੇ ’ਤੇ ਨਸ਼ਟ ਕਰਵਾ ਦਿੱਤਾ। ਲਗਭਗ 6 ਘੰਟੇ ਚੱਲੀ ਇਸ ਕਾਰਵਾਈ ਦੌਰਾਨ ਨਾਜਾਇਜ਼ ਸ਼ਰਾਬ ਬਣਾਉਣ ਵਿਚ ਵਰਤਿਆ ਜਾਣ ਵਾਲਾ ਸਾਮਾਨ ਅਤੇ ਲੋਹੇ ਦੇ 14 ਵੱਡੇ ਡਰੰਮਾਂ ਆਦਿ ਨੂੰ ਜ਼ਬਤ ਕੀਤਾ ਗਿਆ।

PunjabKesari

ਸੀਨੀਅਰ ਐਕਸਾਈਜ਼ ਅਧਿਕਾਰੀਆਂ ਦੇ ਹੁਕਮਾਂ ’ਤੇ ਇੰਸ. ਰਵਿੰਦਰ ਸਿੰਘ ਅਤੇ ਬਲਦੇਵ ਕ੍ਰਿਸ਼ਨ ਦੀ ਅਗਵਾਈ ਵਿਚ ਟੀਮਾਂ ਬਣਾਈਆਂ ਗਈਆਂ। ਵਿਭਾਗੀ ਪੁਲਸ ਨਾਲ ਟੀਮਾਂ ਨੇ ਸਵੇਰੇ ਸਤਲੁਜ ਦਰਿਆ ਨਾਲ ਲੱਗਦੇ ਫਿਲੌਰ, ਨਕੋਦਰ, ਨੂਰਮਹਿਲ ਸਰਕਲ ਦੇ ਇਲਾਕਿਆਂ ਸੰਗੋਵਾਲ, ਬੁਰਜ, ਢੰਗਾਰਾ ਅਤੇ ਭੋਡੇ ਵਿਚ ਛਾਪੇਮਾਰੀ ਕੀਤੀ। ਇਸ ਦੌਰਾਨ ਸਤਲੁਜ ਦੇ ਪਾਣੀ ਵਿਚੋਂ ਤਰਪਾਲ ਦੇ ਮੋਟੇ ਪਲਾਸਟਿਕ ਵਾਲੇ 14 ਬੈਗ ਬਰਾਮਦ ਹੋਏ, ਜਿਨ੍ਹਾਂ ਵਿਚ ਸ਼ਰਾਬ ਭਰ ਕੇ ਪਾਣੀ ਵਿਚ ਲੁਕਾ ਕੇ ਰੱਖੀ ਗਈ ਸੀ। ਹਰੇਕ ਬੈਗ ਵਿਚ 500 ਲਿਟਰ ਸ਼ਰਾਬ ਸਟੋਰ ਕੀਤੀ ਗਈ ਸੀ। ਵੱਖ-ਵੱਖ ਥਾਵਾਂ ਤੋਂ ਬਰਾਮਦ ਹੋਈ ਸ਼ਰਾਬ 7000 ਲਿਟਰ ਦੇ ਲਗਭਗ ਦੱਸੀ ਗਈ ਹੈ।

ਇਹ ਵੀ ਪੜ੍ਹੋ - ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅਖੀਰ ਤੱਕ ਦੁਨੀਆ ’ਚ ਅੱਧੇ ਤੋਂ ਵੀ ਘੱਟ ਰਹਿ ਜਾਣਗੇ ਖੇਤ, ਮੰਡਰਾ ਸਕਦੈ ਵੱਡਾ ਖ਼ਤਰਾ

ਬਲਦੇਵ ਕ੍ਰਿਸ਼ਨ ਨੇ ਦੱਸਿਆ ਕਿ ਇਸ ਦੌਰਾਨ ਦਰਿਆ ਦੇ ਨਾਲ ਲੱਗਦੇ ਖੇਤਾਂ ਅਤੇ ਖਾਲੀ ਥਾਵਾਂ ’ਤੇ ਲੰਮੇ ਸਮੇਂ ਤੱਕ ਸਰਚ ਕੀਤੀ ਗਈ। ਜਾਂਚ ਟੀਮ ਨੇ ਸਰਚ ਦੌਰਾਨ ਦੇਖਿਆ ਕਿ ਦਰਿਆ ਦੇ ਅੰਦਰ ਕਈ ਥਾਵਾਂ ’ਤੇ ਬਾਂਸ ਦਬਾਏ ਗਏ ਸਨ। ਉਕਤ ਲੱਕੜ ਦੇ ਬਾਂਸਾਂ ਨੂੰ ਦਰਿਆ ਦੇ ਕੰਢੇ ਦੇ ਨਾਲ ਕਈ ਫੁੱਟ ਹੇਠਾਂ ਦਬਾ ਕੇ ਉਨ੍ਹਾਂ ਦੇ ਨਾਲ ਤਰਪਾਲ ਦੇ ਬੈਗ ਬੰਨ੍ਹੇ ਗਏ ਸਨ ਤਾਂ ਕਿ ਬੈਗ ਪਾਣੀ ਦੇ ਵਹਾਅ ਵਿਚ ਵਹਿ ਨਾ ਜਾਣ। ਅਧਿਕਾਰੀਆਂ ਨੇ ਕਿਹਾ ਕਿ ਸ਼ਰਾਬ ਨੂੰ ਉਥੇ ਹੀ ਨਸ਼ਟ ਕਰਵਾ ਦਿੱਤਾ ਗਿਆ।

ਇਹ ਵੀ ਪੜ੍ਹੋ - ਅਹਿਮ ਖ਼ਬਰ: ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬੰਦ ਰਹੇਗੀ ਬਿਜਲੀ, ਝੱਲਣੀ ਪਵੇਗੀ ਪਰੇਸ਼ਾਨੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


shivani attri

Content Editor

Related News