ਸੁਲਤਾਨਪੁਰ ਲੋਧੀ ''ਚ ਵਿਦਿਅਕ ਅਦਾਰੇ 27 ਤੱਕ ਰਹਿਣਗੇ ਬੰਦ

08/24/2019 1:24:13 AM

ਕਪੂਰਥਲਾ (ਮਹਾਜਨ)— ਪਿਛਲੇ ਦਿਨਾਂ 'ਚ ਪੈ ਰਹੇ ਮੀਂਹ ਕਾਰਨ ਭਾਖੜਾ ਡੈਮ, ਨੰਗਲ ਤੇ ਪੌਂਗ ਡੈਮ ਤਲਵਾੜਾ ਤੋਂ ਲਗਾਤਾਰ ਕਾਫੀ ਮਾਤਰਾ 'ਚ ਪਾਣੀ ਦਰਿਆ 'ਚ ਛੱਡਣ ਕਾਰਨ ਸਬ ਡਵੀਜ਼ਨ ਸੁਲਤਾਨਪੁਰ ਲੋਧੀ 'ਚ ਦਰਿਆਵਾਂ ਨਾਲ ਲਗਦੇ ਪਿੰਡਾਂ 'ਚ ਹੜ੍ਹ ਆ ਗਿਆ, ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਹੜ੍ਹਾਂ ਤੋਂ ਪੈਦਾ ਹੋਈ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਡੀ. ਸੀ ਡੀ. ਪੀ. ਐੱਸ. ਖਰਬੰਦਾ ਨੇ ਹੁਕਮ ਜਾਰੀ ਕੀਤੇ ਸਨ, ਉਨ੍ਹਾਂ ਕਿਹਾ ਕਿ 24, 26 ਤੇ 27 ਅਗਸਤ ਨੂੰ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਆਉਂਦੇ ਸਾਰੇ ਸਰਕਾਰੀ/ਅਰਧ ਸਰਕਾਰੀ ਤੇ ਪ੍ਰਾਇਵੇਟ ਸਕੂਲ, ਕਾਲਜ ਤੇ ਹੋਰ ਵਿਦਿਅਕ ਸੰਸਥਾਵਾਂ 'ਚ ਛੁੱਟੀ ਹੋਵੇਗੀ। ਵਰਣਨਯੋਗ ਹੈ ਕਿ 25 ਅਗਸਤ ਨੂੰ ਐਤਵਾਰ ਹੋਣ ਕਾਰਨ ਪਹਿਲਾਂ ਹੀ ਛੁੱਟੀ ਹੈ।


KamalJeet Singh

Content Editor

Related News