ਆਬਕਾਰੀ ਮਹਿਕਮੇ ਨੇ ਮੰਡ ਇਲਾਕੇ ''ਚੋਂ ਵੱਡੀ ਮਾਤਰਾ ''ਚ ਲਾਹਣ ਬਰਾਮਦ ਕਰਕੇ ਕੀਤੀ ਨਸ਼ਟ
Thursday, Oct 20, 2022 - 02:46 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਆਬਕਾਰੀ ਮਹਿਕਮੇ ਦੀ ਟੀਮ ਬਿਆਸ ਦਰਿਆ ਦੇ ਕੰਢੇ ਭੂਲਪੁਰ, ਟਾਹਲੀ ਅਤੇ ਮਿਆਣੀ ਮੰਡ ਇਲਾਕੇ ਵਿਚ ਸਰਚ ਅਭਿਆਨ ਚਲਾ ਕੇ ਵੱਡੀ ਮਾਤਰਾ ਵਿਚ ਲਾਹਣ ਬਰਾਮਦ ਕੀਤੀ। ਐਕਸਾਈਜ ਕਮਿਸ਼ਨਰ ਹੁਸ਼ਿਆਰਪੁਰ ਰੇਂਜ ਅਵਤਾਰ ਸਿੰਘ ਕੰਗ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਈ. ਓ. ਸ਼ੇਖਰ ਦੀ ਅਗਵਾਈ ਵਿਚ ਇੰਸਪੈਕਟਰ ਮਨਜੀਤ ਕੌਰ, ਲਲਿਤ ਕੁਮਾਰ ਦੀ ਟੀਮ ਨੇ ਇਹ ਤਲਾਸ਼ੀ ਅਭਿਆਨ ਚਲਾਇਆ।
ਇਹ ਵੀ ਪੜ੍ਹੋ: ਦੀਵਾਲੀ ਦੇ ਨੇੜੇ-ਤੇੜੇ ਵਿਧਾਇਕ ਪਰਗਟ ਸਿੰਘ ਨੂੰ ਲੱਗ ਸਕਦੈ ਵੱਡਾ ਝਟਕਾ
ਇਸ ਦੌਰਾਨ ਟੀਮ ਨੇ ਕਿਸੇ ਅਣਪਛਾਤੇ ਤਸਕਰ ਵੱਲੋਂ 10 ਤਰਪਾਲਾਂ ਵਿਚ ਲੁਕੋ ਕੇ ਰੱਖੀ ਲਗਭਗ 18 ਹਜ਼ਾਰ ਮਿਲੀਲੀਟਰ ਲਾਹਣ ਬਰਾਮਦ ਕਰਕੇ ਉਸ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਕੋਈ ਤਸਕਰ ਪੁਲਸ ਟੀਮ ਹੱਥੋਂ ਨਹੀਂ ਚੜ੍ਹਿਆ। ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਮੰਡ ਇਲਾਕੇ ਵਿਚ ਇਸੇ ਤਰਾਂ ਛਾਪੇਮਾਰੀ ਜਾਰੀ ਰਹੇਗੀ।
ਇਹ ਵੀ ਪੜ੍ਹੋ: ਫਗਵਾੜਾ: ਚਿੰਤਪੁਰਨੀ ਤੋਂ ਵਾਪਸ ਪਰਤਦਿਆਂ ਜੋੜੇ ਨਾਲ ਵਾਪਰਿਆ ਭਿਆਨਕ ਹਾਦਸਾ, ਪਤਨੀ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ