ਬਜ਼ੁਰਗ ਔਰਤ ਨੂੰ ਤੇਜ਼ ਰਫ਼ਤਾਰ ਕ੍ਰੇਨ ਨੇ ਕੁਚਲਿਆ, ਮੌਕੇ ''ਤੇ ਮੌਤ

Friday, Oct 27, 2023 - 02:10 AM (IST)

ਬਜ਼ੁਰਗ ਔਰਤ ਨੂੰ ਤੇਜ਼ ਰਫ਼ਤਾਰ ਕ੍ਰੇਨ ਨੇ ਕੁਚਲਿਆ, ਮੌਕੇ ''ਤੇ ਮੌਤ

ਜਲੰਧਰ (ਵਰੁਣ) : ਫੋਕਲ ਪੁਆਇੰਟ 'ਚ ਇਕ ਤੇਜ਼ ਰਫ਼ਤਾਰ ਕ੍ਰੇਨ ਨੇ ਦਵਾਈ ਲੈ ਕੇ ਘਰ ਮੁੜ ਰਹੀ ਬਜ਼ੁਰਗ ਔਰਤ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਔਰਤ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਹਾਦਸੇ ਤੋਂ ਬਾਅਦ ਚਾਲਕ ਕ੍ਰੇਨ ਸਮੇਤ ਫਰਾਰ ਹੋ ਗਿਆ। ਚੌਕੀ ਫੋਕਲ ਪੁਆਇੰਟ ਦੀ ਪੁਲਸ ਨੇ ਮ੍ਰਿਤਕਾ ਦੇ ਦਿਓਰ ਦੇ ਬਿਆਨਾਂ ’ਤੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸ਼ਰਾਬ ਦੇ ਠੇਕੇ ਤੋਂ ਲੁਟੇਰੇ ਹਥਿਆਰਾਂ ਦੇ ਜ਼ੋਰ ’ਤੇ ਨਕਦੀ ਅਤੇ ਸ਼ਰਾਬ ਲੁੱਟ ਕੇ ਫਰਾਰ

ਚੌਕੀ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਪ੍ਰਕਾਸ਼ ਕੌਰ ਪਤਨੀ ਸਵ. ਤਰਸੇਮ ਸਿੰਘ ਵਾਸੀ ਗਦਾਈਪੁਰ ਵਜੋਂ ਹੋਈ ਹੈ। ਮ੍ਰਿਤਕਾ ਦੇ ਦਿਓਰ ਅਮਰੀਕ ਸਿੰਘ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਉਹ ਸਬਜ਼ੀ ਲੈ ਕੇ ਆਪਣੇ ਘਰ ਵੱਲ ਜਾ ਰਿਹਾ ਸੀ, ਜਿਉਂ ਹੀ ਉਹ ਫੋਕਲ ਪੁਆਇੰਟ ਪੁੱਜਾ ਤਾਂ ਦਵਾਈ ਲੈ ਕੇ ਪੈਦਲ ਜਾ ਰਹੀ ਉਸ ਦੀ ਭਰਜਾਈ ਪ੍ਰਕਾਸ਼ ਕੌਰ ਨੂੰ ਪਿੱਛੋਂ ਆਈ ਇਕ ਕ੍ਰੇਨ ਨੇ ਕੁਚਲ ਦਿੱਤਾ ਅਤੇ ਡਰਾਈਵਰ ਫਰਾਰ ਹੋ ਗਿਆ। ਕ੍ਰੇਨ ਪ੍ਰਕਾਸ਼ ਕੌਰ ਦੀਆਂ ਲੱਤਾਂ ਦੇ ਉਪਰੋਂ ਲੰਘ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਅਮਰੀਕ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਕ੍ਰੇਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News