ਆਖਰੀ ਤਰੀਕ 'ਤੇ ਬਿਜਲੀ ਬਿੱਲਾਂ ਦੀ ਅਦਾਇਗੀ ਨਾਲ ਪਾਵਰ ਨਿਗਮ ਨੂੰ ਹੋਈ 7.7 ਕਰੋੜ ਦੀ ਕੁਲੈਕਸ਼ਨ
Tuesday, Jun 02, 2020 - 12:04 PM (IST)

ਜਲੰਧਰ (ਪੁਨੀਤ)— ਇਕ ਪਾਸੇ ਬਿਜਲੀ ਬਿੱਲ ਬਿਨ੍ਹਾ ਦੇਰੀ ਦੇ ਫੀਸ ਜਮ੍ਹਾ ਕਰਵਾਉਣ ਦੀ ਸੋਮਵਾਰ ਨੂੰ ਆਖਰੀ ਤਰੀਕ ਸੀ। ਇਸੇ ਕਰਕੇ ਕੈਸ਼ ਕਾਉਂਟਰਾਂ 'ਤੇ ਬਿੱਲ ਜਮ੍ਹਾ ਕਰਵਾਉਣ ਵਾਲਿਆਂ ਦੀ ਭੀੜ ਰਹੀ, ਜਿਨ੍ਹਾਂ ਦੀ ਨਿਗਰਾਨੀ ਸੀਨੀਅਰ ਅਧਿਕਾਰੀਆਂ ਨੇ ਕਰਨੀ ਸੀ। ਉਥੇ ਹੀ ਬਿਜਲੀ ਖਰਾਬੀ ਦੀਆਂ 1044 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ਨੂੰ ਠੀਕ ਕਰਵਾਉਣ ਦਾ ਪ੍ਰਭਾਵ ਵੀ ਉਨ੍ਹਾਂ 'ਤੇ ਰਿਹਾ, ਇਸ ਕਾਰਨ ਨਿਗਮ ਅਧਿਕਾਰੀਆਂ ਨੂੰ ਦੋਹਰਾ ਕੰਮ ਕਰਨਾ ਪਿਆ।
ਸੋਮਵਾਰ ਬਿਜਲੀ ਦੇ ਬਿੱਲ ਜਮ੍ਹਾ ਕਰਵਾਉਣ ਹਿੱਤ ਸਬ ਡਿਵੀਜ਼ਨਾਂ 'ਚ ਬਣਾਏ ਗਏ ਕੈਸ਼ ਕਾਉਂਟਰਾਂ 'ਤੇ 7.7 ਕਰੋੜ ਰੁਪਏ ਦੇ ਬਿੱਲ ਜਮ੍ਹਾ ਹੋਏ। ਇਸ ਨਾਲ ਮਹਿਕਮੇ ਨੂੰ ਆਰਥਿਕ ਤੌਰ 'ਤੇ ਉਭਰਣ 'ਚ ਮਦਦ ਮਿਲੇਗੀ।