ਟਾਂਡਾ ''ਚ ਚੋਰਾਂ ਦੇ ਹੌਂਸਲੇ ਹੋਏ ਬੁਲੰਦ, ਇਕ ਤੋਂ ਬਾਅਦ ਇਕ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

Sunday, Nov 26, 2023 - 02:48 PM (IST)

ਟਾਂਡਾ ''ਚ ਚੋਰਾਂ ਦੇ ਹੌਂਸਲੇ ਹੋਏ ਬੁਲੰਦ, ਇਕ ਤੋਂ ਬਾਅਦ ਇਕ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

ਟਾਂਡਾ ਉੜਮੁੜ (ਪੰਡਿਤ,ਗੁਪਤਾ,ਜਸਵਿੰਦਰ)- ਟਾਂਡਾ 'ਚ ਚੋਰਾਂ ਦੇ ਹੌਸਲੇ ਬੁਲੰਦ ਹਨ। ਬੀਤੀ ਰਾਤ ਚੋਰਾਂ ਨੇ ਟਾਂਡਾ ਵਿਚ 3 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਚੋਰਾਂ ਨੇ ਜਾਜਾ ਰੋਡ ਅਨਾਜ ਮੰਡੀ ਟਾਂਡਾ ਨੇੜੇ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰੀ ਦਾ ਸ਼ਿਕਾਰ ਹੋਏ ਮਨੂੰ ਫੋਰੈਕਸ ਦੇ ਮਾਲਕ ਪ੍ਰੇਮ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਅੱਡਾ ਚੌਲਾਂਗ ਖੋਖਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਨੁਕਸਾਨਿਆ ਗਿਆ ਹੈ ਅਤੇ ਅੰਦਰੋਂ ਲਗਭਗ 2 ਹਜ਼ਾਰ ਰੁਪਏ ਚੋਰੀ ਹੋਏ ਹਨ। ਇਸੇ ਤਰਾਂ ਕਮਲ ਡੈਂਟਲ ਲੈਬ ਅਤੇ ਕਲੀਨਿਕ ਦੇ ਸੰਚਾਲਕ ਡਾ. ਹਰਕਮਲਜੀਤ ਸਿੰਘ ਵਾਸੀ ਸ਼ਾਲਾਪੁਰ ਦੀ ਪਤਨੀ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਕਲੀਨਿਕ ਦਾ ਵੀ ਸ਼ਟਰ ਨੁਕਸਾਨਿਆ ਗਿਆ ਹੈ ਅਤੇ ਅੰਦਰੋਂ ਲਗਭਗ 6 ਹਜ਼ਾਰ ਰੁਪਏ ਚੋਰੀ ਹੋਏ ਹਨ। 

ਇਹ ਵੀ ਪੜ੍ਹੋ- ਵਿਆਹ 'ਚ ਗਏ ਪਰਿਵਾਰ ਨਾਲ ਹੋ ਗਿਆ ਕਾਂਡ, ਅਟੈਚੀ 'ਚੋਂ ਗਹਿਣੇ ਤੇ ਨਕਦੀ ਹੋਈ ਗਾਇਬ

ਚੋਰਾਂ ਨੇ ਰੇਲਵੇ ਸਟੇਸ਼ਨ ਚੌਂਕ ਨੇੜੇ ਨਵੀਨ ਮੈਡੀਕੋਜ਼ ਸਟੋਰ ਨੂੰ ਵੀ ਨਿਸ਼ਾਨਾ ਬਣਾਇਆ। ਹਾਲਾਂਕਿ ਉਹ ਸਟੋਰ 'ਚ ਚੋਰੀ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ। ਸਟੋਰ ਮਾਲਕ ਨਵੀਨ ਕੁਮਾਰ ਪੁੱਤਰ ਬਾਬੂ ਰੂਪ ਲਾਲ ਵਾਸੀ ਅਹੀਆਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਟੋਰ ਦਾ ਸ਼ਟਰ ਟੁੱਟਿਆ ਹੋਇਆ ਹੈ। ਉਨ੍ਹਾਂ ਮੌਕੇ ਤੇ ਆ ਕੇ ਦੇਖਿਆ ਤਾਂ ਅੰਦਰੋਂ ਨੁਕਸਾਨ ਨਹੀਂ ਹੋਇਆ ਸੀ। ਜਦੋ ਉਨ੍ਹਾਂ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਵੇਖੀ ਤਾ ਉਸ ਵਿਚ ਦੋ ਚੋਰ ਵਿਖਾਈ ਦਿੰਦੇ ਹਨ ਜੋ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਸਨ। ਸੂਚਨਾ ਮਿਲਣ 'ਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਲਈ ਕੈਮਰਿਆਂ ਦੀ ਫੁਟੇਜ ਦੀ ਮਦਦ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ- ਮੁੰਡਾ ਹੋਣ ਦੀ ਖੁਸ਼ੀ 'ਚ ਚਲਾ ਰਹੇ ਸੀ ਪਟਾਕੇ, ਅਚਾਨਕ ਵਰਤ ਗਿਆ ਭਾਣਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News