ਕੋਵਿਡ-19 ਕਾਰ ਦੁਸਹਿਰੇ ਦਾ ਤਿਉਹਾਰ ਬੇਹੱਦ ਸਾਦਗੀ ਨਾਲ ਸੰਕੇਤਕ ਤੌਰ ''ਤੇ ਮਨਾਇਆ

10/26/2020 10:30:58 AM

ਜਲੰਧਰ (ਚੋਪੜਾ)— ਸ਼੍ਰੀ ਰਾਮ ਉਤਸਵ ਕਮੇਟੀ ਵੱਲੋਂ 11ਵਾਂ ਦੁਸਹਿਰੇ ਦਾ ਤਿਉਹਾਰ ਪੁੱਡਾ ਮਾਰਕੀਟ, ਲਾਡੋਵਾਲੀ ਰੋਡ 'ਚ ਵਿਧਾਇਕ ਰਾਜਿੰਦਰ ਬੇਰੀ ਦੀ ਪ੍ਰਧਾਨਗੀ ਵਿਚ ਮਨਾਇਆ ਗਿਆ। ਕੋਵਿਡ-19 ਮਹਾਮਾਰੀ ਕਾਰਣ ਪ੍ਰੋਗਰਾਮ 'ਚ ਬੀਤੇ ਸਾਲਾਂ ਦੌਰਾਨ ਸਾੜੇ ਗਏ ਦਿਓਕੱਦ ਪੁਤਲਿਆਂ ਦੀ ਥਾਂ ਛੋਟੇ ਪੁਤਲੇ ਬਣਾ ਕੇ ਉਨ੍ਹਾਂ ਨੂੰ ਅੱਗ ਲਾਈ ਗਈ।

ਇਹ ਵੀ ਪੜ੍ਹੋ: ਟਾਂਡਾ: ਸੜੀ ਹੋਈ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਸੀ ਕਤਲ

ਮੁੱਖ ਮਹਿਮਾਨ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵੱਲੋਂ ਪੁਤਲਿਆਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਦੁਸਹਿਰਾ ਭਾਰਤੀ ਸੰਸਕਾਰਾਂ ਦਾ ਪ੍ਰਤੀਕ ਹੈ ਅਤੇ ਪ੍ਰਭੂ ਰਾਮ, ਮਾਤਾ ਸੀਤਾ, ਭਰਾ ਲਕਸ਼ਮਣ ਅਤੇ ਵੀਰ ਬਜਰੰਗੀ ਨੇ ਆਪਣੇ ਰਿਸ਼ਤਿਆਂ ਅਤੇ ਸੰਸਕਾਰਾਂ ਦਾ ਸਨਮਾਨ ਕਰਦਿਆਂ ਬਦੀ 'ਤੇ ਨੇਕੀ ਨਾਲ ਜਿੱਤ ਪ੍ਰਾਪਤ ਕੀਤੀ। ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਸਾਨੂੰ ਭਗਵਾਨ ਰਾਮ ਦੇ ਜੀਵਨ ਤੋਂ ਸੰਜਮ ਅਤੇ ਆਦਰ ਦੇ ਗੁਣ ਸਿੱਖਣੇ ਚਾਹੀਦੇ ਹਨ। ਉਨ੍ਹਾਂ ਆਪਣੇ ਪਿਤਾ ਦੇ ਇਕ ਵਚਨ ਨੂੰ ਪੂਰਾ ਕਰਨ ਲਈ 14 ਸਾਲਾ ਬਨਵਾਸ ਦਾ ਜੀਵਨ ਬਤੀਤ ਕਰਦੇ ਹੋਏ ਉਨ੍ਹਾਂ ਦੇ ਹੁਕਮਾਂ ਦਾ ਸਨਮਾਨ ਕੀਤਾ।

ਇਹ ਵੀ ਪੜ੍ਹੋ: ਤਲਾਕ ਦਿੱਤੇ ਬਿਨਾਂ ਪਤੀ ਨੇ ਰਚਾਇਆ ਦੂਜਾ ਵਿਆਹ, ਪਾਸਪੋਰਟ ਵੇਖਦਿਆਂ ਹੀ ਪਤਨੀ ਦੇ ਉੱਡੇ ਹੋਸ਼

ਪ੍ਰੋਗਰਾਮ ਤੋਂ ਪਹਿਲਾਂ ਕਮੇਟੀ ਵੱਲੋਂ ਇਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜੋ ਕਿ ਸ਼ਿਵ ਮੰਦਰ, ਸ਼ਿਵਾ ਜੀ ਪਾਰਕ ਤੋਂ ਸ਼ੁਰੂ ਕੀਤੀ ਗਈ, ਜਿਸ 'ਚ ਘੋੜਿਆਂ 'ਤੇ ਸਜੇ ਸ਼੍ਰੀ ਰਾਮ ਪਰਿਵਾਰ, ਵਾਨਰ ਅਤੇ ਰਾਵਣ ਸੈਨਾ ਦੇ ਸਰੂਪਾਂ 'ਚ ਕਲਾਕਾਰ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਸ਼ੋਭਾ ਯਾਤਰਾ ਮਦਨ ਫਲੋਰ ਮਿੱਲ ਚੌਕ ਲਾਡੋਵਾਲੀ ਰੋਡ ਤੋਂ ਹੁੰਦੀ ਹੋਈ ਦੁਸਹਿਰਾ ਗਰਾਊਂਡ ਪਹੁੰਚੀ, ਜਿੱਥੇ ਸ਼੍ਰੀ ਰਾਮ ਅਤੇ ਰਾਵਣ ਸੈਨਾ 'ਚ ਯੁੱਧ ਲਈ ਨਾਟਕੀ ਪ੍ਰਦਰਸ਼ਨ ਤੋਂ ਬਾਅਦ ਪੁਤਲਿਆਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਰਾਜੇਸ਼ ਵਿਜ, ਰਾਕੇਸ਼ ਧੀਰ ਬਿੱਟੂ, ਹਰਪ੍ਰੀਤ ਵਾਲੀਆ, ਪੌਂਟੀ ਰਾਜਪਾਲ, ਪਵਨ ਤਲਵਾੜ, ਦੀਪਕ ਸਪਰਾ, ਪਾਲੀ ਸਰੀਨ, ਪਵਨ, ਚੰਦਨ, ਰੋਹਿਤ ਤਲਵਾੜ, ਆਸ਼ੂ ਧੀਰ, ਰਵਿੰਦਰ ਰਵੀ, ਰਾਜ ਕੁਮਾਰ ਰਾਜੂ, ਸੁਧੀਰ ਘੁੱਗੀ, ਗੁਰਨਾਮ ਸਿੰਘ, ਮੁਲਤਾਨੀ, ਜਗਜੀਤ ਜੀਤਾ, ਰਣਦੀਪ ਸੂਰੀ, ਰਾਧਿਕਾ ਪਾਠਕ, ਪ੍ਰਵੀਨਾ ਮਨੂ, ਡੌਲੀ ਸੈਣੀ ਅਤੇ ਹੋਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਟਾਂਡਾ: ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਮੁਲਜ਼ਮਾਂ 'ਤੇ ਲੋਕਾਂ ਨੇ ਕੀਤਾ ਹਮਲਾ


shivani attri

Content Editor

Related News